ਨਾਇਬ ਤਹਿਸੀਲਦਾਰ ਦੀ ਛੇਵੀਂ ਨੌਕਰੀ ਪ੍ਰਾਪਤ ਕਰਨ ਵਾਲੇ ਮਨਦੀਪ ਸਿੰਘ ਦਾ ਸਿੱਖਿਆ ਵਿਕਾਸ ਮੰਚ ਵੱਲ੍ਹੋਂ ਵਿਸ਼ੇਸ਼ ਸਨਮਾਨ

Date:

spot_img

ਮਾਨਸਾ, 19 ਅਕਤੂਬਰ : ਮਾਨਸਾ ਦੇ ਮਨਦੀਪ ਸਿੰਘ ਵੱਲ੍ਹੋਂ ਨਾਇਬ ਤਹਿਸੀਲਦਾਰ ਵਜੋਂ ਛੇਵੀਂ ਨੌਕਰੀ ਪ੍ਰਾਪਤ ਕਰਨ ’ਤੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋਂ ਵਿਸ਼ੇਸ਼ ਸਨਮਾਨ ਕਰਦਿਆਂ ਆਸ ਪ੍ਰਗਟਾਈ ਕਿ ਉਹ ਲੋਕਾਂ ਨਾਲ ਇਨਸਾਫ ਕਰਦਿਆਂ ਹੋਰ ਤਰੱਕੀ ਦੌਰਾਨ ਭਵਿੱਖ ਚ ਆਈ. ਏ. ਐੱਸ ਦੀ ਨੌਕਰੀ ਪ੍ਰਾਪਤ ਕਰੇ। ਮਨਦੀਪ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਪਹਿਲਾ ਨਾਇਬ ਤਹਿਸੀਲਦਾਰ ਦੇ ਫਰਜ਼ ਨਿਭਾਉਂਦਿਆਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ, ਫਿਰ ਉਹ ਆਈ.ਏ.ਐੱਸ. ਦੇ ਸੁਪਨੇ ਨੂੰ ਵੀ ਪੂਰਾ ਕਰਨਗੇ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਵੰਡੇ ਗਏ ਨਿਯੁਕਤੀ ਪੱਤਰਾਂ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲ੍ਹੋਂ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਵਜੋਂ ਨਿਯੁਕਤੀ ਪੱਤਰ ਦਿੱਤਾ ਗਿਆ।

ਸੁਖਬੀਰ ਸਿੰਘ ਬਾਦਲ ਨੇ ਸ਼ੈਲਰ ਮਾਲਕਾਂ ਦੀ ਗ੍ਰਿਫਤਾਰ ਦੀ ਕੀਤੀ ਨਿਖੇਧੀ

27 ਵਰਿ੍ਹਆਂ ਦੇ ਮਨਦੀਪ ਸਿੰਘ ਦੀ ਇਹ ਛੇਵੀਂ ਨੌਕਰੀ ਹੈ,ਇਸ ਤੋਂ ਪਹਿਲਾ ਉਸ ਨੇ ਪਟਵਾਰੀ, ਟੈਕਨੀਕਲ ਆਸਿਸਟੈਂਟ (ਵੇਅਰ ਹਾਊਸ) , ਬੈਂਕ ਮੈਨੇਜਰ (ਕੋਆਪਰੇਟਿਵ ਬੈਂਕ) ਆਸਿਸਟੈਂਟ ਕਮਾਂਡਰ (ਸੀ.ਏ.ਸੀ.ਐੱਫ),ਐਕਸਾਈਜ਼ ਇੰਸਪੈਕਟਰ (ਜਲੰਧਰ)ਵਜੋਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ।ਮਨਦੀਪ ਸਿੰਘ ਦੇ ਨਾਇਬ ਤਹਿਸੀਲਦਾਰ ਬਣਨ ’ਤੇ ਘਰ ’ਚ ਖੁਸ਼ੀ ਦਾ ਮਹੌਲ ਹੈ,ਮਾਨਸਾ ਇਲਾਕੇ ’ਚ ਵੀ ਹਰ ਕੋਈ ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ। ਘਰ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਸੁਖਬੀਰ ਸਿੰਘ ਬਾਦਲ ਨੇ ਸ਼ੈਲਰ ਮਾਲਕਾਂ ਦੀ ਗ੍ਰਿਫਤਾਰ ਦੀ ਕੀਤੀ ਨਿਖੇਧੀ

ਮਨਦੀਪ ਸਿੰਘ ਨੇ ਸੈਂਟ ਜੇਵੀਅਰ ਸਕੂਲ ਮਾਨਸਾ ਤੋਂ ਦਸਵੀਂ, ਸੰਤ ਫਤਹਿ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਤੋਂ ਬਾਰਵੀਂ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐੱਸ. ਸੀ.ਐਗਰੀਕਲਚਰ ਅਤੇ ਰਾਜ ਮਲਹੋਤਰਾ ਚੰਡੀਗੜ੍ਹ ਤੋਂ ਕੋਚਿੰਗ ਪ੍ਰਾਪਤ ਕੀਤੀ। ਮਨਦੀਪ ਸਿੰਘ ਦੇ ਨਾਇਬ ਤਹਿਸੀਲਦਾਰ ਬਣਨ ’ਤੇ ਪਰਿਵਾਰ ’ਚ ਖੁਸ਼ੀ ਦਾ ਮਹੌਲ ਹੈ, ਉਸ ਦੀ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਸੇਵਾ ਮੁਕਤ ਦਾਦਾ ਨਰੋਤਮ ਸਿੰਘ, ਦਾਦੀ ਸਵਿੱਤਰੀ ਦੇਵੀ, ਪਿਤਾ ਕੁਲਦੀਪ ਸਿੰਘ ਐੱਸ. ਐੱਸ. ਮਾਸਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ,ਮਾਤਾ ਸੁਮਨਦੀਪ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਗਰਲਜ਼ ਮਾਨਸਾ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਹੋਰਨਾਂ ਲੜਕਿਆਂ ਨੂੰ ਵੀ ਉਤਸ਼ਾਹ ਮਿਲੇਗਾ।

ਝੋਨੇ ਦੀ ਲਿਫਟਿੰਗ ਤੇ ਖਰੀਦ ਨਾ ਹੋਣ ਦੇ ਚੱਲਦੇ ਕਾਂਗਰਸ ਨੇ ਕੀਤਾ ਮੰਡੀਆਂ ਵਿੱਚ ਪ੍ਰਦਰਸ਼ਨ

ਮਨਦੀਪ ਸਿੰਘ ਦਾ ਸਮੁੱਚਾ ਪਰਿਵਾਰ ਸਿੱਖਿਆ ਖੇਤਰ ਨਾਲ ਜੁੜਿਆ ਹੋਇਆ ਹੈ। ਉਸ ਦੇ ਮਾਤਾ, ਪਿਤਾ ਹੱਕੀ ਸੰਘਰਸ਼ਾਂ ਅਤੇ ਸਮਾਜ ਸੇਵੀ ਕੰਮਾਂ ਚ ਮੋਹਰੀ ਭੂਮਿਕਾ ਨਿਭਾਉਂਦੇ ਹਨ । ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸ੍ਰਪ੍ਰਸਤ ਡਾ.ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਅਗਵਾਈ ਇਸ ਵੱਡੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰੰਗਕਰਮੀ ਮਨਜੀਤ ਸਿੰਘ ਚਾਹਲ, ਬਿੱਟੂ ਮਾਨਸਾ,ਮਾਸਟਰ ਅਵਤਾਰ ਸਿੰਘ, ਮੈਡਮ ਹਰਜੀਤ ਕੌਰ,ਦੇਵ ਰਾਜ ਮਿੱਤਲ,ਕਿਰਨ ਲਤਾ ਵੀ ਹਾਜ਼ਰ ਸਨ।

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...