ਚੰਡੀਗੜ੍ਹ: ਹੁਣ ਲੁਧਿਆਣਾ ਤੋਂ ਦਿੱਲੀ ਤੱਕ ਦਾ ਸਫ਼ਰ ਹੋਇਆ ਅਸਾਨ ਹੋ ਗਿਆ ਹੈ। ਹੁਣ ਸਿਰਫ਼ ਇਕ ਘੰਟੇ ਤੋ ਵੀ ਘੰਟ ਸਮੇਂ ਵਿਚ ਤੁਸੀ ਦਿੱਲੀ ਪਹੁੰਚ ਸਕਦੇ ਹੋ। ਇਹ ਸੁਪਨਾ ਸਾਕਾਰ ਕੀਤਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ, ਜੋ ਅੱਜ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ-NCR ਲਈ ਫਲਾਈਟ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇਸ ਸਬੰਧੀ CM ਮਾਨ ਨੇ ਟਚੀਟ ਕਰਦਿਆਂ ਕਿਹਾ ਕਿ “ਅੱਜ ਲੁਧਿਆਣਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ…ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ-NCR ਲਈ ਫਲਾਈਟ ਮੁੜ ਸ਼ੁਰੂ ਹੋ ਰਹੀ ਹੈ… ਅੱਜ ਸਾਹਨੇਵਾਲ ਹਵਾਈ ਅੱਡੇ ਤੋਂ ਹਿੰਡਨ (ਗਾਜ਼ੀਆਬਾਦ) ਲਈ ਫਲਾਈਟ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਾਂਗੇ…ਸਾਹਨੇਵਾਲ ਤੋਂ ਕੋਰੋਨਾ ਕਾਲ ‘ਚ ਉਡਾਣਾਂ ਬੰਦ ਹੋ ਗਈਆਂ ਸੀ ਜੋ ਮੁੜ ਸ਼ੁਰੂ ਹੋ ਰਹੀਆਂ ਨੇ…ਜਲਦ ਹੀ ਲੁਧਿਆਣਾ ਵਾਸੀਆਂ ਨੂੰ ਅਤਿ-ਆਧੁਨਿਕ ਟਰਮੀਨਲ ਵਾਲਾ ਹਲਵਾਰਾ ਹਵਾਈ ਅੱਡਾ ਵੀ ਸਮੱਰਪਿਤ ਕਰ ਦਿਆਂਗੇ…।”
ਅੱਜ ਲੁਧਿਆਣਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ…ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ-NCR ਲਈ ਫਲਾਈਟ ਮੁੜ ਸ਼ੁਰੂ ਹੋ ਰਹੀ ਹੈ… ਅੱਜ ਸਾਹਨੇਵਾਲ ਹਵਾਈ ਅੱਡੇ ਤੋਂ ਹਿੰਡਨ (ਗਾਜ਼ੀਆਬਾਦ) ਲਈ ਫਲਾਈਟ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਾਂਗੇ…ਸਾਹਨੇਵਾਲ ਤੋਂ ਕੋਰੋਨਾ ਕਾਲ ‘ਚ ਉਡਾਣਾਂ ਬੰਦ ਹੋ…
— Bhagwant Mann (@BhagwantMann) September 6, 2023
Share the post "ਲੁਧਿਆਣਾ ਤੋਂ ਦਿੱਲੀ ਤੱਕ ਦਾ ਸਫ਼ਰ ਮਹਿਜ ਇਕ ਘੰਟੇ ‘ਚ ਕਰ ਸਕਦੇ ਹੋ ਪੂਰਾ, CM ਮਾਨ ਨੇ ਕਰਤਾ ਵੱਡਾ ਐਲਾਨ"