ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਬਠਿੰਡਾ ਨੇ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਤੋਂ ਪਹਿਲੇ ਰਾਊਂਡ ਵਿਚ ਹੀ ਬੀ ++ ਗ੍ਰੇਡ ਦੇ ਨਾਲ ਮਾਨਤਾ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕਰਦਿਆਂ ਉੱਤਰੀ ਭਾਰਤ ਦੀਆਂ ਮੁੱਖ ਤਕਨੀਕੀ ਸੰਸਥਾਵਾਂ ਵਿਚ ਸ਼ਮੂਲੀਅਤ ਕਰ ਲਈ ਹੈ।ਜ਼ਿਕਰਯੋਗ ਹੈ ਕਿ ਇੱਕ ਸਖ਼ਤ ਮੁਲਾਂਕਣ ਪ੍ਰਕਿਰਿਆ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਨੇ ਆਪਣੇ ਸਵੈ-ਅਧਿਐਨ ਦੀਆਂ ਰਿਪੋਰਟਾਂ ਦਾ 70 ਪ੍ਰਤੀਸ਼ਤ ਮੁਲਾਂਕਣ ਨੈਕ ਨੂੰ ਸੌਂਪਿਆ ਸੀ, ਜਦੋਂ ਕਿ ਬਾਕੀ 30 ਪ੍ਰਤੀਸ਼ਤ ਦਾ ਮੁਲਾਂਕਣ ਨੈਕ ਪੀਅਰ ਸਮੀਖਿਆ ਕਮੇਟੀ ਵੱਲੋਂ ਕੀਤਾ ਗਿਆ ਹੈ।
ਨੈਕ ਦੀ ਇੱਕ ਪੀਅਰ ਟੀਮ ਨੇ 15 ਤੋਂ 17 ਮਾਰਚ, 2023 ਤੱਕ ਵੱਖ-ਵੱਖ ਮਾਪਦੰਡਾਂ ਵਿੱਚ ਐਮ.ਆਰ.ਐਸ.ਪੀ.ਟੀ.ਯੂ. ਦਾ ਮੁਲਾਂਕਣ ਕੀਤਾ। ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ-ਚਾਂਸਲਰ, ਪ੍ਰੋਫੈਸਰ ਬੂਟਾ ਸਿੰਘ ਸਿੱਧੂ ਨੇ ਨੈਕ ਪੀਅਰ ਟੀਮ ਦਾ ਉਹਨਾਂ ਵੱਲੋਂ ਬਾਰੀਕੀ ਨਾਲ ਕੀਤੀ ਡਾਟਾ ਸਮੀਖਿਆ ਅਤੇ ਕੀਮਤੀ ਸਿਫ਼ਾਰਸ਼ਾਂ ਲਈ ਧੰਨਵਾਦ ਕੀਤਾ। ਪ੍ਰੋਫ਼ੈਸਰ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (ਆਈ.ਕਿਊ.ਏ.ਸੀ.) ਦੀ ਸਮਰਪਿਤ ਟੀਮ ਅਤੇ ਨੈਸ਼ਨਲ ਟੀਚਰਜ਼ ਅਵਾਰਡ ਪ੍ਰਾਪਤ ਕਰਨ ਵਾਲੇ ਡਾਇਰੈਕਟਰ ਡਾ. ਆਸ਼ੀਸ਼ ਬਾਲਦੀ ਨੂੰ ਆਪੋ-ਆਪਣੇ ਖੇਤਰ ਵਿੱਚ ਅਣਥੱਕ ਯਤਨਾਂ ਅਤੇ ਅਗਵਾਈ ਲਈ ਪ੍ਰਸ਼ੰਸਾ ਕੀਤੀ।
ਮਾਨ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, 2 ਟੋਲ ਪਾਲਜ਼ੇ ਕੀਤੇ ਬੰਦ
ਡਾ. ਆਸ਼ੀਸ਼ ਬਾਲਦੀ ਨੇ ਕਈ ਮੁੱਖ ਪ੍ਰਦਰਸ਼ਨ ਸੂਚਕਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੇ ਐਮ.ਆਰ.ਐਸ.ਪੀ.ਟੀ.ਯੂ. ਦੇ ਉੱਚੇ ਰੁਤਬੇ ਵਿੱਚ ਯੋਗਦਾਨ ਪਾਇਆ, ਜਿਸ ਵਿੱਚ ਸੰਸਥਾਗਤ ਵਿਸ਼ਿਸ਼ਟਤਾ, ਸਰਵੋਤਮ ਅਭਿਆਸ, ਸੰਸਥਾਗਤ ਮੁੱਲ ਅਤੇ ਸਮਾਜਿਕ ਜ਼ਿੰਮੇਵਾਰੀਆਂ, ਅੰਦਰੂਨੀ ਗੁਣਵੱਤਾ ਭਰੋਸਾ ਪ੍ਰਣਾਲੀ, ਫੀਡਬੈਕ ਪ੍ਰਣਾਲੀ, ਵਿਦਿਆਰਥੀਆਂ ਦੀ ਵਿਭਿੰਨਤਾ, ਅਧਿਆਪਨ-ਸਿੱਖਣ ਦੀ ਪ੍ਰਕਿਰਿਆ, ਇਨੋਵੇਸ਼ਨ ਸੰਸਕ੍ਰਿਤੀ, ਈਕੋਸਿਸਟਮ, ਭੌਤਿਕ ਸਹੂਲਤਾਂ ਅਤੇ ਵਿਦਿਆਰਥੀ ਗਤੀਵਿਧੀਆਂ ਸ਼ਾਮਿਲ ਹਨ।ਜ਼ਿਕਰਯੋਗ ਹੈ ਕਿ ਐਮ.ਆਰ.ਐਸ.ਪੀ.ਟੀ.ਯੂ. 2021 ਵਿੱਚ ਨੈਕ ਮਾਨਤਾ ਪ੍ਰਾਪਤ ਕਰਨ ਲਈ ਯੋਗ ਬਣ ਗਿਆ ਸੀ ਅਤੇ ਯੂਨੀਵਰਸਿਟੀ ਵੱਲੋਂ ਤੁਰੰਤ ਨੈਕ ਮਾਨਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਰਿਕਾਰਡ ਸਮੇਂ ਵਿਚ ਗ੍ਰੇਡ ਹਾਸਿਲ ਕੀਤਾ ਹੈ।
Share the post "ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਪਹਿਲੇ ਰਾਊਂਡ ਵਿੱਚ ਹੀ ਨੈਕ ਬੀ++ ਗ੍ਰੇਡ ਹਾਸਿਲ ਕੀਤਾ"