ਉੱਪ ਰਾਸ਼ਟਰਪਤੀ ਜਗਦੀਪ ਧਨਖੜ 17 ਦਸੰਬਰ ਨੂੰ ਕਰਣਗੇ ਮੁੱਖ ਪ੍ਰੋਗ੍ਰਾਮ ਦੀ ਸ਼ੁਰੂਆਤ
ਚੰਡੀਗੜ੍ਹ, 5 ਦਸੰਬਰ: ਭਾਰਤੀ ਸਭਿਆਚਾਰ ਦੇ ਸਥਾਨ ਅਤੇ ਸ੍ਰੀਮਤਦਭਗਵਦਗੀਤਾ ਦੀ ਜਨਮਸਥਲੀ ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ’ਤੇ ਇਕ ਵਾਰ ਫਿਰ ਅਧਿਆਤਮ, ਸਭਿਆਚਾਰ ਅਤੇ ਕਲਾ ਦਾ ਅਲੌਕਿਕ ਸੰਗਮ ਦੇਖਣ ਨੁੰ ਮਿਲੇਗਾ। 7 ਦਸੰਬਰ ਤੋਂ 24 ਦਸੰਬਰ ਤਕ ਕੌਮਾਂਤਰੀ ਗੀਤਾ ਮਹਾਉਤਸਵ 2023 ਦਾ ਸ਼ਾਨਦਾਰ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ ਸ੍ਰੀਮਦਭਗਵਦਗੀਤਾ ਦਾ ਸੰਦੇਸ਼ ਦਿੱਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫਰੈਂਸ ਨੂੰਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਵਾਰ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਅਸਮ ਸਹਿਯੋਗੀ ਸੂਬਾ ਦੀ ਭੁਮਿਕਾ ਵਿਚ ਰਹੇਗਾ। ਪੁਰੂਸ਼ੋਤਮਪੁਰਾ ਬਾਗ, ਬ੍ਰਹਮ ਸਰੋਵਰ ’ਤੇ ਅਸਮ ਸਰਕਾਰ ਵੱਲੋਂ ਪੈਵੇਲਿਅਨ ਲਗਾਇਆ ਜਾ ਰਿਹਾ ਹੈ ਜਿਸ ਵਿਚ ਉਸ ਦੀ ਵਿਰਾਸਤ, ਸ਼ਿਲਪ, ਖਾਨ-ਪੀਣ ਆਦਿ ਨਾਲ ਸਬੰਧਿਤ ਸਟਾਲ ਵਿੱਖ ਦਾ ਕੇਂਦਰ ਰਹਿਣਗੇ।
ਪੌਣੇ ਚਾਰ ਕਿਲੋ ਸੋਨਾ ਲੁੱਟਣ ਵਾਲਾ ਪੁਲਸੀਆ ਬਠਿੰਡਾ ਪੁਲਿਸ ਵੱਲੋਂ ਕਾਬੂ
ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿਚ ਕੁਰੂਕਸ਼ੇਤਰ ਆਗਮਨ ਦੌਰਾਨ ਕਿਹਾ ਸੀ ਕਿ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਪਹਿਚਾਣ ਦਿਵਾਉਣ ਲਈ ਹਰਸੰਭਵ ਯਤਨ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ 17 ਦਸੰਬਰ ਤੋਂ ਮੁੱਖ ਪ੍ਰੋਗ੍ਰਾਮ ਦਾ ਪ੍ਰਬੰਧ ਹੋਵੇਗਾ। ਅਸੀਂ ਸੱਭ ਦੇ ਲਈ ਮਾਣ ਦਾ ਲੰਮਾ ਹੋਵੇਗਾ ਜਦੋਂ ਦੇਸ਼ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ 17 ਦਸੰਬਰ ਨੂੰ ਬ੍ਰਹਮ ਸਰੋਵਰ ’ਤੇ ਗੀਤਾ ਯੱਗ ਅਤੇ ਪੂਜਨ ਨਾਲ ਇਸ ਮਹੋਤਸਵ ਦੀ ਸ਼ੁਰੂਆਤ ਕਰਣਗੇ। ਉਨ੍ਹਾਂ ਨੇ ਕਿਹਾ ਕਿ ਕੁੰਭ ਮੇਲੇ ਦੀ ਤਰਜ ’ਤੇ ਕੌਮਾਂਤਰੀ ਗੀਤਾ ਮਹਾਉਤਸਵ ਦੇ ਲਈ ਵੱਖ ਤੋਂ ਮੇਲਾ ਅਥਾਰਿਟੀ ਬਣਾਈ ਜਾਵੇਗੀ, ਜੋ ਆਪਣੇ ਪੱਧਰ ’ਤੇ ਇਸ ਦਾ ਪ੍ਰਬੰਧ ਕਰਗੇੀ। ਸਰਕਾਰ ਵੱਲੋਂ ਇਕ ਮੇਲਾ ਅਧਿਕਾਰੀ ਤੈਨਾਤ ਕੀਤਾ ਜਾਵੇਗਾ, ਜੋ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਵਿਵਸਥਾਵਾਂ ਨੁੰ ਦੇਖੇਗੀ।
ਮੁੱਖ ਮੰਤਰੀ ਵੱਲੋਂ ਪੁਲਿਸ ਅਫ਼ਸਰਾਂ ਨੂੰ ਨਸ਼ਿਆਂ ਖਿਲਾਫ਼ ਆਰ-ਪਾਰ ਦੀ ਲੜਾਈ ਨੂੰ ਅੰਜ਼ਾਮ ਤੱਕ ਲਿਜਾਣ ਦੇ ਹੁਕਮ
ਮਨੋਹਰ ਲਾਲ ਨੇ ਸਾਰੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ 23 ਦਸੰਬਰ ਗੀਤਾ ਜੈਯੰਤੀ ਦੇ ਦਿਨ ਸਾਰੇ ਨਾਗਰਿਕ ਸਵੇਰੇ 11 ਵਜੇ ਇਕ ਮਿੰਟ ਤਕ ਇਕੱਠੇ ਗੀਤਾ ਪਾਠ ਕਰਨ। ਇਸ ਦੌਰਾਨ 3 ਸ਼ਲੋਕ ਦਾ ਪਾਠ ਹੋਵੇਗਾ। ਸਾਰੇ ਨਾਗਰਿਕ ਆਪਣੇ ਘਰ ਜਾਂ ਕਾਰਜਸਥਾਨ ’ਤੇ ਇਸ ਗੀਤਾ ਪਾਠ ਦੇ ਨਾਲ ਜੁੜ ਕੇ ਗੀਤਾ ਦੇ 3 ਸ਼ਲੋਕ ਦਾ ਪਾਠ ਕਰਨ। ਇਸ ਦੇ ਲਈ ਜਿਯੋ ਗੀਤਾ ਏਪ ਰਾਹੀਂ ਜੁੜੇ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਪਵਿੱਤਰ ਬ੍ਰਹਮਸਰੋਵਰ ਦੇ ਕਿਨਾਰੇ ’ਤੇ 7 ਦਸੰਬਰ ਨੂੰ ਸ਼ਿਲਪ ਅਤੇ ਸਰਸ ਮੇਲੇ ਤੋਂ ਕੌਮਾਂਤਰੀ ਗੀਤਾ ਮਹਾਉਤਸਵ ਸ਼ੁਰੂ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕੌਨੇ-ਕੌਨੇ ਤੋਂ ਆਉਣ ਵਾਲੇ ਸੈਨਾਨੀਆਂ ਨੂੰ ਮਹੋਤਸਵ ਵਿਚ ਵੱਧ ਸਮੇਂ ਬਤੀਤ ਕਰਨ ਨੂੰ ਮਿਲੇ ਇਸ ਲਈ ਇਸ ਵਾਰ 18 ਦਿਨ ਤਕ ਇਸ ਮਹੋਤਸਵ ਦਾ ਪ੍ਰਬੰਧ ਕੀਤਾ ਜਾਵੇਗਾ, ਜਦੋਂ ਕਿ ਪਿਛਲੇ ਸਾਲ 16 ਦਿਨ ਤਕ ਚਲਿਆ ਸੀ। ਸੂਬੇ ਦੇ ਸਾਰੇ ਜਿਲ੍ਹਾ ਮੁੱਖ ਦਫਤਰਾਂ ’ਤੇ 17 ਤੋਂ 24 ਦਸੰਬਰ ਤਕ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ।
ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਲਾਰੈਂਸ ਬਿਸ਼ਨੋਈ ‘ਤੇ ਕੱਸਿਆ ਸ਼ਿੰਕਜਾ
48 ਕੋਸ ਕੁਰੂਕਸ਼ੇਤਰ ਦੇ ਤੀਰਥਾਂ ਦੀ ਮਿੱਟੀ ਨਾਲ ਭਗਵਾਨ ਸ੍ਰੀਕ੍ਰਿਸ਼ਣ ਦੀ ਪ੍ਰਤਿਮਾ ਬਣਾਈ ਜਾਵੇਗੀ
ਮਨੋਹਰ ਲਾਲ ਨੇ ਕਿਹਾ ਕਿ 23 ਦਸੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ 48 ਕੋਸ ਕੁਰੂਕਸ਼ੇਤਰ ਦੇ ਤੀਰਥਾਂ ’ਤੇ ਇਕ ਸਮੇਲਨ ਪ੍ਰਬੰਧਿਤ ਕੀਤਾ ਜਾਵੇਗਾ। ਜਿਸ ਵਿਚ ਕੁਰੂਕਸ਼ੇਤਰ ਭੂਮੀ ਦੇ 164 ਤੀਰਥ ਸਮਿਤੀਆਂ ਦੇ ਨੁਮਾਇੰਦੇ ਹਿੱਸਾ ਲੈਣਗੇ। ਤੀਰਥ ਪ੍ਰਤੀਨਿਧੀ ਆਪਣੇ ਤੀਰਥ ਦੀ ਮਿੱਟੀ ਅਤੇ ਜਲ ਵੀ ਲੈ ਕੇ ਆਉਣਗੇ ਜਿਸ ਨਾਲ ਬਾਅਦ ਵਿਚ ਭਗਵਾਨ ਸ੍ਰੀਕ੍ਰਿਸ਼ਣ ਦੀ ਪ੍ਰਤਿਮਾ ਬਣਾਈ ਜਾਵੇਗੀ। ਗੀਤਾ ਜੈਯੰਤੀ ਦੇ ਦਿਨ 23 ਦਸੰਬਰ ਨੁੰ ਕੁਰੂਕਸ਼ੇਤਰ ਵਿਚ 18000 ਵਿਦਿਆਰਥੀਆਂ ਵੱਲੋਂ ਵਿਸ਼ਵ ਗੀਤਾ ਪਾਠ ਕੀਤਾ ਜਾਵੇਗਾ। ਧਰਮਖੇਤਰ ਕੁਰੂਕਸ਼ੇਤਰ ਦੇ ਸਾਰੇ 164 ਤੀਰਥਾਂ ’ਤੇ ਗੀਤਾ ਜੈਯੰਤੀ ਦੇ ਦਿਨ 23 ਦਸੰਬਰ ਨੁੰ ਦੀਪ ਉਤਸਵ ਦਾ ਪ੍ਰਬੰਧ ਕੀਤਾ ਜਾਵੇਗਾ।
Share the post "ਕੁਰੂਕਸ਼ੇਤਰ ’ਚ 7 ਤੋਂ 24 ਦਸੰਬਰ ਤਕ ਮਨਾਇਆ ਜਾਵੇਗਾ ਕੌਮਾਂਤਰੀ ਗੀਤਾ ਮਹਾਉਤਸਵ: ਮੁੱਖ ਮੰਤਰੀ ਮਨੋਹਰ ਲਾਲ"