ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ 1 ਨਵੰਬਰ ਹੋਣ ਵਾਲੀ ਡਿਬੇਟ ‘ਚ ਸੰਚਾਲਕ ਬਣਨ ਲਈ ਭਰੀ ਹਾਮੀਂ

Date:

spot_img

ਚੰਡੀਗੜ੍ਹ: 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਨੂੰ ਲੈ ਕੇ ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ 1 ਨਵੰਬਰ ਨੂੰ ਹੋਣ ਵਾਲੀ ਓਪਨ ਡਿਬੇਟ ‘ਚ ਸੰਚਾਲਕ ਬਣਨ ਲਈ ਤਿਆਰ ਹਨ। ਉਨ੍ਹਾਂ ਨੇ ਵੱਖ-ਵੱਖ ਪਾਰਟੀ ਦੇ ਸਿਆਸੀ ਅਗੂਆਂ ਨੂੰ ਵੀ ਇਸ ਡਿਬੇਟ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹੁਣ ਇਕ ਮੌਕਾਂ ਹੈ ਕਿ ਅਸੀ ਸਾਰੇ ਇਕ ਮੰਚ ਤੇ ਇੱਕਠੇ ਹੋਕੇ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰ ਸਕਦੇ ਹਾਂ। ਪੰਜਾਬ ਦੀ ਜਨਤਾ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਲੀਡਰ ਮੁੱਦਿਆਂ ਤੇ ਬਹਿਸ ਕਰਦੇ ਹਨ।

ਮਨਪ੍ਰੀਤ ਬਾਦਲ ਨਹੀਂ ਹੋਏ ਪੇਸ਼, ਵਕੀਲ ਨੇ ਵਿਜੀਲੈਂਸ ਨੂੰ ਸੌਂਪਿਆ ਪਾਸਪੋਰਟ

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਅਕਾਲੀ ਦਲ ਵੱਲੋਂ ਇਸ ਡਿਬੇਟ ਵਿਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਸ਼ੈਸ਼ਨ ਦੌਰਾਨ ਸੀ.ਐਮ ਮਾਨ ਨਾਲ ਹੋਈ ਤੂੰ ਤੂੰ-ਮੈਂ ਮੈਂ ਵਿਚਾਲੇ ਇਸ ਡਿਬੇਟ ਵਿਚ ਆਉਣ ਲਈ ਹਾਂਮੀ ਭਰੀ ਸੀ।

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...