ਸੁਖਜਿੰਦਰ ਮਾਨ
ਬਠਿੰਡਾ, 9 ਸਤੰਬਰ: ਸਥਾਨਕ ਮਾਲਵਾ ਕਾਲਜ ਦੇ ਮੈਨੇਜਮੈਂਟ ਅਤੇ ਕਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਲੁਧਿਆਣਾ ਬੈਵਰੇਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਹ ਦੌਰਾ ਕਾਲਜ ਮੈਨੇਜਮੈਂਟ, ਪ੍ਰਿੰਸੀਪਲ ਡਾ. ਰਾਜ ਕੁਮਾਰ ਗੋਇਲ ਅਤੇ ਵਿਭਾਗ ਮੁਖੀ ਮੈਡਮ ਇੰਦਰਪ੍ਰੀਤ ਕੌਰ ਦੀ ਅਗਵਾਈ ਹੇਠ ਉਲੀਕਿਆ ਗਿਆ। ਇਥੇ ਇਹ ਗੱਲ ਵਿਸ਼ੇਸ ਤੌਰ ਤੇ ਜਿਕਰਯੋਗ ਹੈ ਕਿ ਮਾਲਵਾ ਕਾਲਜ ਵੱਲੋਂ ਹਰ ਸਾਲ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਦੇ ਉਦਯੋਗਿਕ ਦੌਰੇ ਕਰਵਾਏ ਜਾਂਦੇ ਹਨ।
ਆਰ ਐਮ ਪੀ ਆਈ ਵੱਲੋਂ 10 ਸਤੰਬਰ ਨੂੰ ਸੱਦੀ ਜਾਵੇਗੀ ’ਕਾਰਪੋਰੇਟ ਭਜਾਓ ਮੋਦੀ ਹਰਾਓ’ ਕਾਨਫਰੰਸ
ਲੁਧਿਆਣਾ ਬੈਵਰੇਜ਼ ਪ੍ਰਾਈਵੇਟ ਲਿਮਟਿਡ ਵਿੱਚ ਕੋਕਾ ਕੋਲਾ ਨਾਲ ਸੰਬੰਧਿਤ ਵਸਤਾ ਦਾ ਉਤਪਾਦਨ ਹੁੰਦਾ ਹੈ। ਇਸ ਉਦਯੋਗਿਕ ਦੌਰੇ ਦੌਰਾਨ ਵਿਦਿਆਰਥੀਆਂ ਨੇ ਕੋਲਡ ਡਰਿੰਕ (ਕੋਕਾ ਕੋਲਾ, ਲਿਮਕਾ, ਸਪਰਾਇਟ, ਫੈਂਟਾ ਆਦਿ) ਦੀ ਤਿਆਰ ਹੋਣ ਦੀ ਪ੍ਰਕਿਰਿਆ ਨੂੰ ਸਾਹਮਣੇ ਤੋਂ ਦੇਖਿਆ ਅਤੇ ਸਮਝਿਆ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਕੰਪਨੀ ਅਧਿਕਾਰੀ ਹਰਪ੍ਰੀਤ ਸਿੰਘ ਅਤੇ ਮਹਿਕ ਨੇ ਵਿਦਿਆਰਥੀਆਂ ਨੂੰ ਨਾਲ ਲਿਜਾ ਕੇ ਪੜਾਅਵਾਰ ਅਨੁਸਾਰ ਕੋਲਡ-ਡਰਿੰਕ ਬਣਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ, ਜਿਸ ਵਿੱਚ ਬੋਤਲ ਬਣਨ ਦੀ ਪ੍ਰਕਿਰਿਆ, ਬੋਤਲ ਭਰਨ ਦੀ ਪ੍ਰਕਿਰਿਆ, ਬੋਤਲ ਉੱਪਰ ਲੱਗਣ ਵਾਲੇ ਕੈਪ, ਲੇਬਲ ਅਤੇ ਪੈਕਿੰਗ ਦੀ ਪ੍ਰਕਿਰਿਆ ਨੂੰ ਨੇੜੇ ਤੋਂ ਵੇਖਿਆ।
ਜ਼ਿਲ੍ਹਾ ਪੱਧਰੀ ਵਿਕਾਸ ਤੇ ਨਿਗਰਾਨ ਕਮੇਟੀ ਦੀ ਮੀਟਿੰਗ ’ਚ ਐਮ.ਪੀ ਸ਼੍ਰੀਮਤੀ ਬਾਦਲ ਨੇ ਕੀਤੀ ਪ੍ਰਗਤੀ ਰਿਪੋਰਟਾਂ ਦੀ ਸਮੀਖਿਆ
ਕੰਪਨੀ ਅਧਿਕਾਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸਾਰੀ ਪ੍ਰਕਿਰਿਆ ਨੂੰ ਲੈਕਚਰ ਰਾਹੀਂ ਵੀ ਸਮਝਾਇਆ ਅਤੇ ਵਿਦਿਆਰਥੀਆਂ ਦੇ ਸਵਾਲਾ ਦੇ ਜਵਾਬ ਵੀ ਦਿੱਤੇ। ਕਾਲਜ ਪ੍ਰਿੰਸੀਪਲ ਡਾ. ਰਾਜ ਕੁਮਾਰ ਗੋਇਲ ਵੱਲੋਂ ਕੰਪਨੀ ਦੇ ਡੀ.ਜੀ.ਐਮ. ਅਵਤਾਰ ਸਿੰਘ ਦਾ ਇਸ ਉਦਯੋਗਿਕ ਦੌਰੇ ਲਈ ਧੰਨਵਾਦ ਕੀਤਾ। ਇਸ ਦੌਰੇ ਦੌਰਾਨ ਸਹਾਇਕ ਪ੍ਰੋਫੈਸਰ ਹਰਵਿੰਦਰ ਸਿੰਘ, ਪ੍ਰਿਅੰਕਾ ਸਿੰਘ, ਸਿਵਾਨੀ, ਸਪਨਾ ਰਾਣੀ ਅਤੇ ਮਧੂਬਾਲਾ ਹਾਜ਼ਰ ਸਨ।
Share the post "ਮਾਲਵਾ ਕਾਲਜ ਦੇ ਵਿਦਿਆਰਥੀਆਂ ਨੂੰ ਲੁਧਿਆਣਾ ਬੈਵਰੇਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਉਦਯੋਗਿਕ ਦੌਰਾ ਕਰਵਾਇਆ"