ਫਿਰੋਜ਼ਪੁਰ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਜ਼ਮਾਨਤ ਮਿਲ ਗਈ ਹੈ। ਬੀਤੇ ਦਿਨ ਫਿਰੋਜ਼ਪੁਰ ਪੁਲਿਸ ਵੱਲੋਂ ਜ਼ੀਰਾ ਨੂੰ ਉਨ੍ਹਾਂ ਦੇ ਘਰੋ ਤੜਕੇ ਸਵੇਰੇ 5 ਵਜੇ ਦੇ ਕਰੀਬ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਰੋਪੜ ਜੇਲ੍ਹ ਵਿਚ ਵੀ ਸ਼ਿਫਟ ਕਰ ਦਿੱਤਾ ਗਿਆ ਸੀ।
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਮੁੜ ਵਿਜੀਲੈਂਸ ਦਫ਼ਤਰ ਭੁਗਤੀ ਪੇਸ਼ੀ
ਦੱਸਣਣੋਗ ਹੈ ਕਿ ਕੁਝ ਦਿਨ ਪਹਿਲਾ ਕੁਲਬੀਰ ਜੀਰਾ ਨੇ ਬੀਡੀਪੀਓ ਦੇ ਦਫਤਰ ਅੰਦਰ ਆਪਣੇ ਵਰਕਰਾ ਨਾਲ ਧਰਨਾ ਲਾਇਆ ਸੀ । ਜਿਸ ਵਿਚ ਰਾਜਾ ਵਡਿੰਗ, ਸੁਖਜਿਦਰ ਰੰਧਾਵਾ ਵੀ ਪਹੁੰਚੇ ਸੀ ਅਤੇ ਰਾਜਾ ਵੜਿੰਗ ਨੇ ਇਹ ਧਰਨਾ ਚੁਕਵਾਇਆ ਸੀ। ਉਸ ਤੋ ਬਾਅਦ ਪ੍ਰਸ਼ਾਸਨ ਦੇ ਕਹਿਣ ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਹਨਾਂ ਦੇ 70 ਤੋ 80 ਅਣਪਛਾਤੇ ਲੋਕਾ ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ।