ਬਠਿੰਡਾ, 5 ਨਵੰਬਰ : ਸਰਕਾਰ ਦੁਆਰਾ ਚਲਾਏ ਵਿਜੀਲੈਂਸ ਜਾਗਰੂਕਤਾ ਸਪਤਾਹ ਦੇ ਤਹਿਤ ਸਿਵਲ ਏਅਰਪੋਰਟ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਮਨਾਇਆ ਗਿਆ। ਇਸ ਮੌਕੇ ਸਿਵਲ ਏਅਰਪੋਰਟ ਡਾਇਰੈਕਟਰ ਦਵਿੰਦਰ ਪ੍ਰਸ਼ਾਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਸਲਾ ਮੇਅਰ ਦੀ ਚੇਅਰ ਦਾ: ਰਾਜਾ ਵੜਿੰਗ ਨੇ ਕੌਸਲਰਾਂ ਦੀ ਟਟੋਲੀ ਨਬਜ਼
ਇਸ ਮੌਕੇ ਇਸ ਮੌਕੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਭਾਸ਼ਣ, ਸਲੋਗਨ ਤੇ ਲੇਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ, ਜਿਨ੍ਹਾਂ ਚੋਂ ਭਾਸ਼ਣ ਮੁਲਬਲੇ ਵਿੱਚ ਮਹਿਕਦੀਪ ਸਿੰਘ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਤੇ ਸੁਕੀਰਤ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾਇਰੈਕਟਰ ਸਿਵਲ ਏਅਰਪੋਰਟ ਦਵਿੰਦਰ ਪ੍ਰਸ਼ਾਦ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ
ਇਸ ਮੌਕੇ ਸਿਵਲ ਏਅਰਪੋਰਟ ਦੇ ਅਫਸਰ ਅਕਸ਼ੈ ਕੁਮਾਰ, ਸਕੂਲ ਦੇ ਪ੍ਰਿੰਸਪਲ ਮੈਡਮ ਸਰਿਤਾ ਕੁਮਾਰੀ, ਪਿੰਡ ਵਿਰਕ ਕਲਾਂ ਦੇ ਸਰਪੰਚ ਡਾ. ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਮੈਂਬਰ ਪੰਚਾਇਤ ਹਰਬੰਸ ਸਿੰਘ, ਕੁਲਵੀਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਮੂਹ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।