ਮੋੜ ਹਲਕੇ ’ਚ ਯੂਥ ਰੈਲੀ ਦੀਆਂ ਤਿਆਰੀਆਂ ਲਈ ਸਿਕੰਦਰ ਸਿੰਘ ਮਲੂਕਾ ਨੇ ਕੀਤੀਆਂ ਮੀਟਿੰਗਾਂ

Date:

spot_img

ਬਠਿੰਡਾ, 15 ਦਸੰਬਰ (ਅਸ਼ੀਸ਼ ਮਿੱਤਲ) : ਹਲਕਾ ਮੌੜ ਦੇ ਮੁੱਖ ਸੇਵਾਦਾਰ ਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋ ਅੱਜ ਵਿਧਾਨ ਸਭਾ ਹਲਕਾ ਮੌੜ ਵਿਖੇ 19 ਦਸੰਬਰ ਨੂੰ ਹੋਣ ਵਾਲੀ ਹਲਕਾ ਪੱਧਰੀ ਯੂਥ ਰੈਲੀ ਦੇ ਸੰਬੰਧ ਵਿੱਚ ਦਰਜ਼ਨਾਂ ਪਿੰਡਾਂ ਵਿਚ ਅਕਾਲੀ ਵਰਕਰਾਂ ਤੇ ਜਥੇਦਾਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਪਿੰਡ ਬੁਰਜ ਸੇਮਾ, ਚਨਾਰਥਲ,ਬਘੇਰ ਚੜ੍ਹਤ ਸਿੰਘ, ਰਾਮਗੜ੍ਹ ਭੂੰਦੜ, ਰਾਏਖਾਨਾ, ਹਰਕਿਸ਼ਨਪੁਰਾ, ਨੰਦਗੜ੍ਹ ਕੋਟੜਾ, ਮਾਨਸਾ ਖੁਰਦ ਅਤੇ ਗਿੱਲ ਖੁਰਦ ਵਿਖੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਅਕਾਲੀ ਦਲ ਹਮੇਸ਼ਾ ਪਾਰਟੀ ਦਾ ਮਜਬੂਤ ਪੱਖ ਰਿਹਾ ਹੈ। ਚੋਣਾਂ ਤੋਂ ਇਲਾਵਾ ਪਾਰਟੀ ਦੇ ਯੂਥ ਵਿੰਗ ਨੇ ਹਰ ਫਰੰਟ ’ਤੇ ਮੋਹਰੀ ਭੂਮਿਕਾ ਨਿਭਾਈ ਹੈ ।

ਤਕਨੀਕੀ ਹੁਨਰ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਪਾਵਰ ਪਲਾਂਟ ਲਿਮਟਿਡ ਵਿਚਕਾਰ ਅਹਿਦਨਾਮਾ ਸਹੀ

ਮੌਜੂਦਾ ਸਮੇਂ ਵਿਚ ਯੂਥ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਲਗਤਾਰ ਯੂਥ ਨੂੰ ਲਾਮਬੰਦ ਕਰਨ ਲਈ ਹਲਕਾ ਪੱਧਰੀ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌੜ ਹਲਕੇ ’ਤੇ ਹਮੇਸ਼ਾ ਅਕਾਲੀ ਦਲ ਨੂੰ ਮਾਣ ਰਿਹਾ ਹੈ ਤੇ ਹੁਣ ਵੀ 19 ਨੂੰ ਹੋਣ ਵਾਲੀ ਯੂਥ ਰੈਲੀ ਇਕੱਠ ਪੱਖੋਂ ਇਤਿਹਾਸਕ ਹੋਵੇਗੀ। ਇਸ ਤੋਂ ਇਲਾਵਾ ਮਲੂਕਾ ਨੇ ਵਰਕਰਾਂ ਨੂੰ ਜਮੀਨੀ ਪੱਧਰ ਤੇ ਘਰ ਘਰ ਤਕ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਪਹੁੰਚਾਉਣ ’ਤੇ ਵੀ ਜ਼ੋਰ ਦਿੱਤਾ।ਸ: ਮਲੂਕਾ ਨੇ ਕਿਹਾ ਕੇ ਸੂਬੇ ਦੇ ਲੋਕ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰਨ ਲਗੇ ਹਨ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਨਤੀਜਾ ਲੋਕ ਸਭਾ ਚੋਣਾਂ ਚ ਵੇਖਣ ਨੂੰ ਮਿਲੇਗਾ ਅਤੇ ਲੋਕ ਸਭਾ ਚੋਣਾਂ ਚ ਅਕਾਲੀ ਸੂਬੇ ਦੀਆਂ ਸਾਰੀਆਂ ਸੀਟਾਂ ਵੱਡੇ ਅੰਤਰ ਨਾਲ ਜਿੱਤੇਗਾ।

ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 17 ਨੂੰ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਘਿਰਾਓ ਦਾ ਕੀਤਾ ਐਲਾਨ

ਇਸ ਮੌਕੇ ਸਰਕਲ ਜਥੇਦਾਰ ਹਰਜਸ ਸਿੰਘ, ਬਲਵੀਰ ਸਿੰਘ ਭੂੰਦੜ, ਬਲਵੀਰ ਸਿੰਘ ਚਾਉਕੇ,ਰਾਜਦੀਪ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਮਨਦੀਪ ਅਮਨਾ, ਚਰਨਜੀਤ ਸਿੰਘ,ਬਿੱਲੂ ਸਿੰਘ ਪ੍ਰਧਾਨ,ਮਨਦੀਪ ਚਨਾਰਥਲ,ਗੁਰਮੇਲ ਸਿੰਘ, ਸੁੱਖੀ ਘੁੰਮਣ,ਹੁਸਿਆਰ ਸਿੰਘ,ਮਿੰਟੂ ਜਟਾਣਾ,ਜਗਸੀਰ ਸੀਰਾ,ਭੋਲਾ ਸਿੰਘ, ਗੁਰਾਦਿੱਤਾ ਸਿੰਘ,ਜਗਸੀਰ ਸਿੰਘ, ਸੁਖਮੰਦਰ ਬੂਸਰ,ਜੋਗਿੰਦਰ ਸਿੰਘ,ਜਸ,ਜਸਵੀਰ ਜੱਸਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਤੇ ਸਮੂਹ ਪਿੰਡਾਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਸਹਿਬਾਨ ਹਾਜਰ ਰਹੇ।

LEAVE A REPLY

Please enter your comment!
Please enter your name here

spot_img

Share post:

Popular

More like this
Related

ਸ਼ਾਰਟ ਸਰਕਟ ਕਾਰਨ ਘਰ ਵਿੱਚ ਲੱਗੀ ਅੱ+ਗ

Jalandhar News:ਜਿਲਾ ਜਲੰਧਰ ਦੇ ਨਿਊ ਰਸੀਲਾ ਨਗਰ ਵਿੱਚ ਸ਼ਾਰਟ...

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...