previous arrow
next arrow
Punjabi Khabarsaar
ਸਿੱਖਿਆ

ਇੰਸਟੀਚਿਊਸ਼ਨ ਆਫ ਇੰਜੀਨੀਅਰ ਦੁਆਰਾ “56ਵਾਂ ਇੰਜੀਨੀਅਰਜ ਦਿਵਸ” ਮਨਾਇਆ ਗਿਆ

ਬਠਿੰਡਾ, 15 ਸਤੰਬਰ :ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੁਆਰਾ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨਾਲ ਮਿਲ ਕੇ ਸਾਝੇ ਤੋਰ ਤੇ 56ਵਾਂ ਇੰਜੀਨੀਅਰਜ ਦਿਵਸ “ਇੰਜੀਨੀਅਰਿੰਗ ਇੱਕ ਲਚਕੀਲਾ ਭਵਿੱਖ: ਮਜ਼ਬੂਤ, ਸਮਾਰਟ, ਸੁਰੱਖਿਅਤ ਬਣਾਉਣਾ” ਦੇ ਥੀਮ ‘ ਅਤੇ ਭਾਰਤ ਦੇ ਪਹਿਲੇ ਸਿਵਲ ਇੰਜੀਨੀਅਰ ਡਾ: ਐਮ. ਵਿਸ਼ਵੇਸ਼ਵਰਿਆ ਦੀ ਜੀਵਨੀ ਅਤੇ ਉਨ੍ਹਾਂ ਦੇ ਭਾਰਤ ਲਈ ਕੀਤੇ ਕੰਮਾ ਉੱਤੇ ਟੈਕਨੀਕਲ ਸੈਮੀਨਰਾਂ ਦੇ ਮੁਕਾਬਲੇ ਕਰਵਾ ਕੇ ਮਨਾਇਆ ਗਿਆ।

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ

ਜਸਪਿੰਦਰ ਸਿੰਘ ਢਿੱਲੋਂ ਬੀ. ਟੈਕ. ਕੰਪਿਊਟਰ ਇੰਜੀਨੀਅਰਿੰਗ ਦੂਜਾ ਸਾਲ ਨੇ ਪਹਿਲਾ ਸਥਾਨ , ਹਨੂੰ ਬਾਂਸਲ ਬੀ. ਟੈਕ. ਕੰਪਿਊਟਰ ਇੰਜੀਨੀਅਰਿੰਗ ਦੂਜਾ ਸਾਲ ਨੇ ਦੂਜਾ ਸਥਾਨ ਅਤੇ ਅੰਸਪਰੀਤ ਕੌਰ ਬੀ. ਟੈਕ. ਕੰਪਿਊਟਰ ਇੰਜੀਨੀਅਰਿੰਗ ਦੂਜਾ ਸਾਲ ਨੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਇਹਨਾਂ ਵਿਦਿਆਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਮੁੱਖ ਮੰਤਰੀ ਵੱਲੋਂ ਲੁਧਿਆਣਾ ਦੇ ਉਦਯੋਗ ਲਈ ਵੱਡੀਆਂ ਪਹਿਲਕਦਮੀਆਂ ਦਾ ਐਲਾਨ 

ਇਸ ਮੌਕੇ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੇ ਚੇਅਰਮੈਨ ਪ੍ਰੋ.(ਡਾ) ਜਗਤਾਰ ਸਿੰਘ ਸਿਵੀਆ ਨੇ ਭਾਗ ਲੈਣ ਵਾਲੇ ਮਹਿਮਾਨਾ ,ਬੁਲਾਰਿਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ ਅਤੇ ਮਹਾਨ ਇੰਜਨੀਅਰ ਸਰ ਐਮ. ਵਿਸ਼ਵੇਸ਼ਵਰੀਆ (ਭਾਰਤ ਰਤਨ) ਦੀ ਜੀਵਨੀ ਤੇ ਚਾਨਣਾ ਪਾਇਆ। ਇੰਜ.ਰਾਜੀਵ ਪਰਮਾਰ GM Projects HMEL ਗੁਰੂ ਨਾਨਕ ਦੇਵ ਰਿਫਾਇਨਰੀ ਰਾਮਾਂ ਮੰਡੀ ਬਠਿੰਡਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ।

ਤਿੰਨ ਸਾਲ ਪਹਿਲਾਂ ਬੱਚੇ ਦੀ ਗਰਦਨ ’ਤੇ ਵੱਜੀ ਸੀ ਗੇਂਦ, ਹੁਣ ਦੇਖੋ ਕੀ ਹਾਲ ਹੋਣ ਲੱਗਾ

ਇਸ ਮੌਕੇ ਡਾ. ਸਿੰਪਲ ਜਿੰਦਲ ਮੁਖੀ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਤਲਵੰਡੀ ਨੇ ਵੀ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਡਾ. ਜਸਬੀਰ ਸਿੰਘ ਹੁੰਦਲ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋ ਭਾਗ ਲਿਆ। ਓਹਨਾਂ ਸਾਰੇ ਵਿਦਿਆਰਥੀਆਂ ਅਧਿਆਪਕਾਂ ਨੂੰ ਇੰਜਨੀਅਰ ਦਿਵਸ ਦੀ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

BSF ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ਨੂੰ 2 ਕਿਲੋ ਹੈਰੋਇਨ ਸਹਿਤ ਕੀਤਾ ਗ੍ਰਿਫ਼ਤਾਰ

ਇਸ ਮੌਕੇ ਮੁੱਖ ਮਹਿਮਾਨ,ਵਿਸ਼ੇਸ਼ ਮਹਿਮਾਨ ,ਮੁਖੀ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਅਤੇ ਚੇਅਰਮੈਨ ਲੋਕਲ ਸੈਂਟਰ ਬਠਿੰਡਾ ਨੇ ਸਰ ਐਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਭੇਟ ਕੀਤੀ।ਆਖਰ ਵਿੱਚ ਡਾ. ਅਮਨਦੀਪ ਕੌਰ ਸਰਾਓ ਮੈਂਬਰ ਇੰਸਟੀਚਿਉਟ ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਨੇ ਸਾਰੇ ਮਹਿਮਾਨਾ ,ਬੁਲਾਰਿਆ ਅਤੇ ਭਾਗ ਲੈਣ ਵਾਲਿਆ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੀ ਸਮਾਪਤੀ ਕੀਤੀ।ਇਸ ਸੈਮੀਨਾਰ ਵਿੱਚ ਲਗਭਗ 100 ਤੋਂ ਵੱਧ ਪ੍ਰਤੀਭਾਗੀਆ ਨੇ ਹਿਸਾ ਲਿਆ।

 

Related posts

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਆਨ-ਲਾਈਨ ਮੋਡ ਰਾਹੀਂ ਮਲਟੀਪਰਪਜ਼ ਸਪੋਰਟਸ ਹਾਲ ਦਾ ਨੀਂਹ ਪੱਥਰ ਰੱਖਿਆ

punjabusernewssite

ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਂਡ ਟੈਕਨਾਲੋਜੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਨੇ ‘ਉਦਯੋਗਿਕ ਦੌਰਾ’ ਕਰਵਾਇਆ

punjabusernewssite

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਦੀਵਾਲੀ ਫੈਸਟ‘ ਆਯੋਜਿਤ

punjabusernewssite