ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਭੱਜਣ ਵਾਲਾ ‘ਥਾਣੇਦਾਰ’ ਪੰਜ ਹਜ਼ਾਰ ਸਹਿਤ ਕਾਬੂ

0
55
0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਅਗਸਤ: ਪਿਛਲੇ ਦਿਨੀਂ ਰਿਸਵਤ ਲੈਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਇੱਕ ਰਾਹਗੀਰ ਦੀ ਸਕੂਟਰੀ ਲੈ ਕੇ ਫ਼ਰਾਰ ਹੋਏ ਇੱਕ ਥਾਣੇਦਾਰ ਤੋਂ ਉਤਸਾਹਤ ਹੋ ਕੇ ਅੱਜ ਬਠਿੰਡਾ ਜ਼ਿਲ੍ਹੈ ਦੇ ਤਲਵੰਡੀ ਸਾਬੋ ਥਾਣੇ ’ਚ ਤੈਨਾਤ ਇੱਕ ਹੋਰ ਥਾਣੇਦਾਰ ਵਲੋਂ ਵੀ ਇਹੀ ਤਕਨੀਕ ਅਪਣਾਈ ਗਈ ਪ੍ਰੰਤੂ ਉਹ ਸਫ਼ਲ ਨਹੀਂ ਹੋ ਸਕਿਆ ਤੇ ਵਿਜੀਲੈਂਸ ਦੀ ਟੀਮ ਨੇ ਕੁੱਝ ਹੀ ਕਦਮਾਂ ’ਤੇ ਸਵਿੱਫ਼ਟ ਕਾਰ ਸਵਾਰ ਇਸ ਥਾਣੇਦਾਰ ਨੂੰ ਰਿਸ਼ਵਤ ਦੇ ਹਾਸਲ ਕੀਤੇ ਪੰਜ ਹਜ਼ਾਰ ਰੁਪਏ ਦੇ ਨੋਟਾਂ ਨਾਲ ਕਾਬੂ ਕਰ ਲਿਆ।

ਪੁਲਿਸ ਵਲੋਂ ਵਿੱਢੀ ਤਲਾਸ਼ੀ ਮੁਹਿੰਮ ਤੋਂ ਬਾਅਦ ਬਠਿੰਡਾ ਸ਼ਹਿਰ ’ਚ ਗੈਰ-ਕਾਨੂੰਨੀ ਚੱਲਦੇ ਆਟੋ ‘ਗਧੇ’ ਦੇ ਸਿੰਗ ਵਾਂਗ ਹੋਏ ਗਾਇਬ

ਸੁੂਚਨਾ ਮੁਤਾਬਕ ਇੱਕ ਕੇਸ ਦੀ ਪੜਤਾਲ ਦੌਰਾਨ ਇਹ ਥਾਣੇਦਾਰ ਜਗਰੂਪ ਸਿੰਘ ਪਹਿਲਾਂ ਵੀ ਸਿਕਾਇਤਕਰਤਾ ਲਖਵੀਰ ਸਿੰਘ ਪਿੰਡ ਨਸੀਬਪੁਰਾ ਵਸਨੀਕ ਤੋਂ 5000 ਰੁਪਏ ਰਿਸ਼ਵਤ ਦੇ ਰੂਪ ਵਿਚ ਲੈ ਚੁੱਕਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਲਖਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਅਤੇ ਲੜਕੇ ਵਿਰੁੱਧ ਉਸ ਦੇ ਪਿੰਡ ਦੀਆਂ ਕੁਝ ਔਰਤਾਂ ਵੱਲੋਂ ਥਾਣਾ ਤਲਵੰਡੀ ਸਾਬੋ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੀ ਪੜਤਾਲ ਏ.ਐਸ.ਆਈ. ਜਗਰੂਪ ਸਿੰਘ ਵੱਲੋਂ ਕੀਤੀ ਜਾ ਰਹੀ ਸੀ।

ਪੰਜਾਬੀਆਂ ਨੂੰ ‘ਬਿੱਲ ਲਿਆਓ, ਇਨਾਮ ਪਾਓ’ਦਾ ਵੱਡਾ ਮੌਕਾ; ਮੁੱਖ ਮੰਤਰੀ ਨੇ ਜਾਰੀ ਕੀਤਾ ‘ਮੇਰਾ ਬਿੱਲ ਐਪ’

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਏ.ਐਸ.ਆਈ. ਜਗਰੂਪ ਸਿੰਘ ਨੇ ਇਸ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ 10,000 ਰੁਪਏ ਰਿਸ਼ਵਤ ਮੰਗੀ ਅਤੇ ਉਹ ਪਹਿਲਾਂ ਹੀ ਉਸ ਕੋਲੋਂ 5000 ਰੁਪਏ ਲੈ ਚੁੱਕਾ ਹੈ। ਜਿਸਤੋਂ ਬਾਅਦ ਸ਼ਿਕਾਇਤ ਦੀ ਮੁਢਲੀ ਜਾਂਚ ਦੇ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਤਲਵੰਡੀ ਸਾਬੋ ਥਾਣੇ ਦੇ ਆਸਪਾਸ ਟਰੈਪ ਲਗਾ ਦਿੱਤਾ। ਇਸ ਦੌਰਾਨ ਉਕਤ ਏ.ਐਸ.ਆਈ. ਸਵਿੱਫ਼ਟ ਕਾਰ ’ਤੇ ਸਵਾਰ ਹੋ ਕੇ ਥਾਣੇ ਤੋਂ ਬਾਹਰ ਆਇਆ ਤੇ ਚੌਕ ਦੇ ਨਜਦੀਕ ਕਾਰ ਵਿਚ ਬੈਠ ਕੇ ਮੁਦਈ ਤੋਂ ਪੈਸੇ ਲੈ ਲਏ।

ਪੰਜਾਬ ਪੁਲਿਸ ਤੇੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਪਾਕਿਸਤਾਨੀ ਨਾਗਰਿਕੇ 29.2 ਕਿਲੋਗ੍ਰਾਮ ਹੈਰੋਇਨ ਸਹਿਤ ਗ੍ਰਿਫਤਾਰ

ਇਸ ਦੌਰਾਨ ਜਦ ਉਸਨੂੰ ਵਿਜੀਲੈਂਸ ਦੀ ਟੀਮ ਅਪਣੇ ਵੱਲ ਆਉਂਦੀ ਦਿਖ਼ਾਈ ਦਿੱਤੀ ਤਾਂ ਉਸਨੇ ਕਾਰ ਨੂੰ ਭਜਾਉਣ ਦੀ ਕੋਸਿਸ ਕੀਤੀ ਪ੍ਰੰਤੂ ਵਿਜੀਲੈਂਸ ਦੇ ਨੌਜਵਾਨਾਂ ਦੀ ਫ਼ਰਤੀਲੀ ਟੀਮ ਨੇ ‘ਥਾਣੇਦਾਰ’ ਸਾਹਿਬ ਨੂੰ ਕੁੱਝ ਹੀ ਕਦਮਾਂ ‘ਤੇ ਦਬੋਚ ਲਿਆ। ਜਿਸਤੋਂ ਬਾਅਦ ਰੰਗ ਲੱਗੇ ਨੋਟ ਵੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਜਿਸਤੋਂ ਬਾਅਦ ਦੇਰ ਸ਼ਾਮ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ।

 

 

0

LEAVE A REPLY

Please enter your comment!
Please enter your name here