previous arrow
next arrow
Punjabi Khabarsaar
ਸਿੱਖਿਆ

ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਫੂਡ ਸੇਫਟੀ ਅਤੇ ਕੁਆਲਟੀ ਟਰੇਨਿੰਗ ਦੀ ਹੋਈ ਸਫਲਤਾਪੂਰਵਕ ਸਮਾਪਤੀ

ਬਠਿੰਡਾ, 18 ਸਤੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਖੋਜ ਕੇਂਦਰ ਵਿੱਖੇ “ਘਰੇਲੂ ਤਰੀਕੇ ਰਾਹੀ ਵੱਖ-ਵੱਖ ਭੋਜਨ ਵਸਤੂਆਂ ਵਿਚ ਮਿਲਾਵਟ ਦੀ ਜਾਂਚ ਅਤੇ ਫਲ ਅਤੇ ਸਬਜ਼ੀਆਂ ਨੂੰ ਕੀਟਨਾਸ਼ਕਾਂ ਰਹਿਤ ਕਰਣ ਇਕ ਵਿਆਪਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਅਮਰਪੁਰਾ ਬਸਤੀ, ਜੋਧਪੁਰ ਰੋਮਾਣਾ ਅਤੇ ਨਰੂਆਣਾ ਸਮੇਤ ਨੇੜਲੇ ਪਿੰਡਾਂ ਦੇ 20 ਸਿ?ਖਆਰਥੀਆਂ ਨੇ ਭਾਗ ਲਿਆ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਇਹ ਸਿਖਲਾਈ ਪ੍ਰੋਗਰਾਮ ਰਸ਼ਟਰੀਆ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.) ਵੱਲੋ ਸਪਾਂਸਰ ਕੀਤਾ ਗਿਆ, ਜਿਸਦਾ ਉਦੇਸ਼ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਦਾ ਸਵੈ-ਰੁਜ਼ਗਾਰ ਲਈ ਸ਼ਕਤੀਕਰਨ ਕਰਨਾ ਹੈ। ਇਸ ਮੌਕੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋਂ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ

ਡਾ ਜਗਦੀਸ਼ ਗਰੋਵਰ ਕੋਰਸ ਡਾਇਰੈਕਟਰ ਅਤੇ ਪ੍ਰਿੰਸੀਪਲ ਸਾਇੰਟਿਸਟ ਨੇ ਸਿਖਿਆਰਥੀਆਂ ਨੂੰ ਹੁਨਰ ਦੇ ਵਿਕਾਸ ਅਤੇ ਸਵੈ-ਰੁਜ਼ਗਾਰ ਲਈ ਇਸ ਅਵਸਰ ਦੀ ਪੂਰੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ।ਇਹ ਸਿਖਲਾਈ ਪ੍ਰੋਗਰਾਮ ਡਾ:ਮੋਨਿਕਾ ਮਹਾਜਨ (ਬਾਇਓਕੈਮਿਸਟ) ਅਤੇ ਡਾ: ਗੁਰਪ੍ਰੀਤ ਕੌਰ ਢਿੱਲੋਂ (ਫੂਡ ਟੈਕਨਾਲੋਜਿਸਟ), ਖੇਤਰੀ ਖੋਜ ਕੇਂਦਰ, ਬਠਿੰਡਾ ਦੀ ਅਗਵਾਈ ਹੇਠ ਲਗਾਇਆ ਗਿਆ ਹੈ।

 

Related posts

ਡਾ. ਅੰਬੇਦਕਰ ਫਾਊਂਡੇਸਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਅਤੇ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾ

punjabusernewssite

ਬਾਬਾ ਫ਼ਰੀਦ ਸਕੂਲ ਨੇ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਕੁਟੇਸ਼ਨ ਲਿਖਣ ਦਾ ਮੁਕਾਬਲਾ ਆਯੋਜਿਤ

punjabusernewssite

ਬਾਬਾ ਫਰੀਦ ਇੰਸਟੀਚਿਊਟ ਵਿਖੇ ਜਿਲਾ ਪੱਧਰੀ ਸੈਮੀਨਾਰ ਆਯੋਜਿਤ

punjabusernewssite