Sunday, April 19, 2026
spot_img
spot_img

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਮੱਦੇਨਜਰ ਸਲੋਗਨ ਤੇ ਪੋਸਟਰ ਮੁਕਾਬਲੇ ਕਰਵਾਏ

Date:

spot_img

ਬਠਿੰਡਾ, 18 ਨਵੰਬਰ : ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਪੰਜਾਬੀ ਮਾਹ ਮਨਾਉਂਦੇ ਹੋਏ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਜੀਤ ਕੌਰ ਦੀ ਸਰਪ੍ਰੱਸਤੀ ਹੇਠ ਸਲੋਗਨ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਲਗਭਗ 25 ਵਿਦਿਆਰਥੀਆਂ ਨੇ ਭਾਗ ਲਿਆ।

ਐਸ ਐਸ ਡੀ ਗਰਲਜ਼ ਕਾਲਜ ਬਠਿੰਡਾ ਨੂੰ ਯੂ ਜੀ ਸੀ ਨੇ ਦਿੱਤਾ ਆਟੋਨੋਮਸ ਸਟੇਟਸ

ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਬੀ.ਏ., ਬੀ. ਕਾਮ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਜੇਤੂ ਵਿਦਿਆਰਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਣਾਂ ਵੱਲੋਂ ਬਣਾਏ ਗਏ ਪੋਸਟਰਾਂ ਅਤੇ ਸਲੋਗਨਾਂ ਦੀ ਸ਼ਲਾਘਾ ਵੀ ਕੀਤੀ ਗਈ।

ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ

ਇਸ ਦੌਰਾਨ ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਅਤੇ ਕਾਲਜ ਕਮੇਟੀ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ ਦੁਆਰਾ ਬਣਾਏ ਪੋਸਟਰਾਂ ਦੀ ਪ੍ਰਸੰਸਾ ਕੀਤੀ।ਇਸ ਮੌਕੇ ਪੰਜਾਬੀ ਵਿਭਾਗ ਦੇ ਮੈਡਮ ਅਮਨਦੀਪ, ਮੈਡਮ ਰਤਿੰਦਰ ਕੌਰ ਅਤੇ ਮੈਡਮ ਗੁਰਮਿੰਦਰਜੀਤ ਕੌਰ,ਮੈਡਮ ਕਮਲਦੀਪ ਕੌਰ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸਵਿਤਾ ਭਾਟੀਆ, ਮੈਡਮ ਤ੍ਰਿਪਤਾ ਅਤੇ ਡਾ. ਅੰਜੂ ਗਰਗ ਅਤੇ ਮੈਡਮ ਰੇਖਾ ਆਦਿ ਹਾਜ਼ਰ ਰਹੇ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

ਵੜਿੰਗ ਨੇ ਦਾਖਾ ਅਤੇ ਜਗਰਾਉਂ ਦੀਆਂ ਦਾਣਾ ਮੰਡੀ ਦਾ ਕੀਤਾ ਦੌਰਾ

👉ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਉੱਪਰ ਦਿੱਤਾ ਜ਼ੋਰ 👉ਅਧਿਕਾਰੀਆਂ...