ਬਠਿੰਡਾ, 27 ਨਵੰਬਰ: ਪੰਥਕ ਜਥੇਬੰਦੀਆਂ ਨੇ ਸੁਲਤਾਨਪੁਰ ਲੋਧੀ ਵਿੱਚ ਸਵੇਰੇ 4 ਵਜੇ ਨਿਤਨੇਮ ਕਰਦਿਆਂ ਨਿਹੰਗ ਸਿੰਘਾਂ ਉੱਪਰ ਮੁੱਖ ਮੰਤਰੀ ਦੇ ਹੁਕਮਾਂ ਉੱਪਰ ਗੋਲੀ ਚਲਾਉਣ ਦੀ ਕਰੜੀ ਆਲੋਚਨਾ ਕਰਦਿਆਂ ਇਸ ਘਟਨਾ ਨੂੰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਨਿਤਨੇਮ ਕਰਦੀਆਂ ਸੰਗਤਾਂ ਉੱਪਰ ਗੋਲੀ ਚਲਾਉਣ ਨਾਲ ਤੁਲਨਾ ਕੀਤੀ ਹੈ।
ਐੱਸ.ਐੱਸ.ਪੀ ਗਿੱਲ ਜਿਲ੍ਹੇ ਵਿੱਚ ਅਮਨ-ਸਾਂਤੀ ਤੇ ਪੁਲਿਸ ਦੀ ਭਲਾਈ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਅੱਜ ਇੱਥੇ ਇਕੱਠੇ ਹੋੲੈ ਪੰਥਕ ਆਗੂਆਂ ਯੂਨਾਈਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਬਹਾਦਰ ਸਿੰਘ ਰਾਹੋ, ਗੁਰਨਾਮ ਸਿੰਘ ਚੰਡੀਗੜ੍ਹ, ਜਤਿੰਦਰ ਸਿੰਘ ਈਸੜੂ ਅਤੇ ਬਾਬਾ ਚਮਕੌਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਹ ਕਿਰਤੀ ਅਕਾਲੀ ਦਲ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ,
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ’
ਪਰਮਜੀਤ ਸਿੰਘ ਸਹੋਲੀ ਸੁਤੰਤਰ ਅਕਾਲੀ ਦਲ, ਬਾਬਾ ਡਲ ਸਿੰਘ ਗਤਕਾ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਤਲਵੰਡੀ ਸਾਬੋ ਅਤੇ ਭਾਈ ਹਰਦੀਪ ਸਿੰਘ ਮੋਹਾਲੀ ਬਾਬਾ ਫਤਿਹ ਸਿੰਘ ਮਿਸਲ ਸ਼ਹੀਦਾਂ ਨੇ ਕਿਹਾ ਬਾਦਲ ਸਰਕਾਰ ਵੱਲੋਂ ਬਲਾਤਕਾਰੀ ਸਾਧ ਦੇ ਹੱਕ ਵਿੱਚ ਸਿੱਖ ਸੰਗਤਾਂ ਉੱਪਰ ਗੋਲੀ ਚਲਾਉਣ ਨਾਲ ਉਹਨਾਂ ਦਾ ਰਾਜਸੀ ਜੀਵਨ ਖਤਮ ਹੋ ਗਿਆ। ਇਸੇ ਤਰ੍ਹਾਂ ਮਾਨ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਦੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ
ਪੰਥਕ ਜਥੇਬੰਦੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਇਨਸਾਫ ਪਸੰਦ ਜਥੇਬੰਦੀਆਂ ਅਤੇ ਸ਼ਖਸ਼ੀਅਤਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇਸ ਦਾ ਜਵਾਬ ਦਿੱਤਾ ਜਾਵੇਗਾ। ਗੁਰਦੁਆਰਾ ਸਾਹਿਬ ਉੱਪਰ ਕਿਸੇ ਵੀ ਸਰਕਾਰੀ ਟਾਊਟ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਪੰਥਕ ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਲੈਕੇ ਆਉਣ ਵਾਲੇ ਦਿਨਾਂ ਚ ਗਵਰਨਰ ਪੰਜਾਬ ਤੋ ਸਮਾ ਲੈ ਕੇ ਮੁਲਾਕਾਤ ਕੀਤੀ ਜਾਵੇਗੀ।