ਖਿਡਾਰੀ ਪ੍ਰੇਰਨਾਸ੍ਰੋਤ ਬਣ ਕੇ ਹੋਰਨਾ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੋੜਨ-ਇਕਬਾਲ ਸਿੰਘ ਬੁੱਟਰ

Date:

spot_img

ਖੇਡਾਂ ਵਿਚ ਅਨੁਸਾਸ਼ਨ ਤੇ ਇਮਾਨਦਾਰੀ ਦੀ ਭਾਵਨਾ ਜ਼ਰੂਰੀ-ਜਸਵੀਰ ਸਿੰਘ ਗਿੱਲ
ਬਠਿੰਡਾ , 17 ਅਕਤੂਬਰ (ਸੁਖਜਿੰਦਰ ਮਾਨ) :ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ ਐਥਲੈਟਿਕਸ ਦੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਦਿਲਚਸਪ ਮੁਕਾਬਲੇ ਹੋਏ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਬਠਿੰਡਾ ’ਚ ਦਿਨ ਦਿਹਾੜੇ ਲੁੱਟ, ਦੋ ਨੌਜਵਾਨਾਂ ਨੇ ਸੁਨਿਆਰੇ ਤੋਂ ਨਗਦੀ ਲੁੱਟੀ

ਸ਼ਾਮ ਦੇ ਸ਼ੈਸ਼ਨ ਵਿਚ ਇਨਾਮ ਵੰਡਣ ਦੀ ਰਸਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜਨਾ ਸਰੀਰਿਕ ਤੇ ਮਾਨਸਿਕ ਪੱਖੋਂ ਮਜਬੂਤ ਹੋਣਾ ਹੈ। ਖੇਡਾਂ ਨਸ਼ਿਆਂ ਨੂੰ ਮਾਤ ਪਾਉਣ ਵਿਚ ਸਹਾਈ ਹੁੰਦੀਆਂ ਹਨ। ਖੇਡਾਂ ਜ਼ਰੀਏ ਸਾਡੇ ਵਿਚ ਆਤਮ ਵਿਸ਼ਵਾਸ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ। ਖਿਡਾਰੀ ਨੂੰ ਸਮਾਜ ਵਿਚ ਬੜੇ ਹੀ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਖੇਡਾਂ ਜ਼ਰੀਏ ਸਾਡੇ ਵਿਚ ਉਤਸ਼ਾਹ ਤੇ ਜਨੂੰਨ ਪੈਦਾ ਹੁੰਦਾ ਹੈ ਜੋ ਹਰ ਖੇਤਰ ਵਿਚ ਕੰਮ ਆਉੰਦਾ ਹੈ।

ਪ੍ਰੇਮੀ ਨਾਲ ਮਿਲਕੇ ਵੇਚਿਆ ਡੇਢ ਲੱਖ ’ਚ ‘ਬੱਚਾ’, ਪਤੀ ਵਲੋਂ ਪੁੱਛਣ ‘ਤੇ ਦਿੱਤੀਆਂ ਧਮਕੀਆਂ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ-14 ਕੁੜੀਆਂ ਵਿਚ ਪ੍ਰਨੀਤ ਕੌਰ ਤਲਵੰਡੀ ਸਾਬੋ ਨੇ ਪਹਿਲਾ, ਮਨਵੀਰ ਕੌਰ ਤਲਵੰਡੀ ਸਾਬੋ ਨੇ ਦੂਜਾ ਸਥਾਨ ਹਾਸਲ ਕੀਤਾ, ਮੁੰਡਿਆਂ ਵਿਚ ਤਰੁਣ ਕੁਮਾਰ ਬਠਿੰਡਾ-1 ਨੇ ਪਹਿਲਾ, ਅਨੁਪਮ ਕੁਮਾਰ ਨੇ ਬਠਿੰਡਾ-1 ਨੇ ਦੂਜਾ ਸਥਾਨ ਹਾਸਲ ਕੀਤਾ। ਉੱਚੀ ਛਾਲ ਅੰਡਰ-14 ਮੁੰਡੇ ਵਿਚ ਇਸ਼ਮੀਤ ਸਿੰਘ ਬਠਿੰਡਾ-1 ਨੇ ਪਹਿਲਾ, ਰਣਵੀਰ ਸਿੰਘ ਬਠਿੰਡਾ-1 ਨੇ ਦੂਜਾ ਸਥਾਨ, ਡਿਸਕਸ ਥ?ਰੋਅ ਵਿਚ ਕੋਮਲਪ੍ਰੀਤ ਕੌਰ ਗੋਨਿਆਣਾ ਨੇ ਪਹਿਲਾ, ਗੁਰਪ੍ਰੀਤ ਕੌਰ ਗੋਨਿਆਣਾ ਨੇ ਦੂਜਾ, ਰਵੀ ਕੁਮਾਰ ਬਠਿੰਡਾ-1 ਨੇ ਪਹਿਲਾ, ਜਸ਼ਨਦੀਪ ਸਿੰਘ

ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ

ਗੋਨਿਆਣਾ ਨੇ ਦੂਜਾ, ਗੋਲੇ ਵਿਚ ਕੋਮਲਪ੍ਰੀਤ ਕੌਰ ਗੋਨਿਆਣਾ ਨੇ ਪਹਿਲਾ,ਨੂਰਪ੍ਰੀਤ ਕੌਰ ਮੌੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਮੁੰਡੇ 600 ਮੀਟਰ ਵਿੱਚ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲੂ ਸਵੈਚ ਮੋੜ ਜੋਨ ਨੇ ਪਹਿਲਾ, ਸੋਨੂੰ ਸਿੰਘ ਸਸਸਸ ਅਕਲੀਆ ਜਲਾਲ ਭਗਤਾਂ ਜੋਨ ਨੇ ਦੂਜਾ, ਕੁੜੀਆਂ ਵਿੱਚ ਖੁਸ਼ਪ੍ਰੀਤ ਕੌਰ ਸਸਸਸ ਦਿਉਣ ਬਠਿੰਡਾ 2 ਨੇ ਪਹਿਲਾਂ,ਅੰਸਮੀਤ ਕੌਰ ਸਸਸਸ ਜੰਡਾਂਵਾਲਾ ਗੋਨਿਆਣਾ ਨੇ ਦੂਜਾ, ਲੰਬੀ ਛਾਲ ਮਨਵੀਰ ਕੌਰ ਸਹਸ ਜੱਜਲ ਤਲਵੰਡੀ ਸਾਬੋ ਨੇ ਪਹਿਲਾਂ, ਪ੍ਰਭਜੋਤ ਕੌਰ ਸਸਸਸ ਕੁੜੀਆਂ ਮੰਡੀ ਕਲਾਂ ਨੇ ਦੂਜਾ, ਸਥਾਨ ਪ੍ਰਾਪਤ ਕੀਤਾ।

ਹਜ਼ਾਰਾਂ ਨੌਜਵਾਨਾਂ ਨੇ ਪਿੰਡ ਸਤੌਜ ਵਿਖੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ 

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਨਵਨੀਤ ਗਰਗ, ਪ੍ਰਿੰਸੀਪਲ ਮੰਜੂ ਬਾਲਾ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਸੁਖਦੇਵ ਸਿੰਘ ਲੈਕਚਰਾਰ,ਲੈਕਚਰਾਰ ਸੁਖਜਿੰਦਰਪਾਲ ਸਿੰਘ ਗਿੱਲ, ਲੈਕਚਰਾਰ ਨਾਜਰ ਸਿੰਘ, ਹਰਮੰਦਰ ਸਿੰਘ, ਲੈਕਚਰਾਰ ਵਿਨੋਦ ਕੁਮਾਰ ਪੁਸ਼ਪਿੰਦਰ ਪਾਲ ਸਿੰਘ, ਹਰਬਿੰਦਰ ਸਿੰਘ ਨੀਟਾ, ਗੁਰਮੀਤ ਸਿੰਘ ਮਾਨ, ਇਸ਼ਟਪਾਲ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਹਾਜਰ ਸਨ।

LEAVE A REPLY

Please enter your comment!
Please enter your name here

spot_img

Share post:

Popular

More like this
Related