ਬਠਿੰਡਾ, 12 ਸਤੰਬਰ: ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ‘ਸਿੱਖ ਧਰਮ ਵਿੱਚ ਸਾਖੀ ਪ੍ਰੰਪਰਾ ਦੀ ਅਹਿਮੀਅਤ’ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸਿੱਖ ਲੇਖਕ ਅਤੇ ਸਿੱਖ ਇਤਿਹਾਸਕਾਰ ਭਾਈ ਜਗਦੀਪ ਸਿੰਘ ਫਰੀਦਕੋਟ ਪਹੁੰਚੇ। ਭਾਈ ਜਗਦੀਪ ਸਿੰਘ ਨੇ ਸਿੱਖ ਇਤਿਹਾਸ ਤੇ ਸਾਖੀਆਂ, ਪੁਰਾਤਨ ਅਤੇ ਵਰਤਮਾਨ ਸਮੇ ਦੇ ਸ਼ਹੀਦ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਦੀ ਸ਼ਹਾਦਤ ਅਤੇ ਉਹਨਾਂ ਦੀ ਚੜਦੀਕਲਾ ਵਾਲੇ ਜੀਵਨ ਦੇ ਕਿੱਸੇ ਸੁਣਾਏ। ਹੰਨੈ ਹੰਨੈ ਪਾਤਸ਼ਾਹੀ ਕਿਤਾਬ ਵਿੱਚੋਂ ਹਵਾਲੇ ਦੇ ਕੇ ਸਿੱਖ ਇਤਿਹਾਸ ਦੀਆਂ ਗੌਰਵਮਈ ਸਾਖੀਆਂ ਸੁਣਾਈਆਂ ਅਤੇ ਪੁਰਾਤਨ ਸਿੰਘਾਂ ਦੇ ਗੁਰੂ ਉੱਪਰ ਦ੍ਰਿੜ ਤੇ ਅਟੁੱਟ ਨਿਸ਼ਚੇ ਅਤੇ ਭਰੋਸੇ ਦੇ ਸਾਖੀ ਪ੍ਰਮਾਣ ਦਿੱਤੇ।
ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ੍ਰੀ ਪਰਸ਼ੂਰਾਮ ਭਵਨ ਦਾ ਨੀਂਹ ਪੱਥਰ ਰੱਖਿਆ
ਭਾਈ ਜਸਕਰਨ ਸਿੰਘ ਸਿਵੀਆ ਅਤੇ ਐਡਵੋਕੇਟ ਰਮਨਦੀਪ ਸਿੰਘ ਨੇ ਭਾਈ ਸਾਬ ਨੂੰ ਜੀ ਆਇਆ ਆਖਿਆ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹਿ ਉੱਦਮ ਉਪਰਾਲਿਆ ਦੀ ਸ਼ਾਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਭਾਈ ਸਿਮਰਨਜੋਤ ਸਿੰਘ ਖਾਲਸਾ ਅਤੇ ਗੁਰਦਰਸ਼ਨ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸਿਮਰਨਜੋਤ ਸਿੰਘ ਖਾਲਸਾ ਨੇ ਅਪੀਲ ਕੀਤੀ ਸੰਗਤ ਨੂੰ ਵੱਧ ਤੋਂ ਵੱਧ ਸਾਡੇ ਬੱਚਿਆਂ ਅਤੇ ਨੌਜਵਾਨਾਂ ਸਿੱਖ ਇਤਿਹਾਸ ਨਾਲ ਜੋੜਣਾ ਚਾਹੀਦਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੇ ਪੁਰਖਿਆਂ ਤੇ ਮਾਣ ਕਰਨ ਅਤੇ ਸਿੱਖੀ ਪ੍ਰੰਪਰਾਵਾਂ ਨਾਲ ਜੁੜ ਕੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਸਕਣ।
ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ
ਇਸ ਮੌਕੇ ਰਵਿੰਦਰ ਸਿੰਘ ਹੈੱਡ ਗ੍ਰੰਥੀ , ਹਰਜਿੰਦਰ ਸਿੰਘ, ਸੁਸਾਇਟੀ ਦੇ ਮਨਜੀਤ ਸਿੰਘ ਮੀਤ ਪ੍ਰਧਾਨ , ਹਰਜੀਤ ਸਿੰਘ ਸਕੱਤਰ, ਅਵਤਾਰ ਸਿੰਘ ਖ਼ਜ਼ਾਨਚੀ, ਅਮਨਦੀਪ ਸਿੰਘ ਮੁੱਖ ਸਲਾਹਕਾਰ, ਰਾਜਵਿੰਦਰ ਸਿੰਘ ਰਾਣਾ ਪ੍ਰਬੰਧਕੀ ਸਕੱਤਰ , ਗੁਰਸੇਵਕ ਸਿੰਘ ਅਗਜੈਕਟਿਵ ਮੈਂਬਰ, ਗੁਰਭਗਤ ਸਿੰਘ ਜਨਰਲ ਸਕੱਤਰ,ਗੁਰਪ੍ਰੀਤ ਸਿੰਘ, ਮਹਿਕਦੀਪ ਸਿੰਘ,ਗੁਲਾਬ ਸਿੰਘ, ਅਨਮੋਲ ਸਿੰਘ ਅਤੇ ਅਮ੍ਰਿਤਪਾਲ ਸਿੰਘ ਹਾਜ਼ਰ ਸਨ।
Share the post "ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ‘ਸਿੱਖ ਧਰਮ ਵਿੱਚ ਸਾਖੀ ਪ੍ਰੰਪਰਾ ਦੀ ਅਹਿਮੀਅਤ’ ’ਤੇ ਵਿਚਾਰ-ਚਰਚਾ ਆਯੋਜਿਤ"