ਬਠਿੰਡਾ, 27 ਨਵੰਬਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੁਭ ਦਿਹਾੜੇ ’ਤੇ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਦੇ ਵਾਟਰ ਵਰਕਸ ਦੀ ਸਮਰੱਥਾ ਵਿੱਚ ਵਾਧਾ ਕਰਦਿਆਂ ਇਸਦਾ ਨੀਂਹ ਪੱਥਰ ਰੱਖ ਕੇ ਕੰਮ ਸੁਰੂ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖ਼ਾਨਾ ਨੇ ਦਸਿਆ ਕਿ 1.86 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਏ ਇਸ ਕੰਮ ਦੇ ਮੁਕੰਮਲ ਹੋਣ ਨਾਲ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਪਿਛਲੇ 10 ਸਾਲਾਂ ਦੀ ਸਮੱਸਿਆ ਨੂੰ ਹੱਲ ਹੋ ਜਾਵੇਗਾ।
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ
ਉਨ੍ਹਾਂ ਦਸਿਆ ਕਿ ਇਸ ਪ੍ਰੋਜੈਕਟ ਤਹਿਤ ਪਿੰਡ ਦੀਆਂ ਪਾਈਪਲਾਈਨਾਂ, 2 ਲੱਖ ਲੀਟਰ ਦੀ ਪਾਣੀ ਵਾਲੀ ਟੈਂਕੀ, ਫਿਲਟਰ ਦਾ ਕੰਮ ਅਤੇ ਬਾਊਂਡਰੀ ਵਾਲ ਦਾ ਕੰਮ ਤੇ ਹੋਰ ਕੰਮ ਹੋਵੇਗਾ ਜਿਸ ਨਾਲ ਵਾਟਰ ਵਰਕਸ ਦੀ ਨੁਹਾਰ ਬਦਲ ਜਾਵੇਗੀ ਤੇ ਲੋਕਾਂ ਨੂੰ ਸਾਫ਼ ਸੁਥਰਾ ਤੇ ਸੁੱਧ ਪੀਣ ਵਾਲਾ ਪਾਣੀ ਮਿਲੇਗਾ। ਇਸ ਮੌਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਨੰਬਰ 3 ਦੇ ਐਕਸੀਅਨ ਅਮਿਤ ਕੁਮਾਰ, ਐਸ.ਡੀ.ਓ ਜਗਦੀਪ ਸਿੰਘ ਸਰਾਂ, ਜੇ.ਈ ਮਨਪ੍ਰੀਤ ਸਿੰਘ ਤੇ ਕਮਲਜੀਤ ਸਿੰਘ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰ ਸਖ਼ਸੀਅਤਾਂ ਹਾਜ਼ਰ ਸਨ।
Share the post "ਗੁਰਪੁਰਬ ਦੇ ਦਿਹਾੜੇ ਮੌਕੇ ਘੁੰਮਣ ਕਲਾਂ ’ਚ ਵਾਟਰ ਵਰਕਸ ਦੀ ਸਮਰੱਥਾ ’ਚ ਵਾਧੇ ਦਾ ਕੰਮ ਸ਼ੁਰੂ ਕਰਵਾਇਆ"