ਬਠਿੰਡਾ, 23 ਨਵੰਬਰ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਵਸਨੀਕ ਅਤੇ ਪੰਜਾਬ ਦੇ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਮਾਤਾ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਵਿਖੇ ਵੀਰਵਾਰ ਦੁਪਹਿਰ ਕਰ ਦਿੱਤਾ ਗਿਆ ਹੈ। ਇਸ ਭਾਵੁਕ ਮਾਹੌਲ ਵਿਚ ਅਰਥੀ ਨੂੰ ਕੰਧਾਂ ਉਸ ਦੇ ਗਾਇਕ ਪੁੱਤਰ ਕੰਵਰ ਗਰੇਵਾਲ ਅਤੇ ਉਸ ਦੇ ਚਚੇਰੇ ਭਰਾ ਹਰਵਿੰਦਰ ਗਰੇਵਾਲ ਵੱਲੋਂ ਦਿੱਤਾ ਗਿਆ।
ਪੰਜਾਬ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ 17ਵੇਂ ਦਿਨ ਵਿਚ ਦਾਖਲ
ਅੰਤਿਮ ਕਾਫ਼ਲੇ ਵਿਚ ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਉੱਘੇ ਕਬੱਡੀ ਖਿਡਾਰੀ ਗੁਲਜ਼ਾਰੀ ਮੂਨਕ, ਸ਼ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ, ਬਾਬਾ ਫ਼ਰੀਦ ਗਰੁੱਪ ਦੇ ਮੁਖੀ ਗੁਰਮੀਤ ਸਿੰਘ ਧਾਲੀਵਾਲ, ਸਾਹਿਤਕਾਰ ਸੁਰਿੰਦਰਪ੍ਰੀਤ ਘਣੀਆਂ, ਡਾ ਸਰਦੂਲ ਸਿੰਘ ਗਰੇਵਾਲ, ਪ੍ਰਸਿੱਧ ਗਾਇਕ ਹਰਫ਼ ਚੀਮਾ, ਨਿਸ਼ਾਨ ਭੁੱਲਰ,ਪਿੰਡ ਦੇ ਸਰਪੰਚ ਮਾਸਟਰ ਜਸਵੰਤ ਸਿੰਘ ਬਰਾੜ ਸਮੇਤ ਮੌਕੇ ਗਰੇਵਾਲ ਦੇ ਰਿਸ਼ਤੇਦਾਰ ਸਮੇਤ ਸਮੁੱਚੇ ਪਿੰਡਾਂ ਦੇ ਲੋਕ ਅਤੇ ਦੇਸ਼ ਵਿਦੇਸ਼ ਵਿਚੋਂ ਵੱਡੀ ਗਿਣਤੀ ਪ੍ਰਸੰਸਕ ਪੁੱਜੇ ਹੋਏ ਸਨ।
ਗੁਲਨੀਤ ਸਿੰਘ ਖੁਰਾਣਾ ਨੇ ਰੂਪਨਗਰ ਦੇ ਐਸਐਸਪੀ ਵਜੋਂ ਅਹੁੱਦਾ ਸੰਭਾਲਿਆ
ਗੌਰਤਲਬ ਹੈ ਕਿ ਹੈ ਕਿ ਕੰਵਰ ਦੀ ਮਾਤਾ ਮਨਜੀਤ ਕੌਰ 58 ਕਾਫ਼ੀ ਲੰਮੇ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ, ਜੋ ਬਿਮਾਰੀ ਤੋਂ ਉੱਭਰ ਵੀ ਆਏ ਸਨ। ਪਰ ਮੰਗਲਵਾਰ ਸ਼ਾਮ ਉਨ੍ਹਾਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਵਿਖੇ ਦਾਖਲ ਕਰਵਾਉਣ ਪਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਸੀ।
Share the post "ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਮਾਤਾ ਦਾ ਹੋਇਆ ਦਿਹਾਂਤ, ਸ਼ੇਜਲ ਅੱਖਾਂ ਨਾਲ ਕੀਤਾ ਅੰਤਿਮ ਸਸਕਾਰ"