ਸ਼ੇਰਗਿੱਲ ਨੇ ਅਪਣੀ ਕੋਈ ਭੂਮਿਕਾ ਹੋਣ ਤੋਂ ਕੀਤਾ ਸਾਫ਼ ਇੰਨਕਾਰ, ਸੀਏ ਤੋਂ ਕੰਪਿਊਟਰ ਕੀਤਾ ਬਰਾਮਦ
ਬਠਿੰਡਾ, 22 ਨਵੰਬਰ : ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੇ ਪਲਾਟ ਕੇਸ ’ਚ ਨਾਮਜਦ ਪੀਸੀਐਸ ਅਧਿਕਾਰੀ ਬਿਕਰਮ ਸ਼ੇਰਗਿੱਲ ਅੰਤਰਿਮ ਜਮਾਨਤ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਵਿਜੀਲੈਂਸ ਦਫ਼ਤਰ ’ਚ ਅਧਿਕਾਰੀਆਂ ਅੱਗੇ ਪੇਸ਼ ਹੋਏ। ਇਸਤੋਂ ਇਲਾਵਾ ਸਰਾਬ ਕਾਰੋਬਾਰੀ ਜਸਵਿੰਦਰ ਸਿੰਘ ਜੁਗਨੂੰ ਅਤੇ ਅਪਣੇ ਕੰਪਿਊਟਰ ’ਤੇ ਆਨ ਲਾਈਨ ਬੋਲੀ ਭਰਨ ਵਾਲੇ ਸੀਏ ਸੰਜੀਵ ਮਿੱਤਲ ਨੂੰ ਵੀ ਵਿਜੀਲੈਂਸ ਨੇ ਸੱਦਿਆ ਹੋਇਆ ਸੀ। ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਸੀਏ ਸੰਜੀਵ ਮਿੱਤਲ ਕੋਲੋਂ ਉਹ ਕੰਪਿਊਟਰ ਬਰਾਮਦ ਕਰਵਾ ਲਿਆ ਹੈ, ਜਿਸਦੇ ਰਾਹੀਂ ਇੰਨ੍ਹਾਂ ਵਿਵਾਦਤ ਪਲਾਟਾਂ ਦੀ ਬੋਲੀ ਦਿੱਤੀ ਗਈ ਸੀ।
15,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ.ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਹਾਲਾਂਕਿ ਪੁਛਗਿਛ ਦੌਰਾਨ ਠੇਕੇਦਾਰ ਜੁਗਨੂੰ ਕੋਲੋਂ ਜਿਆਦਾ ਕੁੱਝ ਨਹੀਂ ਪੁਛਿਆ ਗਿਆ, ਸਿਰਫ਼ ਇਹ ਜਾਣਕਾਰੀ ਮੰਗੀ ਗਈ ਕਿ ਬੋਲੀ ਦੇਣ ਵਾਲੇ ਤਿੰਨ ਪ੍ਰਾਈਵੇਟ ਵਿਅਕਤੀਆਂ, ਮਨਪ੍ਰੀਤ ਬਾਦਲ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਬੀਡੀਏ ਦੇ ਕੁੱਝ ਅਧਿਕਾਰੀਆਂ ਨਾਲ ਉਹ ਕਿਸ ਕਾਰਨ ਬੋਲੀ ਸਮੇਂ ਸੰਪਰਕ ਵਿਚ ਰਹੇ। ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਵਲੋਂ ਸ਼੍ਰੀ ਸ਼ੇਰਗਿੱਲ ਕੋਲੋਂ ਕਰੀਬ ਸਵਾ ਦਰਜ਼ਨ ਸਵਾਲ ਪੁੱਛੇ ਗਏ ਪ੍ਰੰਤੂ ਜਿਆਦਾਤਰ ਸਵਾਲਾਂ ਦੇ ਜਵਾਬ ਗੋਲਮੋਲ ਹੀ ਕੀਤੇ ਗਏ। ਪਤਾ ਲੱਗਿਆ ਹੈ ਕਿ ਬੀਡੀਏ ਦੇ ਤਤਕਾਲੀ ਉਪ ਪ੍ਰਸਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਗੇਂਦਰ ਅਸਟੇਟ ਅਫ਼ਸਰ ਦੇ ਪਾਲੇ ਵਿਚ ਸੁਟਦਿਆਂ ਦਾਅਵਾ ਕੀਤਾ ਕਿ ਪਲਾਟਾਂ ਦੀ ਬੋਲੀ ਦਾ ਕੰਮ ਮਿਲਖ ਅਫ਼ਸਰ ਨੇ ਦੇਖਣਾ ਹੁੰਦਾ ਹੈ।
ਮੁੱਖ ਮੰਤਰੀ ਨੇ ਦਿੱਤੀ ਕਿਸਾਨ ਯੂਨੀਅਨਾਂ ਨੂੰ ਨਸੀਹਤ: ਸੜਕਾਂ ਰੋਕਣ ਨਾਲ ਲੋਕ ਤੁਹਾਡੇ ਵਿਰੁੱਧ ਹੋ ਜਾਣਗੇ
ਇਸਤੋਂ ਇਲਾਵਾ 2021 ’ਚ ਇੰਨ੍ਹਾਂ ਵਿਵਾਦਤ ਪਲਾਟਾਂ ਦੀ ਹੋਈ ਬੋਲੀ ਦੌਰਾਨ ਰੇਟ ਤਿੰਨ ਸਾਲ ਪਹਿਲਾਂ ਵਾਲਾ ਹੀ ਰੱਖਣ ਅਤੇ ਗਲਤ ਨਕਸ਼ਾ ਅੱਪਲੋਡ ਕਰਨ ਤੋਂ ਇਲਾਵਾ ਇੱਥੋਂ ਬਦਲ ਚੁੱਕੀ ਮਹਿਲਾ ਅਧਿਕਾਰੀ ਦੇ ਡਿਜੀਟਲ ਦਸਤਖਤਾਂ ਨੂੰ ਵਰਤਣ ਅਤੇ ਦੋ ਪਲਾਟਾਂ ਨੂੰ ਕਲੱਬ ਕਰਨ ਆਦਿ ਦੇ ਮਾਮਲਿਆਂ ਵਿਚ ਵੀ ਇਸ ਅਧਿਕਾਰੀ ਨੇ ਅਪਣੀ ਕੋਈ ਭੁੂਮਿਕਾ ਹੋਣ ਤੋਂ ਸਾਫ਼ ਇੰਨਕਾਰ ਕੀਤਾ। ਹਾਲਾਂਕਿ ਬਠਿੰਡਾ ਵਿਚ ਪਹਿਲੀ ਵਾਰ ਦੋ ਪਲਾਟਾਂ ਨੂੰ ਕਲੱਬ ਕਰਕੇ ਤਤਕਾਲੀ ਵਿਤ ਮੰਤਰੀ ਲਈ ਬਦਾਏ ਇੱਕ ਹਜ਼ਾਰ ਗਜ਼ ਦੇ ਪਲਾਟ ਦੇ ਮਾਮਲੇ ਵਿਚ ਉਹ ਉਲਝਦੇ ਨਜ਼ਰ ਆਏ। ਪਤਾ ਲੱਗਿਆ ਹੈ ਕਿ ਵਿਜੀਲੈਂਸ ਅਧਿਕਾਰੀ ਪੀਸੀਐਸ ਅਧਿਕਾਰੀ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੋਏ, ਜਿਸਦੇ ਚੱਲਦੇ ਜਲਦੀ ਸ਼੍ਰੀ ਸੇਰਗਿੱਲ ਨੂੰ ਮੁੜ ਤਲਬ ਕੀਤਾ ਜਾ ਸਕਦਾ ਹੈ।
Share the post "ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ, ਠੇਕੇਦਾਰ ਜੁਗਨੂੰ ਤੇ ਸੰਜੀਵ ਮਿੱਤਲ ਵਿਜੀਲੈਂਸ ਸਾਹਮਣੇ ਹੋਏ ਪੇਸ਼"