ਬਠਿੰਡਾ ’ਚ ਤਿੰਨ ਹਸਪਤਾਲਾਂ ਦੇ ਐਸ.ਐਮ.ਓਜ਼ ਦਾ ਹੋਇਆ ਤਬਾਦਲਾ

Date:

spot_img

ਡਾ ਸਤੀਸ਼ ਜਿੰਦਲ ਹੋਣਗੇ ਬਠਿੰਡਾ ਸਿਵਲ ਹਸਪਤਾਲ ਦੇ ਐਸ.ਐਮ.ਓ
ਸੁਖਜਿੰਦਰ ਮਾਨ
ਬਠਿੰਡਾ, 20 ਅਗਸਤ: ਸਿਹਤ ਵਿਭਾਗ ਵਲੋਂ ਬੀਤੀ ਸ਼ਾਮ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਤਿੰਨ ਹਸਪਤਾਲਾਂ ਦੇ ਐਸ.ਐਮ.ਓਜ਼ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਾਰੀ ਲਿਸਟ ਮੁਤਾਬਕ ਮਾਲਵਾ ਇਲਾਕੇ ਦੇ ਉੱਘੇ ਬੱਚਿਆਂ ਦੇ ਮਾਹਰ ਡਾ ਸਤੀਸ਼ ਜਿੰਦਲ ਨੂੰ ਹੁਣ ਚਿਲਡਰਨ ਤੇ ਵੂਮੇਨ ਹਸਪਤਾਲ ਬਠਿੰਡਾ ਤੋਂ ਬਦਲ ਕੇ ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਦਾ ਐਸ.ਐਮ.ਓ ਲਗਾਇਆ ਗਿਆ ਹੈ।

ਮਿਸ਼ਨ 2024: ਦੋ ‘ਬੀਬੀਆਂ’ ਵਲੋਂ ਬਠਿੰਡਾ ਲੋਕ ਸਭਾ ਦੇ ਵੋਟਰਾਂ ਦੀ ਨਬਜ਼ ਟਟੋਲਣੀ ਸ਼ੁਰੂ

ਜਦ ਕਿ ਉਨ੍ਹਾਂ ਦੀ ਥਾਂ ’ਤੇ ਇਸ ਹਸਪਤਾਲ ਵਿਚ ਤੈਨਾਤ ਗਾਇਨੀ ਵਿਭਾਗ ਦੀ ਸੀਨੀਅਰ ਡਾਕਟਰ ਪ੍ਰੀਤ ਮਨਿੰਦਰ ਨੂੰ ਨਵਾਂ ਐਸ.ਐਮ.ਓ ਬਣਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਡਾ ਪ੍ਰੀਤ ਮਨਿੰਦਰ ਦੀ ਪ੍ਰਮੋਸਨ ਪੈਡਿੰਗ ਸੀ ਤੇ ਹੁਣ ਇਹ ਤਰੱਕੀ ਦੇ ਕੇ ਉਨ੍ਹਾਂ ਨੂੰ ਚਿਲਡਰਨ ਤੇ ਵੂਮੇਨ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਬਣਾ ਦਿੱਤਾ ਗਿਆ। ਇਸਤੋਂ ਇਲਾਵਾ ਬਠਿੰਡਾ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ ਮਨਿੰਦਰ ਸਿੰਘ ਨੂੰ ਹੁਣ ਸਿਵਲ ਹਸਪਤਾਲ ਰਾਮਾ ਮੰਡੀ ਵਿਖੇ ਤੈਨਾਤ ਕੀਤਾ ਗਿਆ ਹੈ।

 

 

spot_img
spot_img

Share post:

Popular

More like this
Related

शिक्षा और स्वास्थ्य सेवाओं के विस्तार पर सरकार का जोर- मुख्यमंत्री नायब सिंह सैनी

250 सीएम-ईईई स्कूल, 900 विद्यालयों में आईसीटी लैब की...

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...