ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ : ਬੀ.ਐਫ.ਜੀ.ਆਈ. ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ ਜਿਸ ਸਦਕਾ ਵਿਦਿਆਰਥੀਆਂ ਦੀ ਪਲੇਸਮੈਂਟ ਲਗਾਤਾਰ ਬਹੁਤ ਹੀ ਸ਼ਾਨਦਾਰ ਪੈਕੇਜਾਂ ’ਤੇ ਹੋ ਰਹੀ ਹੈ। ਇਸ ਸਿਲਸਿਲੇ ਤਹਿਤ ਹਾਲ ਵਿੱਚ ਹੀ ਆਨਲਾਈਨ ਸਿੱਖਿਆ ਖੇਤਰ ਦੀ ਨਾਮਵਰ ਕੰਪਨੀ ਹਾਈਕ ਐਜੂਕੇਸ਼ਨ ਨੇ ਬੀ.ਐਫ.ਜੀ.ਆਈ. ਦੇ 6 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਹੈ।
ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ
ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਦੌਰਾਨ ਹਾਈਕ ਐਜੂਕੇਸ਼ਨ ਦੇ ਅਧਿਕਾਰੀਆਂ ਨੇ ਗਰੁੱਪ ਡਿਸਕਸ਼ਨ ਤੋਂ ਬਾਅਦ ਵਿਦਿਆਰਥੀਆਂ ਦੀ ਪਰਸਨਲ ਇੰਟਰਵਿਊ ਕੀਤੀ। ਵਿਦਿਆਰਥੀਆਂ ਦੀ ਬੋਲ ਚਾਲ ਦੀ ਭਾਸ਼ਾ, ਕੰਪਿਊਟਰ ਬਾਰੇ ਜਾਣਕਾਰੀ, ਆਮ ਗਿਆਨ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਹਾਈਕ ਐਜੂਕੇਸ਼ਨ ਨੇ ਐਮ.ਬੀ.ਏ. ਦੇ ਵਿਦਿਆਰਥੀ ਰਾਜੇਸ਼ ਵਰਮਾ, ਲਕਸ਼ੇ ਧਮੀਜਾ ਅਤੇ ਹਰੀਤਿਕਾ ਗੁਪਤਾ ਨੂੰ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਵਜੋਂ 7.02 ਲੱਖ ਸਾਲਾਨਾ ਦੇ ਪੈਕੇਜ ’ਤੇ ਨੌਕਰੀ ਲਈ ਚੁਣ ਲਿਆ
ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ
ਜਦੋਂ ਕਿ ਬੀ.ਸੀ.ਏ. ਦੇ ਵਿਦਿਆਰਥੀ ਯਸ਼ ਸਦਿਉੜਾ ਅਤੇ ਬੀ.ਬੀ.ਏ. ਦੀਆਂ ਵਿਦਿਆਰਥਣਾਂ ਦਲਜੀਤ ਕੌਰ ਤੇ ਹਰਸ਼ਿਤਾ ਨੂੰ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ ਵਜੋਂ 5.82 ਲੱਖ ਸਾਲਾਨਾ ਦੇ ਪੈਕੇਜ ’ਤੇ ਨੌਕਰੀ ਲਈ ਚੁਣਿਆ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ।