ਅਬੋਹਰ, 25 ਦਸੰਬਰ: ਮਲੂਕਪੁਰਾ ਮਾਈਨਰ ਵਿਚ ਕਰੀਬ 80 ਫੁੱਟ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲਾਂ ਡੁੱਬ ਗਈਆਂ ਹਨ। ਨਹਿਰ ਵਿਚ ਇਹ ਪਾੜ ਪਿੰਡ ਕਿੱਕਰਖੇੜਾ ਨਜ਼ਦੀਕ ਪਿਆ ਦਸਿਆ ਜਾ ਰਿਹਾ। ਇਹ ਵੀ ਪਤਾ ਲੱਗਿਆ ਹੈ ਕਿ ਨਹਿਰ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪੁੱਜ ਗਿਆ। ਨਹਿਰ ਵਿਚ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਆ ਗਿਆ ਹੈ। ਨਹਿਰ ਟੁੱਟਣ ਤੋਂ ਬਾਅਦ ਨਹਿਰੀ ਵਿਭਾਗ ਵੱਲੋਂ ਪਿੱਛੋਂ ਪਾਣੀ ਘਟਾ ਦਿੱਤਾ ਗਿਆ ਹੈ। ਹਾਲਾਂਕਿ ਨਹਿਰ ਟੁੱਟਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਹੈ ਪਰੰਤੂ ਦਸਿਆ ਜਾ ਰਿਹਾ ਕਿ ਨਹਿਰ ਦਾ ਇਹ ਕੰਢਾ ਕਮਜ਼ੋਰ ਸੀ। ਜਿਸਦੇ ਚੱਲਦੇ ਪਾਣੀ ਦਾ ਬਹਾ ਜਿਆਦਾ ਤੇਜ਼ ਹੋਣ ਕਾਰਨ ਇਹ ਟੁੱਟ ਗਿਆ।
ਰਵਨੀਤ ਸਿੰਘ ਬਿੱਟੂ ਨੇ ਰਾਜੌਆਣਾ ਮਾਮਲੇ ਤੇ ਐਸਜੀਪੀਸੀ ਪ੍ਰਧਾਨ ਸਮੇਤ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ
ਇਸਤੋਂ ਇਲਾਵਾ ਇਸ ਦਾ ਪਤਾ ਪਿੰਡ ਵਾਲਿਆਂ ਨੂੰ ਸੁਵਖਤੇ ਹੀ ਲੱਗਿਆ ਕਿਉਂਕਿ ਰਾਤ ਨੂੰ ਜ਼ਿਆਦਾ ਧੁੰਦ ਸੀ। ਉਧਰ ਕਿਸਾਨਾਂ ਦਾ ਕਹਿਣਾ ਕਿ ਸੁਬਹਾ ਤੱਕ ਨਹਿਰੀ ਵਿਭਾਗ ਦੇ ਬੰਦੇ ਇਸ ਇਲਾਕੇ ਦੇ ਅੰਦਰ ਅਜੇ ਤੱਕ ਨਹੀਂ ਪਹੁੰਚੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਨਹਿਰ ਨੂੰ ਬੰਨਿਆ ਜਾਵੇ ਤੇ ਸਰਕਾਰ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਵੇ। ਇਸਤੋਂ ਇਲਾਵਾ ਇਸ ਨਹਿਰ ਦਾ ਹੱਲ ਕੀਤਾ ਜਾਵੇ ਤੇ ਇਹਨੂੰ ਬੰਨਿਆ ਜਾ ਸਕੇ ਤਾਂ ਕਿ ਅੱਗੇ ਤੋਂ ਲੋਕਾਂ ਦਾ ਨੁਕਸਾਨ ਨਾ ਹੋਵੇ।