ਸਾਬਕਾ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ (Yuvraj Singh) ਦੇ ਘਰ ਗੂੰਜੀ ਕਿਲਕਾਰਿਆਂ, ਬੇਟੀ ਨੇ ਲਿਆ ਜਨਮ

0
57
0

ਚੰਡੀਗੜ੍ਹ: ਭਾਰਤੀ ਕ੍ਰਿਕੇਟ ‘ਚ ਆਪਣੀ ਬੱਲੇਬਾਜੀ ਦੌਰਾਨ 6 ਛੱਕਿਆਂ ਲਈ ਮਸ਼ਹੂਰ ਯੁਵਰਾਜ ਸਿੰਘ (Yuvraj Singh) ਦੇ ਘਰ ਤੋਂ ਬਹੁਤ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ ਹੈ। ਦਰਅਸਲ ਭਾਰਤ ਦੇ ਸਾਬਕਾ ਆਲਰਾਊਂਡਰ ਅਤੇ ਵਿਸ਼ਵ ਕੱਪ ਜੇਤੂ ਯੁਵਰਾਜ ਸਿੰਘ ਦੇ ਘਰ ਵਿਚ ਇਕ ਬੇਟੀ ਨੇ ਜਨਮ ਲਿਆ ਹੈ। ਯੁਵਰਾਜ ਸਿੰਘ ਹੁਣ ਇਕ ਹੋਰ ਬੱਚੇ ਦੇ ਪਿਤਾ ਬਣ ਗਏ ਹਨ। ਪਤਨੀ ਹੇਜ਼ਲ ਕੀਚ ਨੇ ਆਪਣੀ ਨਵ-ਜੰਮੀ ਬੇਟੀ ਦਾ ਸਵਾਗਤ ਕੀਤਾ ਹੈ।

 

View this post on Instagram

 

A post shared by Yuvraj Singh (@yuvisofficial)

ਯੁਵਰਾਜ ਨੇ ਇੰਸਟਾਗ੍ਰਾਮ ‘ਤੇ ਆਪਣੀ ਧੀ ਔਰਾ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਨੀਂਦ ਤੋਂ ਰਹਿਤ ਰਾਤਾਂ ਬਹੁਤ ਖੁਸ਼ੀਆਂ ਭਰੀਆਂ ਹੋ ਗਈਆਂ ਹਨ। ਯੁਵਰਾਜ ਅਤੇ ਹੇਜ਼ਲ ਨੇ 2016 ਵਿੱਚ ਵਿਆਹ ਕਰਵਾ ਲਿਆ ਸੀ ਅਤੇ ਪਿਛਲੇ ਸਾਲ ਹੀ ਉਨ੍ਹਾਂ ਆਪਣੇ ਪਹਿਲੇ ਬੇਟੇ ਓਰੀਅਨ ਦਾ ਸੁਆਗਤ ਕੀਤਾ ਸੀ। ਯੁਵਰਾਜ ਸਿੰਘ ਇਹ ਖੁਸ਼ੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝੀ ਕੀਤੀ। ਉਨ੍ਹਾਂ ਪੋਸਟ ਕਰਦੇ ਲਿਖਿਆ ਕਿ, “ਨੀਂਦ ਰਹਿਤ ਰਾਤਾਂ ਬਹੁਤ ਖੁਸ਼ੀਆਂ ਭਰੀਆਂ ਹੋ ਗਈਆਂ ਹਨ ਕਿਉਂਕਿ ਅਸੀਂ ਆਪਣੀ ਛੋਟੀ ਰਾਜਕੁਮਾਰੀ ਔਰਾ ਦਾ ਸਵਾਗਤ ਕਰਦੇ ਹਾਂ ਅਤੇ ਆਪਣੇ ਪਰਿਵਾਰ ਨੂੰ ਪੂਰਾ ਕਰਦੇ ਹਾਂ।”

ਪਿੰਡਾਂ ਲਈ ਮਿੰਨੀ ਬੱਸਾਂ ਸੇਵਾ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਸਰਕਾਰ

ਯੁਵਰਾਜ ਨੂੰ 2011 ਵਿਸ਼ਵ ਕੱਪ ਦੌਰਾਨ ‘ਪਲੇਅਰ ਆਫ ਦ ਸੀਰੀਜ਼’ ਦਾ ਪੁਰਸਕਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਾਈ ਕੀਤੀ ਅਤੇ ਇਸ ਲੜਾਈ ‘ਚ ਜੀਤ ਹਾਸਲ ਕਰਦੇ ਮੂੜ ਮੈਦਾਨ ‘ਚ ਵਾਪਸੀ ਕੀਤੀ ਅਤੇ ਪ੍ਰੰਸ਼ਸ਼ਕਾਂ ਨੇ ਵੀ ਯੁਵਰਾਜ ਸਿੰਘ ਨੂੰ ਬਹੁਤ ਪਿਆਰ ਦਿੱਤਾ। ਯੁਵਰਾਜ ਨੇ ਜੂਨ 2019 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।

0

LEAVE A REPLY

Please enter your comment!
Please enter your name here