ਬਠਿੰਡਾ, 25 ਅਕਤੂਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੀ “ਅਲੂਮਨੀ ਮੀਟ” 26 ਅਕਤੂਬਰ ਤੇ “ਤੀਸਰੀ ਕੋਨਵੋਕੇਸ਼ਨ” 27 ਅਕਤੂਬਰ ਨੂੰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਰਜਿਸਟਰਾਰ (ਡਾ.) ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਸਾਬਕਾ ਚੇਅਰਮੈਨ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਡਾ. ਡੀ.ਪੀ. ਸਿੰਘ ਬਤੌਰ ਮੁੱਖ ਮਹਿਮਾਨ, ਕੇਨੈਡਾ ਦੀ ਪ੍ਰਸਿੱਧ ਯੂਨੀਵਸਿਟੀ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਤੀ ਵਿਗਿਆਨੀ ਡਾ. ਰਮੇਸ਼ ਪੀ. ਰੂਦਰਾ ਤੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਇਕਬਾਲ ਸਿੰਘ ਲਾਲਪੁਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਮੰਤਰੀ ਬਣ ਕੇ ਵੀ ਮਰੀਜ਼ਾਂ ਦੀ ਜਾਂਚ ਕਰਕੇ ਜਾਰੀ ਹੈ ਡਾ: ਬਲਜੀਤ ਕੌਰ ਵਲੋਂ ਮਨੁੱਖਤਾ ਦੀ ਸੇਵਾ
ਉਨ੍ਹਾਂ ਦੱਸਿਆ ਕਿ ਸਮਾਰੋਹ ਵਿੱਚ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਮਹਿਮਾਨਾਂ ਡਾ. ਰਮੇਸ਼ ਪੀ. ਰੂਦਰਾ ਨੂੰ ਡਾਕਟਰੇਟ ਆੱਫ ਸਾਇੰਸ ਤੇ ਇਕਬਾਲ ਸਿੰਘ ਲਾਲਪੁਰਾ ਨੂੰ ਡਾਕਟਰੇਟ ਆੱਫ ਲਿਟਰੇਚਰ ਦੀ ਮਾਨਦ ਉਪਾਦੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੀ. ਐੱਚ. ਡੀ., ਮਾਸਟਰ ਅਤੇ ਪਾਸ ਆਊਟ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ ਜਾਣਗੀਆਂ।
ਵੱਡੀ ਖ਼ਬਰ: ਭਾਰਤ ਨੇ ਮੂੜ ਸ਼ੁਰੂ ਕੀਤੀ ਕੈਨੇਡਾ ਲਈ ਵੀਜ਼ਾ ਸਰਵਿਸ
ਉਹਨਾਂ ਆਸ ਪ੍ਰਗਟ ਕੀਤੀ ਕਿ 26 ਅਕਤੂਬਰ ਨੂੰ ਭਾਰਤ ਦੇ ਕਈ ਰਾਜਾਂ ਤੋਂ ਪੁਰਾਣੇ ਵਿਦਿਆਰਥੀ ਜ਼ਿਦਗੀ ਦੇ ਤਜਰਬੇ, ਸਘੰਰਸ਼ ਦੀਆਂ ਕਹਾਣੀਆਂ, ਪ੍ਰਾਪਤੀਆਂ ਤੇ ਆਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕਰਨਗੇ। ਉਹਨਾਂ ਪੁਰਾਣੇ ਜੀ. ਕੇ. ਯੂ. ਦੇ ਵਿਦਿਆਰਥੀਆਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਤੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਕਿਹਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ “ਅਲੂਮਨੀ ਮੀਟ” 26 ਤੇ “ਤੀਸਰੀ ਕੋਨਵੋਕੇਸ਼ਨ” 27 ਨੂੰ "