950 ਕਰੋੜ ਰੁਪਏ ਦੀ ਆਏਗੀ ਲਾਗਤ, 30 ਮਹੀਨੇ ਵਿਚ ਬਣੇਗਾ 500 ਬੈਡ ਦਾ ਹਸਪਤਾਲ ਅਤੇ ਐਮਬੀਬੀਐਸ ਦੀ ਹੋਣਗੀਆਂ 100 ਸੀਟਾਂ
ਚੰਡੀਗੜ੍ਹ, 16 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਕੈਥਲ ਦੇ ਲੋਕਾਂ ਨੂੰ ਵੱਡੀ ਸੁਗਾਤ ਦਿੰਦਿਆਂ ਜਿਲੇਾ ਦੇ ਪਿੰਡ ਸਾਪਨ ਖੇੜੀ ਵਿਚ 950 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਦੇ ਨੀਂਹ ਪੱਥਰ ਰੱਖਿਆ ਹੈ। ਇਸ ਸਰਕਾਰੀ ਕਾਲਜ ਵਿਚ ਐਮਬੀਬੀਐਸ ਦੀਆਂ 100 ਸੀਟਾਂ ਹੋਣਗੀਆਂ ਅਤੇ 500 ਬੈਡ ਦਾ ਹਸਪਤਾਲ ਬਣੇਗਾ। ਇਸ ਪ੍ਰੋਜੈਕਟ ਦਾ ਨਿਰਮਾਣ ਕੰਮ ਅਗਲੇ 30 ਮਹੀਨੇ ਵਿਚ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਐਸਵਾਈਐਲ ਦੇ ਮੁੱਦੇ ’ਤੇ ਮੀਟਿੰਗ ਲਈ ਹਰਿਆਣਾ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਲਿਖਿਆ ਪੱਤਰ
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 167.40 ਲੱਖ ਰੁਪਏ ਦੀ ਲਾਗਤ ਨਾਲ ਸੁਜਮਾ ਰੋਡ ਬਾਤਾ ਤੋਂ ਲੈ ਕੇ ਚੌਸਾਲਾ ਥੇਯ ਤਕ ਬਨਣ ਵਾਲੀ ਸੜਕ, 175.98 ਲੱਖ ਦੀ ਲਾਗਤ ਨਾਲ ਪਿੰਡ ਮਾਜਰਾ ਤੋਂ ਰਾਜੌਂਦ ਪੁੰਡਰੀ ਸੜਕ, 406.71 ਲੱਖ ਰੁਪਏ ਦੀ ਲਾਗਤ ਨਾਲ ਕੈਥਲ ਪੱਟੀ ਚੌਧਰੀ ਵਿਚ ਬਨਣ ਵਾਲੇ ਮੰਡੀ ਦੇ ਸ਼ੈਡ ਅਤੇ 915.23 ਲੱਖ ਰੁਪਏ ਦੀ ਲਾਗਤ ਨਾਲ ਪਟਿਆਲਾ ਰੋਡ ਚੀਕਾ ਵਿਚ ਬਨਣ ਵਾਲੇ 6 ਬੇਸ ਬੱਸ ਸਟੈਂਡ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਦੌਰਾਨ ਪੂਰੇ ਸੂਬੇ ਤੋਂ ਬ੍ਰਾਹਮਣ ਸਮਾਜ ਤੋਂ ਆਏ ਲੋਕਾਂ ਨੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਾਂਅ ਭਗਵਾਨ ਪਰਸ਼ੂਰਾਮ ਦੇ ਨਾਂਅ ਨਾਲ ਰੱਖਣ ’ਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਸਮਾਜ ਵੱਲੋਂ ਸਮ੍ਰਿਤੀ ਚਿੰਨ੍ਹ ਭੇਂਟ ਕੀਤਾ।
BJP ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ CM ਮਾਨ ਨੂੰ ਸਵਾਲ, ਮਾਨ ਸਾਹਬ! ਸੱਦਾ ਦੇ ਕੇ ਹੁਣ ਭੱਜਦੇ ਕਿਉਂ ਹੋ?
ਮੁੱਖ ਮੰਤਰੀ ਮਨੋਹਰ ਲਾਲ ਨੇ ਕਾਲਜ ਤੇ ਹਸਪਤਾਲ ਦੇ ਲਈ 20 ਏਕੜ ਜਮੀਨ ਦੇਣ ’ਤੇ ਪਿੰਡ ਸਾਪਨ ਖੇੜੀ ਦੀ ਪੰਚਾਇਤ ਅਤੇ ਲੋਕਾਂ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾਵਾਸੀਆਂ ਨੂੰ ਨਰਾਤਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੇ ਨਰਾਤੇ ’ਤੇ ਡੋਮੇਸਟਿਕ ਏਅਰਪੋਰਟ, ਅੰਬਾਲਾ ਕੈਂਟ ਅਤੇ ਦੂਜੇ ਨਰਾਤੇ ’ਤੇ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਸਾਲ 2014 ਤੋਂ ਪਹਿਲਾਂ 6 ਮੈਡੀਕਲ ਕਾਲਜ ਬਣਾਏ ਸਨ
ਵੱਡੀ ਖ਼ਬਰ: Chandigarh PGI Advance EYE Centre ‘ਚ ਲੱਗੀ ਅੱਗ, ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ
ਅਤੇ ਜਿਸ ਵਿਚ ਏਮਬੀਬੀਏਸ ਦੀਆਂ 700 ਸੀਟਾਂ ਸਨ, ਪਰ ਹੁਣ ਸੂਬਾ ਸਰਕਾਰ ਨੇ ਸਾਲ 2023 ਵਿਚ ਸੂਬੇ ਵਿਚ 15 ਮੈਡੀਕਲ ਕਾਲਜ ਹਨ ਅਤੇ 2185 ਏਮਬੀਬੀਏਸ ਦੀਆਂ ਸੀਟਾਂ ਹਨ। ਆਉਣ ਵਾਲੇ ਸਮੇਂ ਵਿਚ ਫਤਿਹਾਬਾਦ, ਸਿਰਸਾ, ਚਰਖੀ ਦਾਦਰੀ, ਪਲਵਲ ਸਮੇਤ 8 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ ਅਤੇ ਆਉਣ ਵਾਲੇ 3 ਜਾਂ 4 ਸਾਲਾਂ ਵਿਚ ਏਮਬੀਬੀਏਸ ਦੀਆਂ ਸੀਟਾਂ 5 ਗੁਣਾ ਵਧਾ ਕੇ 3500 ਹੋ ਜਾਣਗੀਆਂ। ਇਸ ਤੋਂ ਇਲਾਵਾ, ਸੂਬਾ ਸਰਕਾਰ ਨਰਸਿੰਗ ਕਾਲਜ ਅਤੇ ਪੈਰਾਮੈਡੀਕਲ ਕਾਲਜ ਦੀ ਵੀ ਸਥਾਪਨਾ ਕਰ ਰਹੀ ਹੈ।
Share the post "ਮੁੱਖ ਮੰਤਰੀ ਨੇ ਕੈਥਲ ਦੇ ਲੋਕਾਂ ਨੂੰੰ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ ਦੀ ਦਿੱਤੀ ਸੌਗਾਤ"