ਕੁੱਝ ਜ਼ਿਲ੍ਹਾ ਪ੍ਰਧਾਨਾਂ ਤੇ ਸੀਨੀਅਰ ਆਗੂਆਂ ਵਲੋਂ ਹਾਈਕਮਾਂਡ ਕੋਲ ਸਖ਼ਤ ਵਿਰੋਧ ਦਰਜ਼
ਚੰਡੀਗੜ੍ਹ, 14 ਅਕਤੂਬਰ: ਬੀਤੀ ਸ਼ਾਮ ਨਾਟਕੀ ਢੰਗ ਨਾਲ ਕੁੱਝ ਭਾਜਪਾ ਤੇ ਅਕਾਲੀ ਆਗੂਆਂ ਦੀ ਕਾਂਗਰਸ ਵਿਚ ਹੋਈ ਘਰ ਵਾਪਸੀ ਵਿਚੋਂ ਕੁੱਝ ਵਿਰੁਧ ਅੰਦਰਖ਼ਾਤੇ ਕਤਾਬੰਦੀ ਹੋਣ ਲੱਗੀ ਹੈ। ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੌਣੀ ਦਰਜ਼ਨ ਇੰਨ੍ਹਾਂ ਆਗੂਆਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਦੌਰਾਨ ਪੰਜਾਬ ਕਾਂਗਰਸ ‘ਚੋਂ ਕਿਸੇ ਪਾਸੇ ਵੀ ਵਧਾਈਆਂ ਵਾਲੇ ਬਿਆਨ ਨਜ਼ਰ ਨਹੀਂ ਆ ਰਹੇ। ਬਲਕਿ ਵੱਡੇ ਆਗੂਆਂ ਵਲੋਂ ਰਹੱਸਮਈ ਚੁੱਪ ਵੱਟ ਲਈ ਗਈ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਇੰਨ੍ਹਾਂ ਆਗੂਆਂ ਦੀ ਹੁਣ ਕਾਂਗਰਸ ਵਿਚ ਹੋਈ ਸਮੂਲੀਅਤ ਦਾ ਕੁੱਝ ਜ਼ਿਲ੍ਹਾ ਪ੍ਰਧਾਨਾਂ ਸਹਿਤ ਸੀਨੀਅਰ ਆਗੂਆਂ ਤੇ ਹਲਕਾ ਇੰਚਾਰਜਾਂ ਨੇ ਪਾਰਟੀ ਹਾਈਕਮਾਂਡ ਕੋਲ ਸਖ਼ਤ ਇਤਰਾਜ ਜਤਾਇਆ ਹੈ। ਹਾਲਾਂਕਿ ਹਾਈਕਮਾਂਡ ਨੇ ਸਾਰਾ ਮਾਮਲਾ ਪੰਜਾਬ ਕਾਂਗਰਸ ’ਤੇ ਛੱਡ ਦਿੱਤਾ ਹੈ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਇਹ ਮੁੱਦਾ ਭਖਣ ਦੀ ਸੰਭਾਵਨਾ ਹੈ। ਚਰਚਾ ਇਹ ਵੀ ਹੈ ਕਿ ਇਸ ਘਰ ਵਾਪਸੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਇੱਕ ਵੱਡੇ ਆਗੂ ਵਲੋਂ ਇਕੱਲਿਆਂ ਚਲਾਈ ਇਸ ਮੁਹਿੰਮ ਦਾ ਅੰਦਰਖਾਤੇ ਮੁੱਖ ਮੰਤਰੀ ਦੇ ਹੋਰਨਾਂ ਦਾਅਵੇਦਾਰਾਂ ਨੇ ਵੀ ਵਿਰੋਧ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸਹਿਤ ਆਈਏਐਸ ਅਤੇ ਪੀਸੀਐਸ ਅਧਿਕਾਰੀ ਬਦਲੇ
ਦਸਣਾ ਬਣਦਾ ਹੈ ਕਿ ਬੀਤੇ ਕੱਲ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਤੇ ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ੍ਹ, ਰਾਜ ਕੁਮਾਰ ਵੇਰਕਾ ਤੋਂ ਇਲਾਵਾ ਅਕਾਲੀ ਦਲ ਨਾਲ ਸਬੰਧਤ ਆਗੂਆਂ ਜੀਤ ਮਹਿੰਦਰ ਸਿੱਧੂ, ਮਹਿੰਦਰ ਰਿਣਵਾ ਤੇ ਹੰਸਰਾਜ਼ ਜੋਸ਼ਨ ਸਹਿਤ ਕਈ ਹੋਰਨਾਂ ਆਗੂਆਂ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੈਨੂਗੋਪਾਲ ਨਾਲ ਦਿੱਲੀ ’ਚ ਕਾਂਗਰਸ ਦਫ਼ਤਰ ਵਿਖੇ ਮੀਟਿੰਗ ਕੀਤੀ ਸੀ। ਹਾਲਾਂਕਿ ਇਸ ਦੌਰਾਨ ਇੰਨ੍ਹਾਂ ਕਾਂਗਰਸੀ ਆਗੂਆਂ ਨੂੰ ਨਾਂ ਤਾਂ ਹੀ ਪਾਰਟੀ ਵਲੋਂ ਸਿਰੋਪੇ ਦਿੱਤੇ ਗਏ ਅਤੇ ਨਾਂ ਹੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਜੁਆਇੰਨਿਗ ਸਬੰਧੀ ਕੋਈ ਪ੍ਰੈਸ ਨੋਟ ਜਾਰੀ ਕੀਤਾ ਗਿਆ ਪ੍ਰੰਤੂ ਸ: ਬਾਜਵਾ ਤੇ ਸ਼੍ਰੀ ਵੇਰਕਾ ਨੇ ਮੀਟਿੰਗ ਤੋਂ ਬਾਅਦ ਦਾਅਵਾ ਜਰੂਰ ਕੀਤਾ ਕਿ ‘‘ ਹੁਣ ਸਮੂਲੀਅਤ ਹੋ ਗਈ ਹੈ, ਚੰਡੀਗੜ੍ਹ ’ਚ ਸਿਰਫ਼ ਜਸ਼ਨ ਮਨਾਏ ਜਾਣਗੇ। ’’ ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਇੰਨ੍ਹਾਂ ਆਗੂਆਂ ਦੀ ਸਮੂਲੀਅਤ ਨੂੰ ਲੈ ਕੇ ਨਾ ਸਬੰਧਤ ਜ਼ਿਲ੍ਹਿਆਂ ਦੇ ਕਾਂਗਰਸੀ ਪ੍ਰਧਾਨਾਂ ਤੇ ਹਲਕਾ ਇੰਚਾਰਜ਼ਾਂ, ਨਾ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਾ ਹੀ ਮਾਂਝਾ ਬ੍ਰਿਗੇਡ ਨਾਲ ਸਬੰਧਤ ਸੀਨੀਅਰ ਆਗੂ ਅਤੇ ਇੱਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਵੀ ਪੂਰੀ ਤਰ੍ਹਾਂ ਵਿਸਵਾਸ ਵਿਚ ਨਹੀਂ ਲਿਆ ਗਿਆ।
Share the post "ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!"