ਪਾਬੰਦੀਸੁਦਾ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਹਿਤ ਇੱਕ ਕਾਬੂ
ਜਾਂਚ ਤੋਂ ਬਾਅਦ ਨਸਾ ਤਸਕਰਾਂ ਦੇ ਵੱਡੇ ਗਿਰੋਹ ਨੂੰ ‘ਹੱਥ’ ਪੈਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 29 ਅਗਸਤ : ਸੂਬੇ ’ਚ ਨਸ਼ਿਆਂ ਦੇ ਵਧ ਰਹੇ ਪ੍ਰਚਲਣ ਨੂੰ ਰੋਕਣ ਲਈ ਸਰਗਰਮ ਹੋਈ ਪੁਲਿਸ ਵਲੋਂ ਬੀਤੀ ਸਾਮ ਬਠਿੰਡਾ ਸ਼ਹਿਰ ’ਚ ਨਸ਼ਿਆਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਹਰਿਆਣਾ ਨਾਲ ਸਬੰਧਤ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ, ਜਿਹੜਾ ਇੱਥੋਂ ਦੀ ਅਜੀਤ ਰੋਡ ’ਤੇ ਕਿਰਾਏ ਦੇ ਮਕਾਨ ਵਿਚ ਰਹਿ ਕੇ ਨਸ਼ਿਆਂ ਦੇ ਸਾਰੇ ਕਾਰੋਬਾਰ ਨੂੰ ਚਲਾ ਰਿਹਾ ਸੀ।
ਨਸ਼ੇ ਖ਼ਿਲਾਫ਼ ਬਠਿੰਡਾ ਦੇ ਸਾਬਕਾ ਕੌਂਸਲਰ ਨੇ ਅੱਜ ਫੇਰ ਕੀਤਾ ਅਨੋਖਾ ਪ੍ਰਦਰਸ਼ਨ
ਹੈਰਾਨੀਜਨਕ ਗੱਲ ਇਹ ਹੈ ਕਿ ਨਸ਼ਾ ਤਸਕਰਾਂ ਵਲੋਂ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਗੁਰੂ ਤੇਗ ਬਹਾਦਰ ਨਗਰ ਵਿਚ ਨਸ਼ਿਆਂ ਦਾ ਡੰਪ ਬਣਾਇਆ ਹੋਇਆ ਸੀ, ਜਿੱਥੇ ਸਟੋਰ ਕਰਕੇ ਅੱਗੇ ਸਪਲਾਈ ਕੀਤਾ ਜਾਂਦਾ ਸੀ। ਫ਼ਿਲਹਾਲ ਇਸ ਮਾਮਲੇ ਵਿਚ ਸੀਆਈਏ-2 ਵਿੰਗ ਦੇ ਅਧਿਕਾਰੀਆਂ ’ਤੇ ਥਾਣਾ ਕੈਂਟ ਦੀ ਪੁਲਿਸ ਨੇ ਕਥਿਤ ਦੋਸ਼ੀ ਸੁਨੀਲ ਕੁਮਾਰ ਵਾਸੀ ਠਸਕਾ ਜ਼ਿਲ੍ਹਾ ਸਿਰਸਾ ਵਿਰੁਧ ਐਨਡੀਪੀਐਸ ਐਕਟ 1985 ਦੀ ਧਾਰਾ 22(ਸੀ) ਤਹਿਤ ਕੇਸ ਦਰਜ਼ ਕਰ ਲਿਆ ਹੈ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਨੂੰ ‘ਹੱਥ’ ਪੈਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਸਿਹਤ ਵਿਭਾਗ ਦੇ ਡਰੱਗ ਅਧਿਕਾਰੀਆਂ ਤੇ ਦਵਾਈਆਂ ਬਣਾਉਣ ਵਾਲੀ ਕੰਪਨੀ ਦੀ ਭੂਮਿਕਾ ਵੀ ਅਲੱਗ ਤੋਂ ਪੜਤਾਲੀ ਜਾਵੇਗੀ।
ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਫ਼ੜਿਆ ਡੀਐਸਪੀ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ, ਰੀਡਰ ਮਨਪ੍ਰੀਤ ਨੂੰ ਕੀਤਾ ਮੁਅੱਤਲ
ਮਿਲੀ ਸੂਚਨਾ ਮੁਤਾਬਕ ਬੀਤੀ ਸ਼ਾਮ ਸੀਆਈਏ-2 ਵਿੰਗ ਦੇ ਇੰਚਾਰਜ਼ ਕਰਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 13 ਵਿਚ ਇੱਕ ਘਰ ’ਚ ਨਸ਼ੀਲੀਆਂ ਗੋਲੀਆਂ ਸਟੋਰ ਕੀਤੀਆਂ ਹੋ ਸਕਦੀਆਂ ਹਨ। ਇਸ ਦੌਰਾਨ ਜਦ ਟੀਮ ਉਕਤ ਗਲੀ ਵਿਚ ਪੁੱਜੀ ਤਾਂ ਇੱਕ ਘਰ ਦੇ ਅੱਗੇ ਮਾਰੂਤੀ ਸਜੂਕੀ ਕਾਰ ਲੈ ਕੇ ਖੜਾ ਹੋਇਆ ਵਿਅਕਤੀ ਘਬਰਾ ਕੇ ਭੱਜਣ ਲੱਗਿਆ ਪ੍ਰੰਤੂ ਪੁਲਿਸ ਟੀਮ ਨੇ ਉਸਨੂੰ ਦਬੋਚ ਲਿਆ।
ਨਸ਼ਾ ਤਸਕਰੀ ‘ਚ ਲੱਗੇ ਪਿਓ-ਪੁੱਤ ਤੇ ਨੂੰਹ-ਸੱਸ ਗ੍ਰਿਫਤਾਰ
ਇਸਤੋਂ ਬਾਅਦ ਜਦ ਗਜਟਿਡ ਅਧਿਕਾਰੀ ਦੀ ਹਾਜ਼ਰੀ ਵਿਚ ਉਕਤ ਵਿਅਕਤੀ ਦੇ ਗਲ ਵਿਚ ਪਾਈ ਹੋਈ ਕਿੱਟ ਅਤੇ ਕਾਰ ਵਿਚ ਪਏ ਬੰਦ ਡੱਬਿਆਂ ਦੀ ਤਲਾਸੀ ਲਈ ਗਈ ਤਾਂ ਉਸਦੇ ਵਿਚੋਂ ਪਾਬੰਦੀਸੁਦਾ ਟਰਾਮਾਡੋਲ 100 ਐਮ.ਜੀ ਗੋਲੀਆਂ ਬਰਾਮਦ ਹੋਈਆਂ, ਜਿੰਨਾਂ ਦੀ ਗਿਣਤੀ 80 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਮੁਢਲੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਰੇਡ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਕਈ ਹਜ਼ਾਰ ਗੋਲੀਆਂ ਸਪਲਾਈ ਵੀ ਹੋ ਚੁੱਕੀਆਂ ਸਨ।
ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਰਾਹ ਵਿਚਲੇ ਅੜਿੱਕੇ ਦੂਰ ਹੋਏ: ਮੁੱਖ ਮੰਤਰੀ
ਮੌਕੇ ਤੋਂ ਕਾਬੂ ਕੀਤਾ ਗਿਆ ਕਥਿਤ ਦੋਸ਼ੀ ਸੁਨੀਲ ਕੁਮਾਰ ਅਲੱਗ ਤੋਂ ਅਜੀਤ ਰੋਡ ਇਲਾਕੇ ਦੇ ਇੱਕ ਮਕਾਨ ਵਿਚ ਕਿਰਾਏ ’ਤੇ ਰਹਿੰਦਾ ਹੈ, ਜਿਸਦੇ ਕੋਲ ਤਿੰਨ ਲਗਜਰੀ ਗੱਡੀਆਂ ਵੀ ਦੱਸੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਗੱਲ ਦੀ ਪੜਤਾਲ ਕੀਤੀ ਜਾਵੇਗੀ ਕਿ ਇਹ ਕਿਸ ਕੰਪਨੀ ਵਲੋਂ ਦਵਾਈਆਂ ਤਿਆਰ ਕੀਤੀਆਂ ਗਈਆਂ ਹਨ।