Sunday, April 19, 2026
spot_img
spot_img

ਅਕਾਲੀ ਦਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ 3 ਤਿੰਨ ਹਲਕਿਆ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

Date:

spot_img

ਬਠਿੰਡਾ, 26 ਨਵੰਬਰ: ਸ਼੍ਰੋਮਣੀ ਅਕਾਲੀ ਦਲ ਵੱਲੋ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆ ਬਠਿੰਡਾ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆ ਬਠਿੰਡਾ ਸ਼ਹਿਰੀ, ਮੌੜ ਅਤੇ ਭੱੂਚੋ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਚੀ ਜਾਰੀ ਕਰਦਿਆਂ ਸਾਬਕਾ ਮੰਤਰੀ ਸਿਕੰੰਦਰ ਸਿੰਘ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਨਵੇਂ ਸਰਕਲ ਜਥੇਦਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾ ਨੂੰ ਮਾਨ ਸਤਿਕਾਰ ਦਿੰਦਾ ਹੈ।

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੇ ਘਰੇ ਚੱਲੀਆਂ ਗੋਲੀਆਂ, ਲਾਰੈਂਸ ਬਿਸ਼ਨੋਈ ਨੇ ਲਈ ਜਿੰਮੇਵਾਰੀ

ਸਰਕਲ ਜੱਥੇਦਾਰ ਜਮੀਨੀ ਪੱਧਰ ਤੇ ਲੋਕਾਂ ਨਾਲ ਸਿੱਧੇ ਰਾਬਤੇ ਰਾਹੀਂ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣਗੇ। ਜਾਰੀ ਕੀਤੀ ਗਈ ਸੂਚੀ ਅਨੁਸਾਰ ਮੌੜ ਹਲਕੇ ਤੋਂ ਕੁਲਵੰਤ ਸਿੰਘ, ਸਰਕਲ ਰਾਮਪੁਰਾ ਤੋਂ ਜਸਵੀਰ ਸਿੰਘ, ਬਲਵੀਰ ਸਿੰਘ ਬਾਲਿਆਵਾਲੀ, ਕੁਲਦੀਪ ਸਿੰਘ ਜੋਧਪੁਰ ਪਾਖਰ, ਸੁਖਦੇਵ ਸਿੰਘ ਮਾਇਸਰਖਾਨਾ, ਹਰਜੱਸ ਸਿੰਘ ਭਾਈ ਬਖਤੌਰ, ਰਜੇਸ਼ ਕੁਮਾਰ ਮੌੜ, ਬਠਿੰਡਾ ਸ਼ਹਿਰੀ ਤੋ ਨੈਬ ਸਿੰਘ ਅਦਰਸ ਨਗਰ, ਇਕਬਾਲ ਸਿੰਘ ਮਿੱਠੜੀ ਟੀਚਰ ਕਲੋਨੀ, ਬਲਵਿੰਦਰ ਸਿੰਘ ਸਿੱਧੂ ਅਜੀਤ ਰੋਡ, ਪਰਮਪਾਲ ਸਿੰਘ ਸਿੱਧੂ ਭਾਗੂ ਰੋਡ,

ਜਨਮਦਿਨ ਮੌਕੇ ਦੁਬਈ ਨਹੀਂ ਲੈ ਕੇ ਗਿਆ ਪਤੀ, ਘਰਵਾਲੀ ਨੇ ਮੁੱਕਾ ਮਾਰ ਕੇ ਲਈ ਜਾਨ

ਰਾਕੇਸ਼ ਕੁਮਾਰ ਕਾਕਾ ਬਸੰਤ ਬਿਹਾਰ, ਪ੍ਰੇਮ ਕੁਮਾਰ ਗਰਗ ਮਨੋਚਾ ਕਲੋਨੀ, ਹਰਤਾਰ ਸਿੰਘ ਸੰਧੂ ਮਹਿਣਾ ਚੌਕ, ਰਵਿੰਦਰ ਸਿੰਘ ਚੀਮਾ ਹਾਊਸ ਫੈਡ, ਸੁਨੀਲ ਕੁਮਾਰ ਫੌਜੀ ਬਲਰਾਜ ਨਗਰ, ਸੁਖਦੇਵ ਸਿੰਘ ਗੁਰਥੜੀ ਪ੍ਰਤਾਪ ਨਗਰ, ਹਲਕਾ ਭੂਚੋ ਤੋਂ ਗੁਰਤੇਜ ਸਿੰਘ ਨਥਾਣਾ, ਸੁਖਮੰਦਰ ਸਿੰਘ ਭੂਚੋ, ਇਕਬਾਲ ਸਿੰਘ ਬਰਕੰਦੀ ਅਬਲੂ, ਅਮਰਜੀਤ ਸਿੰਘ ਨੇਹੀਆਂਵਾਲਾ, ਅਮੀਰ ਸਿੰਘ ਮੱਕੜ ਗੋਨਿਆਣਾ ਅਤੇ ਸਿਵ ਨੰਦਨ ਲਾਲ ਨੂੰ ਭੂਚੋ ਮੰਡੀ ਅਤੇ ਤਲਵੰਡੀ ਸਾਬੋ ਤੋਂ ਬਲਵਿੰਦਰ ਸਿੰਘ ਪੱਕਾ ਕਲਾਂ, ਗੁਰਤੇਜ ਸਿੰਘ ਨਸੀਬਪੁਰਾ, ਹਰਭਗਤ ਸਿੰਘ ਰਾਮਾਂ ਦਿਹਾਤੀ ਦੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related