ਦੋਨਾਂ ਧਿਰਾਂ ਦਾ ਲੱਗਿਆ ਜੋਰ, ਪਾਰਟੀਆਂ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ
ਬਠਿੰਡਾ, 14 ਨਵੰਬਰ : ਕਈ ਸਿਆਸੀ ਆਗੂਆਂ ਦੇ ਭਵਿੱਖ ਨੂੰ ਸਵਾਰਨ ਤੇ ਵਿਗਾੜਣ ਵਿਚ ਵੱਡਾ ਯੋਗਦਾਨ ਪਾਉਣ ਵਾਲੀ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ‘ਕੁਰਸੀ’ ਦਾ ਮਸਲਾ ਇੱਕ ਵਾਰ ਫ਼ਿਰ ਮੁੜ ਭਖਿਆ ਹੋਇਆ ਹੈ। ਮਨਪ੍ਰੀਤ ਬਾਦਲ ਹਿਮਾਇਤੀ ਮੰਨੀ ਜਾਣ ਵਾਲੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਲਈ ਕਾਂਗਰਸ ਪਾਰਟੀ ਵਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਉਪਰ ਭਲਕੇ ਬੁੱਧਵਾਰ ਨੂੰ ਫੈਸਲਾ ਹੋਣ ਜਾ ਰਿਹਾ। ਜਿਸਦੇ ਵਿਚ ਕੁੱਝ ਚੰਦ ਘੰਟੇ ਹੀ ਬਾਕੀ ਰਹਿ ਗਏ ਹਨ। ਨਗਰ ਨਿਗਮ ਦੇ ਹਾਲ ’ਚ ਹੋਣ ਵਾਲੀ ਇਸ ਮੀਟਿੰਗ ’ਤੇ ਬਠਿੰਡਾ ਸ਼ਹਿਰ ਵਾਸੀਆਂ ਤੋਂ ਇਲਾਵਾ ਪੰਜਾਬ ਤੇ ਵਿਦੇਸ਼ਾਂ ਵਿਚ ਰਹਿ ਰਹੇ ਬਠਿੰਡਾ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਮੁਲਾਜਮਾਂ ਦੇ ਨਿਸ਼ਾਨੇ ’ਤੇ ਆਏ ‘ਉਪ ਕੁੱਲਪਤੀ’ ਨੂੰ ਸਰਕਾਰ ਨੇ ਵਾਧਾ ਦੇਣ ਤੋਂ ਕੀਤੀ ਨਾਂਹ
ਜਿਸਦੇ ਚੱਲਦੇ ਦੋਨਾਂ ਹੀ ਧਿਰਾਂ ਵਲੋਂ ਇੱਕ-ਦੂਜੇ ਨੂੰ ਮਾਤ ਦੇਣ ਲਈ ਪੂਰਾ ਜੋਰ ਲਗਾਇਆ ਹੋਇਆ ਹੈ। ਕਾਂਗਰਸ ਪਾਰਟੀ ਵਲੋਂ ਕਮਾਂਡ ਜਿੱਥੇ ਲੋਕਲ ਲੀਡਰਾਂ ਨੇ ਸੰਭਾਲੀ ਹੋਈ ਹੈ, ਉਥੇ ਬਠਿੰਡਾ ’ਚ ਅਪਣੇ ਸਿਆਸੀ ‘ਵਜੂਦ’ ਨੂੰ ਬਚਾਉਣ ਲਈ ਸਾਬਕਾ ਵਿਤ ਮੰਤਰੀ ਖੁਦ ਫਰੰਟ ’ਤੇ ਆਉਂਦੇ ਨਜ਼ਰ ਆ ਰਹੇ ਹਨ। ਹਰ ਘੰਟੇ ’ਚ ਸਿਆਸੀ ਹਾਲਾਤ ਬਦਲ ਰਹੇ ਹਨ ਤੇ ਹੁਣ ਤੱਕ ਕੁੱਝ ਕੌਂਸਲਰਾਂ ਨੇ ਪਾਲਾ ਵੀ ਬਦਲਿਆਂ ਹੈ ਤੇ ਅੱਜ ਦੀ ਰਾਤ ਦੋਨਾਂ ਧਿਰਾਂ ਲਈ ‘ਕਿਆਮਤ’ ਵਾਲੀ ਸਾਬਿਤ ਹੋ ਸਕਦੀ ਹੈ ਕਿਉਂਕਿ ਦੋਨਾਂ ਹੀ ਧਿਰਾਂ ਵਲੋਂ ਵਿਰੋਧੀ ਪਾਲੇ ਵਿਚੋਂ ਕੌਂਸਲਰ ਤੋੜਣ ਲਈ ‘ਸਾਮ-ਦਾਮ-ਦੰਡ-ਭੇਦ’ ਦੀ ਰਣਨੀਤੀ ਅਪਣਾਏ ਜਾਣ ਦੀਆਂ ਅਪੁਸ਼ਟ ਚਰਚਾਵਾਂ ਦਾ ਵੀ ਬਜ਼ਾਰ ਗਰਮ ਹੈ।
ਪੰਜਾਬ ਰੋਡਵੇਜ਼ ਵੱਲੋਂ ਗੰਗਾਨਗਰ-ਚੰਡੀਗੜ੍ਹ-ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ
ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਅਕਾਲੀ ਦਲ ਦੀ ਲੀਡਰਸ਼ਿਪ ਇਸ ਮੌਜੂਦਾ ਸਥਿਤੀ ਵਿਚ ਖੁਦ ਨੂੰ ‘ਫ਼ਸਿਆ’ ਹੋਇਆ ਮਹਿਸੂਸ ਕਰ ਰਹੀ ਹੈ, ਕਿਉਂਕਿ ਕਈ ਕੌਂਸਲਰਾਂ ਵਲੋਂ ਅੰਦਰੋ-ਅੰਦਰੀ ਬਾਗੀ ਤੇਵਰ ਦਿਖਾਏ ਜਾਣ ਦੀਆਂ ਸੂਚਨਾਵਾਂ ਹਨ। ਇੰਨ੍ਹਾਂ ਸੂਚਨਾਵਾਂ ਮੁਤਾਬਕ ਪਿਛਲੀਆਂ ਨਗਰ ਨਿਗਮ ਚੋਣਾਂ ’ਚ ਤਤਕਾਲੀ ‘ਸੱਤਾ’ ਪ੍ਰਤੀ ਅਕਾਲੀ ਉਮੀਦਵਾਰਾਂ ’ਚ ਪੈਦਾ ਹੋਈ ਕੁੜੱਤਣ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਪ੍ਰੰਤੂ ਬਾਦਲ ਪ੍ਰਵਾਰ ਦੇ ਇਕਜੁਟ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਮੇਲਾ ਕਤਲ ਕਾਂਡ: ਗੋਲੀ ਕਾਂਡ ’ਚ ਸ਼ਾਮਲ ਮੁਜਰਮਾਂ ਨੂੰ ਪੁਲਿਸ ਨੇ ਲਿਆਂਦਾ ਬਠਿੰਡਾ
ਉਧਰ ਅਪਣੇ ‘ਭੱਥੇ’ ਵਿਚ ਕੁੱਝ ਸਿਆਸੀ ਤੀਰ ਰੱਖਣ ਵਾਲੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਅੰਦਰੋ-ਅੰਦਰੀ ਪੂਰੀ ਤਰ੍ਹਾਂ ਸਰਗਰਮ ਹਨ ਤੇ ਦੂਜੇ ਪਾਸੇ ਬਠਿੰਡਾ ਦੀ ਰਾਜਨੀਤੀ ਦੇ ‘ਚਾਣਕਿਆ’ ਮੰਨੇ ਜਾਣ ਵਾਲੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਐਨ ਆਖ਼ਰੀ ਵਕਤ ’ਤੇ ਗਤੀਸ਼ੀਲ ਹੁੰਦੇ ਨਜ਼ਰ ਆ ਰਹੇ ਹਨ, ਜਿਸਦੀ ਇੱਕ ਖੇਮੇ ਨੂੰ ਵੱਡੀ ਚਿੰਤਾ ਸਤਾਉਣ ਲੱਗੀ ਹੈ।
ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ 510 ਮੰਡੀਆਂ ‘ਚ ਝੋਨੇ ਦੀ ਖਰੀਦ ਬੰਦ ਕਰਨ ਦੀ ਨਿਖੇਧੀ
ਡਿੰਨਰ ਤੇ ਲੰਚ ਡਿਪਲੋਮੇਸੀ ਦਾ ਹੋਇਆ ਜੋਰ
ਬਠਿੰਡਾ : ਜਿਉਂ-ਜਿਉਂ ਮੀਟਿੰਗ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ, ਤਿਉਂ-ਤਿਉਂ ਹੀ ਦੋਨਾਂ ਧਿਰਾਂ ਵਲੋਂ ‘ਡਿੰਨਰ ਤੇ ਲੰਚ’ ਦੇ ਡਿਪਲੋਮੇਸੀ ਤੇਜ਼ ਹੋ ਰਹੀ ਹੈ। ਦੋਨਾਂ ਧਿਰਾਂ ਵਲੋਂ ਕੌਂਸਲਰਾਂ ਨੂੰ ਆਪਣੇ ਪਾਲੇ ਵਿਚ ਰੱਖਣ ਲਈ ਹੁਣ ਤੱਕ ਕਈ-ਕਈ ਵਾਰ ਇਸ ਡਿਪਲੋਮੇਸੀ ਦਾ ਸਹਾਰਾ ਲਿਆ ਜਾ ਚੁੱਕਿਆ ਹੈ। ਇਸਤੋਂ ਇਲਾਵਾ ਭਲਕੇ ਵੀ ਮੀਟਿੰਗ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਹੈ ਕਿ ਦੋਨਾਂ ਹੀ ਧਿਰਾਂ ਦੇ ਕੌਂਸਲਰ ਇੱਕ ਵਾਰ ਮੁੜ ‘ਲੰਚ’ ਉਪਰ ਇਕੱਠੇ ਹੋਣਗੇ।
ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਂਤ
ਨਿਗਮ ਦਫ਼ਤਰ ਵਲੋਂ ਮੀਟਿੰਗ ਦੀਆਂ ਤਿਆਰੀ ਜੋਰਾਂ ’ਤੇ
ਬਠਿੰਡਾ: ਉਧਰ ਨਿਗਮ ਇਤਿਹਾਸ ਵਿਚ ‘ਇਤਿਹਾਸਕ’ ਹੋਣ ਜਾ ਰਹੀ ਇਸ ਮੀਟਿੰਗ ਲਈ ਨਗਰ ਨਿਗਮ ਅਧਿਕਾਰੀਆਂ ਵਲੋਂ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੁਪਿਹਰ ਸਾਢੇ ਤਿੰਨ ਵਜੇਂ ਸ਼ੁਰੂ ਹੋਣ ਜਾ ਰਹੀ ਇਸ ਮੀਟਿੰਗ ਵਿਚ ਬਤੌਰ ਕਮਿਸ਼ਨਰ ਹੋਣ ਦੇ ਚੱਲਦੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਵਿਸੇਸ ਤੌਰ ’ਤੇ ਹਾਜ਼ਰ ਰਹਿਣਗੇ। ਇਸੇ ਤਰ੍ਹਾਂ ਕੋਈ ਕਾਨੂੰਨੀ ਅੜਚਣ ਨਾ ਆਵੇ, ਇਸਦੇ ਲਈ ਅਧਿਕਾਰੀਆਂ ਸਹਿਤ ਦੋਨਾਂ ਹੀ ਧਿਰਾਂ ਵਲੋਂ ਮਿਉੂਸੀਪਲ ਐਕਟ ਨੂੰ ਮੁੜ-ਮੁੜ ਪੜਿਆ ਜਾ ਰਿਹਾ ਤੇ ਕਾਨੂੰਨੀ ਸਲਾਹਾਂ ਵੀ ਲਈਆਂ ਜਾ ਰਹੀਆਂ ਹਨ।
ਰੋਹੀ ਦਾ ਲਾਲ ਜੀਵਨੀ ਹੀ ਨਹੀਂ ਲਹਿਰਾਂ ਦਾ ਇਤਿਹਾਸ ਹੈ -ਡਾਕਟਰ ਸੁਖਦੇਵ ਸਿਰਸਾ
ਮੀਟਿੰਗ ਵਿਚ ਮੇਅਰ ਨੂੰ ਉਤਾਰਨ ਲਈ ਹਾਜ਼ਰ ਦੋ ਤਿਹਾਈ ਮੈਂਬਰਾਂ ਦੀ ਸਹਿਮਤੀ ਜਰੂਰੀ
ਬਠਿੰਡਾ: ਕਾਨੂੰਨੀ ਮਾਹਰਾਂ ਮੁਤਾਬਕ ਮੇਅਰ ਵਿਰੁਧ ਲਿਆਂਦੇ ਬੇਭਰੋਸਗੀ ਮਤੇ ਨੂੰ ਪਾਸ ਕਰਵਾਉਣ ਲਈ ਮੀਟਿੰਗ ਵਿਚ ਹਾਜ਼ਰ ਹੋਣ ਵਾਲੇ ਕੁੱਲ ਮੈਂਬਰਾਂ ਵਿਚੋਂ ਦੋ ਤਿਹਾਈ ਦੀ ਸਹਿਮਤੀ ਜਰੂਰੀ ਹੈ। ਇਸਦੇ ਲਈ ਹੱਥ ਖੜੇ ਕਰਵਾਕੇ ਜਾਂ ਫ਼ਿਰ ਗੁਪਤ ਵੋਟਿੰਗ ਪਵਾ ਕੇ ਫੈਸਲਾ ਕੀਤਾ ਜਾ ਸਕਦਾ ਹੈ। ਮੌਜੂਦ ਹਾਊਸ ਦੀ ਸਥਿਤੀ ਮੁਤਾਬਕ ਜੇਕਰ ਸਾਰੇ ਮੈਂਬਰ ਮੀਟਿੰਗ ਵਿਚ ਸ਼ਾਮਲ ਹੁੰਦੇ ਹਨ ਤਾਂ ਕਾਂਗਰਸ ਨੂੰ 33 ਮੈਂਬਰਾਂ ਦੇ ਸਮਰਥਨ ਦੀ ਜਰੂਰਤ ਹੈ ਜਦਕਿ ਮੇਅਰ ਨੂੰ ਅਪਣੀ ਗੱਦੀ ਬਚਾਉਣ ਲਈ 17 ਮੈਂਬਰਾਂ ਨੂੰ ਅਪਣੇ ਹੱਕ ਵਿਚ ਰੱਖਣਾ ਵੀ ਜਰੂਰੀ ਹੈ।