ਬਠਿੰਡਾ, 24 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਭਾਜਪਾ ਵੱਲੋਂ ਚਲਾਏ ਜਾ ਰਹੇ ਸੇਵਾ ਪੰਦਰਵਾੜਾ ਦੇ ਸਬੰਧ ਵਿੱਚ ਅੱਜ ਪ੍ਰਿੰਸੀਪਲ ਵੀਨੂੰ ਗੋਇਲ ਵੱਲੋਂ ਸਥਾਨਕ ਪ੍ਰਤਾਪ ਨਗਰ ਵਿੱਚ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ ਪੁੱਜੇ। ਇਸੇ ਤਰ੍ਹਾਂ ਪ੍ਰੋਗ੍ਰਾਮ ਦੀ ਪ੍ਰਧਾਨਗੀ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ, ਪੱਛਮੀ ਮੰਡਲ ਪ੍ਰਧਾਨ ਹਰੀਸ਼ ਕੁਮਾਰ ਅਤੇ ਜੈਅੰਤ ਸ਼ਰਮਾ ਨੇ ਕੀਤੀ।
Breaking News ਗ੍ਰਿਫਤਾਰੀ ਦਾ ਡਰ: ਮਨਪ੍ਰੀਤ ਬਾਦਲ ਨੇ ਮੰਗੀ ਅਗਾਓ ਜਮਾਨਤ
ਉਕਤ ਕੈਂਪ ਸੇਵਾ ਪੰਦਰਵਾੜਾ ਦੇ ਜ਼ਿਲ੍ਹਾ ਇੰਚਾਰਜ ਵਰਿੰਦਰ ਸ਼ਰਮਾ ਅਤੇ ਬੌਬੀ ਕਾਲੀਆ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਭਾਜਪਾ ਆਗੂ ਵੀਨੂੰ ਗੋਇਲ ਨੇ ਕਿਹਾ ਕਿ ਇਸ ਵਾਰ ਸੇਵਾ ਪੰਦਰਵਾੜਾ ਵਿੱਚ ਰੁੱਖ ਲਗਾਉਣਾ, ਖੂਨਦਾਨ, ਮੈਡੀਕਲ ਚੈਕਅੱਪ ਕੈਂਪ, ਆਯੂਸ਼ਮਾਨ ਕਾਰਡ, ਸ਼ਹੀਦਾਂ ਨੂੰ ਸ਼ਰਧਾਂਜਲੀ, ਨਸ਼ਾ ਛੁਡਾਊ ਜਾਗਰੂਕਤਾ ਮੁਹਿੰਮ, ਸਫ਼ਾਈ ਅਭਿਆਨ ਆਦਿ ਕਾਰਜ ਸ਼ਾਮਲ ਕੀਤੇ ਗਏ ਹਨ, ਜੋ ਸੇਵਾ ਪੰਦਰਵਾੜਾ ਤਹਿਤ ਸਮੇਂ-ਸਮੇਂ ’ਤੇ ਕਰਵਾਏ ਜਾਣਗੇ। ਪ੍ਰੋਗ੍ਰਾਮ ਦੇ ਡਾਇਰੈਕਟਰ ਐਮ.ਕੇ ਮੰਨਾ ਨੇ ਹਾਜ਼ਰ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਕੈਂਪ ਵਿੱਚ ਸੈਂਕੜੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ।