ਬਠਿੰਡਾ, 08 ਦਸੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਵੱਲੋਂ ਗੁਰੂਗ੍ਰਾਮ ਸਥਿਤ ਸਮਾਜਿਕ ਸੰਸਥਾ “ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ)”ਦੇ ਸਹਿਯੋਗ ਨਾਲ ਇਲਾਕੇ ਦੀਆਂ ਸਵਾਣੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਫੁਲਕਾਰੀ ਕੱਢਣ ਦੀ ਕਲਾ ਨੂੰ ਪ੍ਰੋਤਸਾਹਿਤ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ “ਸਕਿਲ ਫੁਲਕਾਰੀ”ਦੀ ਪਹਿਲੀ ਪ੍ਰੋਜੈਕਟ ਅਤੇ ਬਜਟ ਰਿਪੋਰਟ ਪ੍ਰਿੰਸੀਪਲ ਕੁਆਰਡੀਨੇਟਰ ਡਾ. ਕੰਵਲਜੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ।
BIG BREAKING ਪਟਿਆਲਾ ਜੇਲ੍ਹ ਤੋਂ ਵੱਡੀ ਅਪਡੇਟ, ਰਾਜੋਆਣਾ ਨੇ ਖ਼ਤਮ ਕੀਤੀ ਭੁੱਖ ਹੜਤਾਲ
ਇਸ ਮੌਕੇ ਰੱਖੇ ਗਏ ਸਮਾਰੋਹ ਵਿੱਚ ਰੀਡ ਇੰਡੀਆ ਦੇ ਕੰਟਰੀ ਹੈੱਡ ਮੈਡਮ ਗੀਤਾ ਮਲਹੋਤਰਾ ਨੇ ਬਤੌਰ ਮੁੱਖ ਮਹਿਮਾਨ, ਡਾਇਰੈਕਟਰ (ਰੀਡ) ਮੈਡਮ ਸਮੀਤਾ ਰਾਏ ਅਤੇ ਪ੍ਰੋਜੈਕਟ ਮੈਨੇਜ਼ਰ ਮੈਡਮ ਡਿੰਪਲ ਖੇਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਰਿਪੋਰਟ ਰਿਲੀਜ਼ ਮੌਕੇ ਆਪਣੇ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਨੇ ਕਿਹਾ ਕਿ “ਫੁਲਕਾਰੀ ਪ੍ਰੋਜੈਕਟ”ਨਾਲ ਇਲਾਕੇ ਦੀਆਂ ਲੜਕੀਆਂ ਦੇ ਹੁਨਰ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜੇ ਹੋਣ ਵਿੱਚ ਵੀ ਮਦਦ ਮਿਲ ਰਹੀ ਹੈ, ਜੋ ਨਾਰੀ ਉਤਥਾਨ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ।
ਲਾਲਚ ਬੁਰੀ ਬਲਾ: ਜਿਹੜੇ ਥਾਣੇ ਦਾ ਸੀ ਮੁਖੀ, ਉਸੇ ਥਾਣੇ ਦਾ ਬਣਿਆ ਹਵਾਲਾਤੀ
ਉਨ੍ਹਾਂ ਪਹਿਲੀ ਪ੍ਰੋਜੈਕਟ ਰਿਪੋਰਟ ਰਿਲੀਜ਼ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਮੁੱਖ ਮਹਿਮਾਨ ਮੈਡਮ ਮਲਹੋਤਰਾ ਨੇ ਦੱਸਿਆ ਕਿ ਲੜਕੀਆਂ ਨੂੰ ਸ੍ਵੈ-ਨਿਰਭਰ ਬਣਾਉਣ ਲਈ ਰੀਡ ਇੰਡੀਆ ਵੱਲੋਂ ਪਿੰਡਾਂ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਨੂੰ ‘ਸੂਟ ਪੇਂਟ ਕਰਨ’ ਅਤੇ ਪੰਜਾਬੀ ਵਿਰਾਸਤੀ ਕਲਾ ‘ਨਾਲੇ ਬੁਣਨ’ ਦੇ ਹੁਨਰ ਦੀ ਹੌਂਸਲਾ ਅਫ਼ਜਾਈ ਲਈ ਇੱਕ ਹੋਰ ਪ੍ਰੋਜੈਕਟ ਦੇਣ ਲਈ ਸਹਿਮਤੀ ਪ੍ਰਗਟਾਈ।ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਵੱਲੋਂ ਮਹਿਮਾਨਾਂ ਨੂੰ ਫੁਲਕਾਰੀਆਂ ਅਤੇ ਯਾਦਸ਼ਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਸਕਿਲ ਫੁਲਕਾਰੀ ਪ੍ਰੋਜੈਕਟ”ਦੀ ਪਹਿਲੀ ਪ੍ਰੋਜੈਕਟ ਰਿਪੋਰਟ ਰਿਲੀਜ਼"