ਬਠਿੰਡਾ ਸ਼ਹਿਰੀ ਹਲਕੇ ‘ਚ ਆਪ ਨੇ ਬਣਾਏ 14 ਨਵੇਂ ਬਲਾਕ ਪ੍ਰਧਾਨ

Date:

spot_img
ਵਿਧਾਇਕ ਜਗਰੂਪ ਸਿੰਘ ਗਿੱਲ ਨੇ ਨਵੇਂ ਬਣੇ ਬਲਾਕ ਪ੍ਰਧਾਨਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ 
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨੀਂ ਭੰਗ ਕੀਤੇ ਢਾਂਚੇ ਦਾ ਹੁਣ ਨਵੇਂ ਸਿਰਿਓਂ ਗਠਨ ਕਰਦਿਆਂ ਬੀਤੇ ਕੱਲ 383 ਨਵੇਂ ਬਲਾਕ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਨਵੀਂ ਜਾਰੀ ਕੀਤੀ ਗਈ ਲਿਸਟ ਵਿੱਚ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਵੀ 14 ਨਵੇਂ ਬਲਾਕ ਪ੍ਰਧਾਨ ਬਣਾਏ ਗਏ ਹਨ।
ਇਹਨਾਂ ਨਵੇਂ ਬਲਾਕ ਪ੍ਰਧਾਨਾਂ ਵਿੱਚ ਜਗਦੀਸ਼ ਸਿੰਘ ਵੜੈਚ, ਧਰਮ ਸਿੰਘ ਸੰਘਾ, ਗੁਰਅਵਤਾਰ ਸਿੰਘ ਗੋਗੀ, ਅੰਕਿਤ ਅਗਰਵਾਲ, ਅਲਕਾ ਹਾਂਡਾ, ਭੋਲਾ ਸਿੰਘ, ਬਸੰਤ ਸਿੰਘ ਅਗਰੋਈਆ, ਹਰਮੀਤ ਚਹਿਲ, ਗੋਵਿੰਦਰ ਸਿੰਘ, ਹਰਪਾਲ ਸਿੰਘ ਔਲਖ, ਜਗਤਾਰ ਸਿੰਘ ਵਿੱਕੀ, ਮਹਿੰਦਰ ਸਿੰਘ ਸਾਬਕਾ ਤਹਿਸੀਲਦਾਰ, ਪ੍ਰਦੀਪ ਗਰਗ ਤੇ ਵਿਸ਼ਾਲ ਗਰਗ ਸ਼ਾਮਿਲ ਹਨ।
ਉਧਰ ਪਾਰਟੀ ਹਾਈ ਕਮਾਂਡ ਵੱਲੋਂ ਨਵੇਂ ਬਣਾਏ ਗਏ ਬਲਾਕ ਪ੍ਰਧਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਉਮੀਦ ਜਾਹਿਰ ਕੀਤੀ ਕਿ ਇਹ ਆਗੂ ਆਪਣੀ ਪੂਰੀ ਊਰਜਾ ਤੇ ਸਮਰੱਥਾ ਨਾਲ ਪਾਰਟੀ ਲਈ ਕੰਮ ਕਰਨਗੇ ਤੇ ਆਗਾਮੀ ਲੋਕ ਸਭਾ ਵਿੱਚ ਬਠਿੰਡਾ ਸ਼ਹਿਰੀ ਹਲਕੇ ਤੋਂ ਪਾਰਟੀ ਨੂੰ ਵੱਡੀ ਜਿੱਤ ਦਬਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਸ ਦੌਰਾਨ ਨਵੇਂ ਬਣੇ ਬਲਾਕ ਪ੍ਰਧਾਨਾਂ ਨੇ ਵੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਉਹਨਾਂ ਵੱਲੋਂ ਦਿਖਾਏ ਵਿਸ਼ਵਾਸ ‘ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

SSD Girls College ‘ਚ ਪੋਸਟਰ ਤੇ ਸਲੋਗਨ ਮੁਕਾਬਲਿਆਂ ਰਾਹੀਂ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਸੰਦੇਸ਼

Bathinda News; ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ,...