ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ
ਬਠਿੰਡਾ, 27 ਨਵੰਬਰ: ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਸੂਬੇ ਵਿੱਚ ਨਸ਼ਿਆ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿਮ ਤਹਿਤ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਵਲੋਂ ਜਿਲ੍ਹੇ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੀ.ਸੀ.ਆਰ ਮੋਟਰਸਾਈਕਲਾਂ ਅਤੇ ਰੂਲਰ ਰੈਪਿਡ ਵਹੀਕਲਾਂ/ਵਿਕਟਰ ਗੱਡੀਆਂ/ਵਾਸਪਸ ਸਕੂਟਰੀਆਂ ਦੇ ਮੁਲਾਜਮਾਂ ਨੂੰ ਅੱਜ ਪੁਲਿਸ ਲਾਇਨ ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਪੁਲਿਸ ਮੁਲਾਜਮਾਂ ਨੂੰ ਉਹਨਾਂ ਦੀ ਡਿਊਟੀ ਸਬੰਧੀ ਸੰਖੇਪ ਨਾਲ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ।
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬਠਿੰਡਾ ਵਿਚ 24 ਪੀ.ਸੀ.ਆਰ ਮੋਟਰਸਾਇਕਲ , 7 ਵਿਕਟਰ ਗੱਡੀਆਂ, 10 ਵਾਸਪਸ ਸਕੂਟਰੀਆਂ, 8 ਰੈਪਿਡ ਰੂਰਲ ਵਹੀਕਲ ਤੇ 24 ਬੀਟਾਂ ਬਣਾਈਆਂ ਗਈਆਂ ਹਨ। ਕੁੱਲ 49 ਵਹੀਕਲਾਂ ਉਪਰ ਇੱਕ ਸਮੇਂ 200 ਮੁਲਾਜਮ ਤਾਇਨਾਤ ਕੀਤੇ ਗਏ ਹਨ। ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਬੀਟ ਵਾਇਜ਼ ਵੰਡਿਆ ਗਿਆ ਜੋ ਰਾਤ 8 ਵਜ਼ੇ ਤੋਂ ਸੁਭਾ 8 ਵਜ਼ੇ ਤੱਕ ਅਤੇ ਸੁਭਾ 8 ਵਜ਼ੇ ਤੋਂ ਰਾਤ 08 ਵਜ਼ੇ ਤੱਕ 24 ਘੰਟੇ ਸ਼ਿਫਟ ਵਾਇਜ਼ ਆਪਣੀ ਡਿਊਟੀ ਕਰਦੇ ਰਹਿਣਗੇ। ਇਹਨ੍ਹਾਂ ਬੀਟਾਂ ਵਿੱਚ ਧਾਰਮਿਕ ਸਥਾਨ, ਰਾਜਨੀਤਿਕ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ, ਪੁਲਿਸ ਅਫਸਰ, ਐਮ.ਸੀ ਤੇ ਹੋਰਨਾਂ ਮਹੱਤਵਪੂਰਨ ਥਾਵਾਂ ਬਾਰੇ ਵੀ ਬਰੀਕੀ ਦੀ ਜਾਣਕਾਰੀ ਦਿੱਤੀ ਗਈ ਹੈ।
ਐੱਸ.ਐੱਸ.ਪੀ ਗਿੱਲ ਜਿਲ੍ਹੇ ਵਿੱਚ ਅਮਨ-ਸਾਂਤੀ ਤੇ ਪੁਲਿਸ ਦੀ ਭਲਾਈ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਇਨ੍ਹਾਂ 8 ਰੂਰਲ ਰੈਪਿਡ ਵਹੀਕਲ ਥਾਣਿਆਂ ਦੇ ਨਾਲ ਰੂਲਰ ਪਿੰਡਾਂ ਵਿੱਚ ਜਰੂਰਤ ਸਮੇਂ ਪਹੁੰਚ ਕਰਨਗੀਆਂ ਅਤੇ ਮੁੱਖ ਸ਼ੜਕਾਂ ਤੇ ਪੈਟਰੋਲਿੰਗ ਕਰਦੀਆਂ ਰਹਿਣਗੀਆ ਤੇ ਹਾਈ ਅਲਰਟ ਸਮੇਂ ਇਨ੍ਹਾਂ ਪੀ.ਸੀ.ਆਰ ਮੋਟਰਸਾਇਕਲਾਂ ਅਤੇ ਰੂਰਲ ਰੈਪਿਡ ਵਹੀਕਲਾਂ ਨਾਲ 8 ਨਾਕੇ ਲਗਾਕੇ ਏਰੀਏ ਨੂੰ ਸੀਲ ਕੀਤਾ ਜਾਇਆ ਕਰੇਗਾ। ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਨਜ਼ਦੀਕ ਕੋਈ ਮਾੜੇ ਅਨਸਰ ਫਿਰਦੇ ਹਨ ਜਾਂ ਕੋਈ ਨਸ਼ੇ ਵੇਚਨ ਵਾਲਾ ਜਾ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਬਾਰੇ ਤੁਰੰਤ ਸਾਡੇ ਹੈਲਪ ਲਾਇਨ ਨੰਬਰ 91155-02252 ਤੇ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਐਸਪੀ ਡੀ ਅਜੈ ਗਾਂਧੀ,ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਹੈਡਕੁਆਟਰ ਗੁਰਦੀਪ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਇੰਨਚਾਰਜ ਪੀ.ਸੀ.ਆਰ ਹਾਜ਼ਰ ਸਨ।
Share the post "ਬਠਿੰਡਾ ਦੇ ਚੱਪੇ ਚੱਪੇ ’ਤੇ ਨਜ਼ਰ ਆਉਣਗੀਆਂ ਪੀ.ਸੀ.ਆਰ ਟੀਮਾਂ: ਐਸ.ਐਸ.ਪੀ ਗਿੱਲ"