ਵਾਅਦਾ ਮੁਆਫ਼ ਗਵਾਹ ਬਣੇ ਮਲਕੀਤ ਦਾਸ ਨੇ ਸੈਸਨ ਕੋਰਟ ’ਚ ਦਿੱਤੇ ਬਿਆਨਾਂ ’ਚ ਆਈ.ਜੀ ਦਾ ਵੀ ਨਾਮ ਲਿਆ
ਫ਼ਰੀਦਕੋਟ, 30 ਅਗਸਤ: ਕਰੀਬ ਅੱਧੀ ਦਰਜ਼ਨ ਪੁਲਿਸ ਅਧਿਕਾਰੀਆਂ ਲਈ ‘ਜਾਨ ਦਾ ਖੋਅ’ ਬਣ ਚੁੱਕੇ ਕੋਟਸੁਖੀਏ ਦੇ ਮਹੰਤ ਦਿਆਲ ਦਾਸ ਕਤਲ ਕਾਂਡ ’ਚ ਹੁਣ ਮੁੜ ਫ਼ਰੀਦਕੋਟ ਰੇਂਜ ਦੇ ਸਾਬਕਾ ਆਈ.ਜੀ ’ਤੇ ਉਂਗਲ ਉੱਠੀ ਹੈ। ਇਸ ਕਤਲ ਕਾਂਡ ਤੋਂ ਬਾਅਦ ਮੁੱਖ ਸਾਜਸਘਾੜੇ ਸੰਤ ਜਰਨੈਲ ਦਾਸ ਨੂੰ ਦੋਸੀ ਵਜੋਂ ਮੁੜ ਨਾਮਜਦ ਕਰਵਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਲੱਖਾਂ ਦੀ ਰਿਸ਼ਵਤ ’ਚ ‘ਵਿਚੋਲੇ’ ਦੀ ਭੂਮਿਕਾ ਨਿਭਾਉਣ ਵਾਲੇ ਸੰਤ ਮਲਕੀਤ ਦਾਸ ਨੇ ਸੈਸਨ ਕੋਰਟ ’ਚ ਸੀਆਰਪੀਸੀ ਦੀ ਧਾਰਾ 164 ਦੇ ਦਿੱਤੇ ਬਿਆਨਾਂ ਵਿਚ ਕੁੱਝ ਸਮਾਂ ਪਹਿਲਾਂ ਇੱਥੋਂ ਬਦਲੇ ਗਏ ਆਈ.ਜੀ ਦੀ ਰਿਸ਼ਵਤ ਕਾਂਡ ’ਚ ਭੂਮਿਕਾ ਨੂੰ ਸਾਹਮਣੇ ਲਿਆਂਦਾ ਹੈ। ਜਿਸਤੋਂ ਬਾਅਦ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਗੱਲ ਫ਼ਿਰ ਤੋਂ ਸਾਹਮਣੇ ਆਉਣ ਲੱਗੀ ਹੈ।
ਪੰਜਾਬ ਸਰਕਾਰ ਖਿਡਾਰੀਆਂ ਲਈ ‘ਰਨਵੇ’ ਬਣੇਗੀ, ਖਿਡਾਰੀ ਉਡਾਨ ਭਰਨ ਲਈ ਤਿਆਰ ਰਹਿਣ: ਭਗਵੰਤ ਮਾਨ
ਗੌਰਤਲਬ ਹੈ ਕਿ 35 ਲੱਖ ਦੇ ਇਸ ਰਿਸਵਤ ਕਾਂਡ ’ਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ‘ਤੇ ਡੀਆਈਜੀ ਫਿਰੋਜ਼ਪੁਰ ਦੀ ਪੜਤਾਲ ਦੇ ਆਧਾਰ ਉਤੇ ਐਸ.ਪੀ ਗਗਨੇਸ਼ ਕੁਮਾਰ, ਡੀ.ਐਸ.ਪੀ ਸੁਸ਼ੀਲ ਕੁਮਾਰ, ਇੰਸਪੈਕਟਰ ਖੇਮ ਚੰਦ ਪਰਾਸ਼ਰ, ਸੰਤ ਮਲਕੀਤ ਦਾਸ ਬੀੜ ਸਿੱਖਾਂ ਵਾਲਾ ਅਤੇ ਠੇਕੇਦਾਰ ਜਸਵਿੰਦਰ ਸਿੰਘ ਜੱਸੀ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਮਿਤੀ 02.06.2023 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 07, 07-ਏ, 08, 13-1 (ਬੀ) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਨੰ. 64 ਦਰਜ ਕੀਤੀ ਜਾ ਚੁੱਕੀ ਹੈ। ਜਿਸਦੇ ਆਧਾਰ ’ਤੇ ਵਿਜੀਲੈਂਸ ਬਿਉਰੋ ਵਲੋਂ ਫ਼ਰੀਦਕੋਟ ਦੇ ਡੀਐਸਪੀ ਸੁਸੀਲ ਕੁਮਾਰ, ਇੰਸਪੈਕਟਰ ਖੇਮ ਚੰਦ ਪ੍ਰਸ਼ਾਸਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਮਲਕੀਤ ਦਾਸ ਨੇ ਹਾਈਕੋਰਟ ਵਲੋਂ ਜਮਾਨਤ ਅਰਜੀ ਰੱਦ ਕਰਨ ਤੋਂ ਬਾਅਦ ਖੁਦ ਹੀ ਅਦਾਲਤ ਵਿਚ ਆਤਮਸਰਮਪਣ ਕਰ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ
ਆਤਮਸਮਰਪਣ ਕਰਨ ਤੋਂ ਬਾਅਦ ਸੰਤ ਮਲਕੀਤ ਦਾਸ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। ਉਸਦੇ ਵਲੋਂ ਇਸ ਸਬੰਧ ਵਿਚ ਵਧੀਕ ਸੈਸਨ ਜੱਜ ਦੇ ਦਿੱਤੀ ਅਰਜੀ ਦੇ ਵਿਚ ਕਾਫ਼ੀ ਵੱਡੇ ਖੁਲਾਸੇ ਕੀਤੇ ਹਨ। ਇਸ ‘ਸੰਤ ਜੀ’ ਨੇ ਅਪਣੇ ਬਿਆਨਾਂ ਵਿਚ ਦਾਅਵਾ ਕੀਤਾ ਹੈ ਕਿ 8 ਨਵੰਬਰ 2022 ਨੂੰ ਉਸਦੇ ਡੇਰੇ ਵਿਚ ਠੇਕੇਦਾਰ ਜੱਸੀ ਨਾਲ ਆਏ ਡੀਐਸਪੀ ਸੁਸੀਲ ਕੁਮਾਰ ਨੇ ਸੌਦਾ 35 ਲੱਖ ਵਿਚ ਤੈਅ ਹੋਣ ਤੋਂ ਬਾਅਦ ਇਸਦੀ ਜਾਣਕਾਰੀ ਆਈ.ਜੀ ਨੂੰ ਦਿੱਤੀ ਸੀ ਤੇ ਸਾਡੀ ਤਸੱਲੀ ਲਈ ਇਹ ਗੱਲ ਸਪੀਕਰ ਆਨ ਕਰਕੇ ਸਾਨੂੰ ਵੀ ਸੁਣਾਈ ਸੀ। ਮਲਕੀਤ ਦਾਸ ਮੁਤਾਬਕ ਉਹ ਆਈ.ਜੀ ਨੂੂੰ ਕਈ ਵਾਰ ਮਿਲਣ ਕਰਕੇ ਉਸਦੀ ਅਵਾਜ ਨੂੰ ਪਹਿਚਾਣਦਾ ਸੀ, ਜਿਸਨੇ ਡੀਐਸਪੀ ਨੂੰ ਕਿਹਾ ਸੀ ਕਿ ਹੁਣ ‘ਇਨਕਾ ਕਾਮ ਕਰਦੋ’। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਮਲਕੀਤ ਦਾਸ ਦੀ ਅਰਜੀ ਮੁਤਾਬਕ ਉਸਤੋਂ ਬਾਅਦ 5 ਲੱਖ ਹੋਰ ਮਿਲਣ ’ਤੇ ਤਤਕਾਲੀ ਆਈ.ਜੀ ਨੇ ਉਸਨੂੰ ਅਪਣੀ ਕੋਠੀ ਬੁਲਾ ਕੇ ਸੰਤ ਗਗਨ ਦਾਸ ਤੋਂ ਹੁਣ ਤੱਕ ਮਿਲੇ ਕੁੱਲ ਪੈਸਿਆ ਬਾਰੇ ਵੀ ਪੁਛਿਆ ਸੀ। ਜਿਸਦੇ ਚੱਲਦੇ ਇਸ ਬਿਆਨ ਤੋਂ ਬਾਅਦ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ ਕਿ ਪੰਜਾਬ ਸਰਕਾਰ ਜੋਕਿ ‘ਕੱਟੜ ਇਮਾਨਦਾਰ’ ਹੋਣ ਦਾ ਦਮ ਭਰਦੀ ਹੈ, ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਕਾਂਡ ਦੇ ਸਾਰੇ ਮੁਜਰਮਾਂ ਨੂੰ ਸਖ਼ਤ ਸਜਾ ਦੇਵੇ ਤਾਂ ਕਿ ਲੋਕਾਂ ਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਉਪਰ ਵਿਸਵਾਸ ਬਣਿਆ ਰਹੇ।
ਗੈਸ ਸਿੰਲਡਰ ਹੋ ਗਿਆ ਸਸਤਾ, ਹੁਣ ਇਨ੍ਹੇ ਰੁਪਏ ‘ਚ ਮਿਲੇਗਾ ਸਿੰਲਡਰ
ਦਸਣਾ ਬਣਦਾ ਹੈ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਏ ਦੇ ਡੇਰੇ ਦੇ ਮਹੰਤ ਦਿਆਲ ਦਾਸ ਦਾ 7 ਨਵੰਬਰ 2019 ਨੂੰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਮੁੱਖ ਸਾਜਸਘਾੜੇ ਦੇ ਤੌਰ ’ਤੇ ਮੋਗਾ ਜਿਲ੍ਹੇ ਵਿਚ ਪੈਂਦੇ ਇੱਕ ਡੇਰੇ ਦੇ ਮੁਖੀ ਬਾਬਾ ਜਰਨੈਲ ਦਾਸ ਦਾ ਨਾਂ ਸਾਹਮਣੇ ਆਇਆ ਸੀ। ਥਾਣਾ ਸਦਰ ਦੀ ਪੁਲਿਸ ਨੇ ਇਸ ਕਤਲ ਕਾਂਡ ’ਚ ਮਹਰੂਮ ਦਿਆਲ ਦਾਸ ਦੇ ਚੇਲੇ ਸੰਤ ਗਗਨ ਦਾਸ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਸੰਤ ਜਰਨੈਲ ਦਾਸ ਕਪੂਰੇਵਾਲਿਆਂ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪ੍ਰੰਤੂ ਬਾਅਦ ਵਿਚ ਫ਼ਰੀਦਕੋਟ ਰਂੇਜ ਦੇ ਤਤਕਾਲੀ ਡੀਆਈਜੀ ਸੁਰਜੀਤ ਸਿੰਘ ਦੇ ਮੁੱਖ ਸਾਜਸਘਾੜੇ ਜਰਨੈਲ ਦਾਸ ਨੇ ਇੰਨਆਕਰੀ ਲਗਾ ਕੇ ਅਪਣਾ ਨਾਮ ਇਸ ਕੇਸ ਵਿਚੋਂ ਕਢਵਾ ਲਿਆ ਸੀ। ਉਸ ਸਮੇਂ ਵੀ ਇਸ ਇੰਨਕੁਆਰੀ ਵਿਚ ‘ਰਿਸ਼ਵਤ’ ਲੈਣ-ਦੇਣ ਦੀ ਚਰਚਾ ਚੱਲੀ ਸੀ ਪ੍ਰੰਤੂ ਬਾਅਦ ਵਿਚ ਮਾਮਲਾ ਦਬ ਗਿਆ।
ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਰਾਹ ਵਿਚਲੇ ਅੜਿੱਕੇ ਦੂਰ ਹੋਏ: ਮੁੱਖ ਮੰਤਰੀ
ਇਸ ਦੌਰਾਨ ਹੀ ਕਤਲ ਕਾਂਡ ਦੇ ਸਿਕਾਇਤਕਰਤਾ ਸੰਤ ਗਗਨ ਦਾਸ ਵਲੋਂ ਜਰਨੈਲ ਦਾਸ ਨੂੰ ਕੇਸ ਵਿਚੋਂ ਕੱਢਣ ਦੇ ਵਿਰੋਧ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਿਕਾਇਤ ਦਾਈਰ ਕਰ ਦਿੱਤੀ ਸੀ। ਮਾਣਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਇਨਸਾਫ਼ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਜਿਸਤੋਂ ਬਾਅਦ ਫ਼ਰਦੀਕੋਟ ਰੇਂਜ ਦੇ ਤਤਕਾਲੀ ਆਈ.ਜੀ ਪ੍ਰਦੀਪ ਕੁਮਾਰ ਯਾਦਵ ਨੇ ਇਸ ਮਾਮਲੇ ਦੀ ਜਾਂਚ ਲਈ ਐਸ.ਪੀ ਗਗਨੇਸ਼ ਕੁਮਾਰ ਦੇ ਆਧਾਰਤ ਇੱਕ ਤਿੰਨ ਮੈਂਬਰੀ ਸਿੱਟ ਦਾ ਗਠਨ ਕੀਤਾ ਸੀ, ਜਿਸ ਵਿਚ ਡੀਐਸਪੀ ਸੁਸੀਲ ਕੁਮਾਰ ਤੋਂ ਇਲਾਵਾ ਡੀਐਸਪੀ ਬਾਘਾਪੁਰਾਣਾ ਜਸਜੋਤ ਸਿੰਘ ਨੂੰ ਮੈਂਬਰ ਬਣਾਇਆ ਸੀ। ਪ੍ਰੰਤੂ ਬਾਅਦ ਵਿਚ ਹੈਰਾਨੀਜਨਕ ਤਰੀਕੇ ਦੇ ਨਾਲ ਅਪਣੇ ਖਾਸ ‘ਪਿਆਦੇ’ ਤੇ ਰਾਜਸਥਾਨ ਦੇ ਕੁੱਝ ਵਿਅਕਤੀਆਂ ਤੋਂ ਸੋਨਾ ਖੋਹਣ ਦੇ ਮਾਮਲੇ ਵਿਚ ਜੇਲ੍ਹ ਵਿਚ ਰਹਿ ਕੇ ਆਏ ਇੰਸਪੈਕਟਰ ਖੇਮ ਚੰਦ ਪ੍ਰਸ਼ਾਸਰ ਜੋਕਿ ਉਸ ਸਮੇਂ ਆਈ.ਜੀ ਦਫ਼ਤਰ ਦੇ ਆਰਟੀਆਈ ਸੈੱਲ ਦਾ ਇੰਚਾਰਜ਼ ਦਸਿਆ ਜਾ ਰਿਹਾ ਸੀ, ਨੂੰ ਵੀ ਮੈਂਬਰ ਵਜੋਂ ਮਨੋਨੀਤ ਕਰ ਦਿੱਤਾ ਸੀ।
Chandigarh Police ਦਾ ਵੱਡਾ ਐਕਸ਼ਨ, ‘ਆਪ’ ਪਾਰਟੀ ਵਿਧਾਇਕ ਦੀ ਗੱਡੀ ਦਾ ਕੱਟਿਆ ਚਲਾਨ
ਇੱਥੇ ਦਸਣਾ ਅਤਿ ਜਰੂਰੀ ਹੈ ਕਿ ਇੰਸਪੈਕਟਰ ਖੇਮ ਚੰਦ ਪ੍ਰਸਾਸਰ ਨੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਮੋੜ ਦੇ ਐਸਐਚਓ ਹੁੰਦਿਆਂ ਬਠਿੰਡਾ-ਮਲੋਟ ਰੋਡ ਤੋਂ ਰਾਜਸਥਾਨ ਦੇ ਕੁੱਝ ਵਪਾਰੀਆਂ ਤੋਂ ਸੋਨਾ ਲੁੱਟ ਲਿਆ ਸੀ, ਜਿਸਦੇ ਵਿਚ ਇੱਕ ਆਈ.ਜੀ ਦੀ ਦਖਲਅੰਦਾਜ਼ੀ ਤੋਂ ਬਾਅਦ ਇਸ ਮਾਮਲੇ ਵਿਚ ਹੋਈ ਜਾਂਚ ਤੋਂ ਬਾਅਦ ਇੰਸਪੈਕਟਰ ਖੇਮ ਚੰਦ ਅਤੇ ਹੋਰਨਾਂ ਵਿਰੁਧ ਪਰਚਾ ਦਰਜ਼ ਹੋ ਗਿਆ ਸੀ ਤੇ ਉਸਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਪ੍ਰੰਤੂ ਬਾਅਦ ਵਿਚ ਸਿਕਾਇਤਕਰਤਾ ਨਾਲ ਹੋਏ ਕਥਿਤ ਸਮਝੋਤੇ ਤੋਂ ਬਾਅਦ ਕੇਸ ਵੀ ਰੱਦ ਹੋ ਗਿਆ ਸੀ ਤੇ ਇਸ ਚਰਚਿਤ ਇੰਸਪੈਕਟਰ ਨੂੰ ਤਤਕਾਲੀ ਬਠਿੰਡਾ ਰੇਂਜ ਦਾ ਵਾਧੂ ਚਾਰਜ ਸੰਭਾਲਣ ਵਾਲੇ ਆਈ.ਜੀ ਪ੍ਰਦੀਪ ਕੁਮਾਰ ਯਾਦਵ ਨੇ ਹੀ ਬਹਾਲ ਕਰ ਦਿੱਤਾ ਸੀ। ਜਿਸਤੋਂ ਬਾਅਦ ਇਹ ਉਕਤ ‘ਸਾਹਿਬ’ ਦੇ ਨਾਲ ਫ਼ਰੀਦਕੋਟ ਰੇਂਜ ਦਫ਼ਤਰ ਵਿਚ ਹੀ ਚਲਿਆ ਗਿਆ ਸੀ।