spot_img
spot_img

ਜਲੰਧਰ ’ਚ ਕਾਂਗਰਸ ਨੂੰ ਵੱਡਾ ਝਟਕਾ, 10 ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ’ਚ ਸ਼ਾਮਲ

Date:

spot_img

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ
ਜਲੰਧਰ, 14 ਅਕਤੂਬਰ: ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ’ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਜਲੰਧਰ ਤੋਂ 10 ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ’ਤੇ ਸਾਰੇ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ‘ਆਪ’ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਜਲੰਧਰ ਦਿਹਾਤੀ ਇੰਚਾਰਜ ਸਟੀਵਨ ਕਲੇਰ ਹਾਜ਼ਰ ਸਨ।

ਪੰਜਾਬ ਕੈਬਨਿਟ ਵੱਲੋਂ ਨੌਜਵਾਨਾਂ ਲਈ ਵੱਡਾ ਫੈਸਲਾ

ਜਲੰਧਰ ਉੱਤਰੀ ਤੋਂ ਦੀਪਕ ਸ਼ਾਰਦਾ, ਓਮ ਪ੍ਰਕਾਸ਼, ਦੇਸ਼ਰਾਜ ਜੱਸਲ, ਬਾਲ ਕ੍ਰਿਸ਼ਨ ਬਾਲੀ, ਸੁਨੀਲ ਕੁਮਾਰ ਸੋਢੀ, ਵਿਜੇ ਭਾਟੀਆ ਅਤੇ ਦਲਵਿੰਦਰ ਕੌਰ ਪਾਰਟੀ ਵਿੱਚ ਸ਼ਾਮਲ ਹੋਏ ਜਦਕਿ ਜਲੰਧਰ ਸੈਂਟਰਲ ਤੋਂ ਸਮਸ਼ੇਰ ਖੇੜਾ, ਮਨੂ ਵਡਿੰਗ ਅਤੇ ਮਨਮੋਹਨ ਸਿੰਘ ਰਾਜੂ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਆਮ ਲੋਕਾਂ ਲਈ ਕੰਮ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਮੇਤ ਦੇਸ਼ ਭਰ ਤੋਂ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਆਪ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਵੀ ਇਤਿਹਾਸਕ ਜਿੱਤ ਦਰਜ ਕਰੇਗੀ।

ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸਹਿਤ ਆਈਏਐਸ ਅਤੇ ਪੀਸੀਐਸ ਅਧਿਕਾਰੀ ਬਦਲੇ

ਅੰਮ੍ਰਿਤਸਰ ਵਿੱਚ ਕਈ ਯੂਥ ਅਕਾਲੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਅੰਮ੍ਰਿਤਸਰ: ਅੰਮ੍ਰਿਤਸਰ ’ਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਕਈ ਯੂਥ ਅਕਾਲੀ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ’ਤੇ ਸਾਰੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਜਲੰਧਰ ਉੱਤਰੀ ਤੋਂ ਦੀਪਕ ਸ਼ਾਰਦਾ, ਓਮ ਪ੍ਰਕਾਸ਼, ਦੇਸ਼ਰਾਜ ਜੱਸਲ, ਬਾਲ ਕ੍ਰਿਸ਼ਨ ਬਾਲੀ, ਸੁਨੀਲ ਕੁਮਾਰ ਸੋਢੀ, ਵਿਜੇ ਭਾਟੀਆ ਅਤੇ ਦਲਵਿੰਦਰ ਕੌਰ ਪਾਰਟੀ ਵਿੱਚ ਸ਼ਾਮਲ ਹੋਏ ਜਦਕਿ ਜਲੰਧਰ ਸੈਂਟਰਲ ਤੋਂ ਸਮਸ਼ੇਰ ਖੇੜਾ, ਮਨੂ ਵਡਿੰਗ ਅਤੇ ਮਨਮੋਹਨ ਸਿੰਘ ਰਾਜੂ ਪਾਰਟੀ ਵਿੱਚ ਸ਼ਾਮਲ ਹੋਏ।

ਬਠਿੰਡਾ ਪੁਲਿਸ ਵਲੋਂ ਫ਼ਿਰੌਤੀ ਮੰਗਣ ਵਾਲੇ ਗੋਲਡੀ ਬਰਾੜ ਦੇ ਤਿੰਨ ਸਾਥੀ ਕਾਬੂ

ਅੰਮ੍ਰਿਤਸਰ ਯੂਥ ਅਕਾਲੀ ਦਲ ਦੇ ਸੌਰਭ ਸੇਠ, ਨਵਜੋਤ ਗਰੋਵਰ ਅਤੇ ਸਾਗਰ ਮਹਿਰਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਇਸ ਮੌਕੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ‘ਆਪ’ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਜਲੰਧਰ ਦਿਹਾਤੀ ਇੰਚਾਰਜ ਸਟੀਵਨ ਕਲੇਰ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Congress ‘ਚ ਸ਼ਾਮਲ ਹੋਇਆ AAP ਦਾ ਸਾਬਕਾ ਉਮੀਦਵਾਰ ਹੋਇਆ

Patiala News: ਸੂਬੇ 'ਚ ਇੰਨੀਂ ਦਿਨੀਂ 'ਚੰਨੀ ਵਰਸਜ਼ ਵੜਿੰਗ'...

CM Bhagwant Mann ਅੱਜ Ludhiana ‘ਚ ਕਰਨਗੇ School of Eminence ਦਾ ਉਦਘਾਟਨ

Ludhiana News: CM Bhagwant Mann ਅੱਜ ਐਤਵਾਰ ਨੂੰ ਲੁਧਿਆਣਾ...