ਬਠਿੰਡਾ, 15 ਦਸੰਬਰ: ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਅਗਲੇ ਸਾਲ 2024 ਲਈ ਬਠਿੰਡਾ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ ਅੱਜ ਸਰਬਸੰਮਤੀ ਨਾਲ ਅਹੁੱਦੇ ਦੀ ਚੋਣ ਕੀਤੀ ਗਈ। ਰਿਟਰਨਿੰਗ ਅਫ਼ਸਰ ਸੰਜੀਵ ਬਾਂਸਲ ਐਡਵੋਕੇਟ ਅਤੇ ਦੀਪਕ ਕੁਮਾਰ ਐਡਵੋਕੇਟ ਨੇ ਦੱਸਿਆ ਕਿ ਬੇਸ਼ੱਕ ਪਿਛਲੇ ਦਿਨੀਂ ਨਾਮਜਦਗੀਆਂ ਮੌਕੇ ਹੀ ਸਰਬਸੰਮਤੀ ਹੋਣ ਦੇ ਚੱਲਦੇ ਹਰੇਕ ਅਹੁੱਦੇ ਲਈ ਇੱਕ ਇੱਕ ਉਮੀਦਵਾਰ ਹੀ ਮੈਦਾਨ ਵਿਚ ਆਇਆ ਸੀ ਪ੍ਰੰਤੂ ਚੋਣ ਪ੍ਰਕ੍ਰਿਆ ਤਹਿਤ ਅੱਜ ਇੰਨ੍ਹਾਂ ਨੂੰ ਜੇਤੂ ਐਲਾਨਿਆ ਗਿਆ ਹੈ।
ਮੋੜ ਹਲਕੇ ’ਚ ਯੂਥ ਰੈਲੀ ਦੀਆਂ ਤਿਆਰੀਆਂ ਲਈ ਸਿਕੰਦਰ ਸਿੰਘ ਮਲੂਕਾ ਨੇ ਕੀਤੀਆਂ ਮੀਟਿੰਗਾਂ
ਉਨ੍ਹਾਂ ਦਸਿਆ ਕਿ ਪ੍ਰਧਾਨ ਦੇ ਅਹੱੁਦੇ ਲਈ ਅਮਿਤ ਦੀਕਸ਼ਿਤ ਐਡਵੋਕੇਟ, ਮੀਤ ਪ੍ਰਧਾਨ ਮੋਹਿਤ ਜਿੰਦਲ ਐਡਵੋਕੇਟ, ਸਕੱਤਰ ਅਰੁਣ ਜਿੰਦਲ ਐਡਵੋਕੇਟ, ਸੰਯੁਕਤ ਸਕੱਤਰ ਰਾਘਵ ਅਰੋੜਾ ਐਡਵੋਕੇਟ ਅਤੇ ਕੈਸ਼ੀਅਰ ਜੋਤੀ ਕਮਲ ਜਿੰਦਲ ਐਡਵੋਕੇਟ ਬਿਨਾਂ ਵਿਰੋਧ ਚੁਣੇ ਗਏ ਹਨ। ਇਸ ਮੌਕੇ ਬਾਰ ਦੇ ਸੀਨੀਅਰ ਮੈਂਬਰਾਂ ਸੁਸ਼ੀਲ ਜਿੰਦਲ, ਵਿਜੇ ਕੁਮਾਰ ਜਿੰਦਲ, ਪੰਕਜ ਅਰੋੜਾ, ਵਿਨੋਦ ਕੁਮਾਰ ਮਿੱਤਲ, ਵਿਜੇ ਕੁਮਾਰ ਗਰਗ, ਪ੍ਰੇਮ ਗੁਪਤਾ, ਸੋਹਨ ਲਾਲ ਮਿੱਤਲ, ਪ੍ਰਣਵ ਗੁਪਤਾ ਅਤੇ ਹੋਰਾਂ ਨੇ ਨਵੀਂ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ।
Share the post "ਅਮਿਤ ਦੀਕਸ਼ਿਤ ਪ੍ਰਧਾਨ ਤੇ ਮੋਹਿਤ ਜਿੰਦਲ ਇਨਕਮ ਟੈਕਸ ਬਾਰ ਐਸੋਸੀਏਸਨ ਦੇ ਉਪ ਪ੍ਰਧਾਨ ਬਣੇ"