ਸ਼੍ਰੀ ਅੰਮ੍ਰਿਤਸਰ ਸਾਹਿਬ, 11 ਦਸੰਬਰ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਪੁਲਿਸ ਨੇ ਦੋ ਸਾਲ ਪੁਰਾਣੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਮੁੜ ਸੰਮਨ ਕਰ ਲਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁਧ ਮੋਰਚਾ ਖੋਲੀ ਬੈਠੇ ਮਜੀਠਿਆ ਨੇ ਪੁਲਿਸ ਵਲੋਂ ਭੇਜੇ ਸੰਮਨਾਂ ਦੀ ਕਾਪੀ ਸੋਸਲ ਮੀਡੀਆ ’ਤੇ ਪਾਉਂਦਿਆਂ ਦਾਅਵਾ ਕੀਤਾ ਹੈ ਕਿ ਇਹ ਭਗਵੰਤ ਮਾਨ ਵਲੋਂ ਭੇਜਿਆ ‘ਲਵ ਲੈਟਰ’ ਹੈ।
ਸ਼੍ਰੋਮਣੀ ਅਕਾਲੀ ਦਲ ਦਾ 14 ਦਸੰਬਰ ਨੂੰ ਸਥਾਪਨਾ ਦਿਵਸ ਅੰਮ੍ਰਿਤਸਰ ਵਿਚ ਮਨਾਇਆ ਜਾਵੇਗਾ
ਸੂਚਨਾ ਮੁਤਾਬਕ 20 ਦਸੰਬਰ 2021 ਨੂੰ ਕਾਂਗਰਸ ਦੀ ਚੰਨੀ ਸਰਕਾਰ ਦੌਰਾਨ ਬਿਕਰਮ ਸਿੰਘ ਮਜੀਠਿਆ ਅਤੇ ਹੋਰਨਾਂ ਵਿਰੁਧ ਮੁਕੱਦਮਾ ਨੰਬਰ 2 ਮਿਤੀ 20 ਦਸੰਬਰ 2021 ਅਧੀਨ ਧਾਰਾ 25,27-ਏ, 29 ਐਨ.ਡੀ.ਪੀ.ਐਸ ਐਕਟ ਥਾਣਾ ਪੰਜਾਬ ਸਟੇਟ ਕ੍ਰਾਇਮ ਵਿਚ ਦਰਜ਼ ਹੋਏ ਕੇਸ ’ਚ 18 ਦਸੰਬਰ ਨੂੰ ਪਟਿਆਲਾ ਰੇਂਜ ਦਫ਼ਤਰ ਵਿਖੇ ਪੇਸ਼ ਹੋਣ ਦੀਆਂ ਹਿਦਾਇਤਾਂ ਦਿੰਤੀਆਂ ਗਈਆਂ ਹਨ। ਇਹ ਮਾਮਲਾ ਐਸਟੀਐਫ਼ ਦੀ ਰੀਪੋਰਟ ਦੇ ਆਧਾਰ ’ਤੇ ਦਰਜ਼ ਕੀਤਾ ਸੀ। ਹਾਲਾਂਕਿ ਹਾਈਕੋਰਟ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ: ਮਜੀਠਿਆ ਨੂੰ ਜਮਾਨਤ ਦੇ ਦਿੱਤੀ ਸੀ।
ਖੇਤਰੀ ਇੱਛਾਵਾਂ ਦੀ ਪੂਰਤੀ ਵਾਸਤੇ ਪੰਜਾਬੀ ਅਕਾਲੀ ਦਲ ਨੂੰ ਮਜ਼ਬੂਤ ਕਰਨ: ਹਰਸਿਮਰਤ ਕੌਰ ਬਾਦਲ
ਪ੍ਰੰਤੂ ਬਾਅਦ ਵਿਚ ਉਨ੍ਹਾਂ ਨੂੰ ਅਦਾਲਤ ’ਚ ਸਿਰੰਡਰ ਕਰਨਾ ਪਿਆ ਸੀ, ਜਿੱਥੇ ਅਦਾਲਤ ਦੇ ਹੁਕਮਾਂ ’ਤੇ ਕਈ ਮਹੀਨੇ ਪਟਿਆਲਾ ਦੀ ਜੇਲ੍ਹ ਵਿਚ ਬੰਦ ਰਹਿਣਾ ਪਿਆ ਸੀ।ਜਿਸਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਤੋਂ ਜਮਾਨਤ ਮਿਲੀ ਸੀ। ਹੁਣ ਮੁੜ ਇਸ ਮਾਮਲੇ ਵਿਚ ਸੰਮਨ ਕਰਨ ਦੇ ਨਾਲ ਠੰਢ ਦੇ ਇਸ ਮੌਸਮ ਵਿਚ ਸਿਆਸੀ ਪਾਰਾ ਗਰਮ ਹੋ ਗਿਆ ਹੈ। ਖੁਦ ਬਿਕਰਮ ਮਜੀਠਿਆ ਨੇ ਦਾਅਵਾ ਕੀਤਾ ਹੈ ਕਿ ਇਹ ਸੰਮਨ ਉਸਨੂੰ ਡਰਾਉਣ ਲਈ ਕੱਢੇ ਗਏ ਹਨ ਤਾਂ ਕਿ ਉਹ ਮੁੱਖ ਮੰਤਰੀ ਵਿਰੁਧ ਬੋਲਣਾ ਬੰਦ ਕਰ ਦੇਵੇ ਪ੍ਰੰਤੂ ਉਹ ਚੁੱਪ ਨਹੀਂ ਰਹੇਗਾ।