ਬਠਿੰਡਾ, 24 ਦਸੰਬਰ : ਲੰਘੀ ਸ਼ੁੱਕਰਵਾਰ ਦੀ ਰਾਤ ਨੂੰ ਥਾਣਾ ਨਹਿਆਵਾਲਾ ਦੇ ਅਧੀਨ ਆਉਂਦੇ ਪਿੰਡ ਮਹਿਮਾ ਸਵਾਈ ਦੇ ਇੱਕ ਆਰਐਮਪੀ ਡਾਕਟਰ ਦੇ ਘਰ ਲੁੱਟ-ਖੋਹ ਕਰਨ ਵਾਲੇ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਖੁਦ ਨੂੰ ਵਿੱਕੀ ਗੌਂਡਰ ਗਰੁੱਪ ਦੇ ਮੈਂਬਰ ਦੱਸਣ ਵਾਲੇ ਇੰਨ੍ਹਾਂ ਲੁਟੇਰਿਆਂ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਲੱਕੀ ਪਿੰਡ ਮਹਿਮਾ ਸਰਕਾਰੀ ਅਤੇ ਜੱਸਾ ਸਿੰਘ ਪਿੰਡ ਮਹਿਮਾ ਸਰਜਾ ਵਜੋਂ ਹੋਈ ਹੈ।ਇਸ ਦੌਰਾਨ ਲੁਟੇਰਿਆਂ ਦੀ ਕੁੱਟਮਾਰ ਵਿੱਚ ਘਰ ਦਾ ਮਾਲਕ ਡਾਕਟਰ ਵੇਦ ਪ੍ਰਕਾਸ਼ ਦੇ ਸੱਟਾਂ ਲੱਗੀਆਂ ਸਨ, ਜਿਸਦਾ ਬਾਅਦ ਵਿੱਚ ਗੋਨਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ ਸੀ।
ਬਠਿੰਡਾ ’ਚ ਕਾਰ ਸਵਾਰ ਨੌਜਵਾਨਾਂ ਵਲੋਂ ਪੁਲਿਸ ’ਤੇ ਫ਼ਾਈਰਿੰਗ, ਦੋ ਕਾਬੂ
ਜਾਂਚ ਅਧਿਕਾਰੀ ਏ. ਐਸ. ਆਈ ਅਮਰਜੀਤ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਥਿਤ ਮੁਜਰਮਾਂ ਨੇ ਅੱਧੀ ਰਾਤ ਨੂੰ ਡਾਕਟਰ ਵੇਦ ਪ੍ਰਕਾਸ਼ ਦੇ ਘਰੇ ਵੜ ਕੇ ਪ੍ਰਵਾਰ ਦੀ ਕੁੱਟਮਾਰ ਕਰਦਿਆਂ 20 ਹਜ਼ਾਰ ਦੀ ਨਗਦੀ, ਮੋਬਾਇਲ ਫ਼ੋਨ ਤੇ ਕੁੱਝ ਗਹਿਣੇ ਲੁੱਟ ਲਏ ਸਨ। ਇਸਤੋਂ ਇਲਾਵਾ ਫ਼ਿਰੌਤੀ ਦੀ ਵੀ ਮੰਗ ਕੀਤੀ ਸੀ। ਇਸ ਮਾਮਲੇ ਵਿਚ ਪੁਲਿਸ ਨੇ ਅਗਿਆਤ ਵਿਅਕਤੀਆਂ ਵਿਰੁਧ ਮੁੱਕਦਮਾ ਨੰਬਰ 222 ਅਧੀਨ ਧਾਰਾ 458, 379ਬੀ, 323, 506, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਤੋਂ ਬਾਅਦ ਇੰਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।