ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ

0
1
21 Views

 

ਪਲਾਟ ਮਾਮਲੇ ‘ਚ ਮੁੜ ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ

ਸੁਖਜਿੰਦਰ ਮਾਨ

ਬਠਿੰਡਾ, 20 ਨਵੰਬਰ : ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਪਲਾਟ ਖਰੀਦਣ ਦੇ ਮਾਮਲੇ ਵਿਚ ਦਰਜ਼ ਮੁਕੱਦਮੇ ਵਿਚ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਨੂੰ ਮੁੜ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਜਾਂਚ ਏਜੰਸੀ ਨੇ ਇਕ ਦਰਜਨ ਦੇ ਕਰੀਬ ਸਵਾਲਾਂ ਦੀ ਲਿਸਟ ਦੇ ਕੇ ਜਵਾਬ ਮੰਗੇ ਗਏ ਸਨ। ਸੂਤਰਾਂ ਅਨੁਸਾਰ ਇੰਨਾਂ ਸਵਾਲਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲੋਂ 24 ਸਤੰਬਰ ਨੂੰ ਪਰਚਾ ਦਰਜ ਹੋਣ ਤੋਂ ਬਾਅਦ ਜਮਾਨਤ ਮਿਲਣ ਤੱਕ ਬਿਤਾਏ ਸਮੇਂ ਦੀ ਵਿਸਥਾਰ ਪੂਰਵਕ ਜਾਣਕਾਰੀ ਤੋਂ ਇਲਾਵਾ ਉਹਨਾਂ ਵੱਲੋਂ ਗੁੜਗਾਂਓ ਵਿਖੇ ਵੇਚੇ ਫਲੈਟ ਦੇ ਦਸਤਾਵੇਜ ਅਤੇ ਬਠਿੰਡਾ ਸਥਿਤ ਮਾਡਲ ਟਾਊਨ ਵਿਖੇ ਖਰੀਦੇ ਪਲਾਟ ਦੇ ਅਸਲੀ ਦਸਤਾਵੇਜਾਂ ਦੀ ਮੰਗ ਕੀਤੀ ਗਈ ਸੀ।

Breaking News: ਚੇਅਰਮੈਨਾਂ ਦੇ ‘ਸਲੂਟ’ ਵਿਵਾਦ ਦੀ ਭੇਂਟ ਚੜਿਆ ਬਠਿੰਡਾ ਦਾ ਟਰੈਫ਼ਿਕ ਇੰਚਾਰਜ਼

ਇਸਤੋਂ ਇਲਾਵਾ ਕੁਝ ਹੋਰ ਜਾਣਕਾਰੀਆਂ ਵੀ ਵਿਜੀਲੈਂਸ ਬਿਊਰੋ ਨੂੰ ਦੇਣ ਲਈ ਕਿਹਾ ਗਿਆ ਸੀ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਸਦੇ ਵਿਰੁੱਧ ਭਗਵੰਤ ਮਾਨ ਸਰਕਾਰ ਨੇ ਜਾਤੀ ਤੇ ਸਿਆਸੀ ਰੰਜ਼ਿਸ਼ ਦੀ ਬੁਨਿਆਦ ਤਹਿਤ ਵਿਜੀਲੈਂਸ ਦਾ ਝੂਠਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਜਲੈਂਸ ਮਹਿਕਮਾ ਸਰਕਾਰ ਦੇ‌ ਇਸ਼ਾਰਿਆਂ ਤੇ ਕੰਮ ਕਰਦੀ ਹੈ ਅਤੇ ਸਰਕਾਰ ਇਸਦੀ ਦੁਰਵਰਤੋਂ ਕਰ ਰਹੀ ਹੈ। ਮਨਪ੍ਰੀਤ ਨੇ ਕਿਹਾ ਕਿ ਉਹ ਪੰਜ ਸਾਲ ਪੰਜਾਬ ਚ ਖਜ਼ਾਨੇ ਦਾ ਮੰਤਰੀ ਰਿਹਾ ਪ੍ਰੰਤੂ ਸਰਕਾਰ ਕੋਲੋਂ ਇਕ ਚਾਹ ਦਾ ਕੱਪ ਵੀ ਨਹੀਂ ਪੀਤਾ।

ਇੰਸਟਾਗਰਾਮ ‘ਤੇ ਹਥਿਆਰਾਂ ਨਾਲ ਰੀਅਲ ਬਣਾਉਣੀ ਪਈ ਮਹਿੰਗੀ, ਪਰਚਾ ਦਰਜ ਤੇ ਹਥਿਆਰ ਜਬਤ

ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਦਰਅਸਲ ਸਰਕਾਰ ਆਪਣੀ ਖੁਦ ਪਸੰਦੀ ਦੇ ਵਿੱਚ ਇੰਨੀ ਫਸੀ ਹੋਈ ਹੈ ਕਿ ਇਹਨਾਂ ਨੂੰ ਆਪਣੇ ਨੱਕ ਤੋਂ ਅੱਗੇ ਕੁਝ ਦਿਖਾਈ ਨਹੀਂ ਦਿੰਦਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਪੈਰਾਂ ‘ਤੇ ਖੜਾ ਕਰਨ ਵਾਸਤੇ ਮੌਕਾ  ਦਿੱਤਾ ਹੈ, ਜਿਸਨੂੰ ਗਵਾਉਣਾ ਨਹੀਂ ਚਾਹੀਦਾ ਹੈ। ਗੌਰਤਲਬ ਹੈ ਕਿ ਹਾਈਕੋਰਟ ਵਿਚੋਂ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਅੱਜ ਦੂਜੀ ਵਾਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਸਨ।

 

LEAVE A REPLY

Please enter your comment!
Please enter your name here