ਸਰੀ, 28 ਦਸੰਬਰ: ਲੰਘੀ 18 ਜੁੂਨ ਨੂੰ ਸਰੀ ਦੇ ਇੱਕ ਗੁਰਦੂਆਰਾ ਸਾਹਿਬ ਦੇ ਸਾਹਮਣੇ ਦੋ ਅਗਿਆਤ ਕਾਤਲਾਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਵੱਖਵਾਦੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਨੂੰ ਲੈਕੇ ਜਿੱਥੇ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿਚ ਤਲਖੀ ਦੇਖਣ ਨੂੰ ਮਿਲ ਰਹੀ ਹੈ, ਉਥੇ ਇਸ ਕਤਲ ਤੋਂ ਬਾਅਦ ਅਮਰੀਕਾ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਕਤਲ ਕਰਨ ਦੀ ਕੋਸਿਸ ਵਿਚ ਇੱਕ ਭਾਰਤੀ ਏਜੰਟ ’ਤੇ ਦੋਸ਼ ਲਗਾ ਕੇ ਤਹਿਲਕਾ ਮਚਾ ਦਿੱਤਾ ਹੈ।
SYL ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ CM ਵਿਚਾਲੇ ਅਹਿਮ ਮੀਟਿੰਗ ਅੱਜ, ਕੇਂਦਰੀ ਜਲ ਸ਼ਕਤੀ ਮੰਤਰੀ ਵੀ ਰਹਿਣਗੇ ਮੌਜੂਦ
ਇਸ ਮਾਮਲੇ ਦੀ ਬੇਸ਼ੱਕ ਭਾਰਤ ਵਲੋਂ ਜਾਂਚ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪ੍ਰੰਤੂ ਕੈਨੇਡਾ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿਚ ਇੱਕ ਨਵਾਂ ਮੋੜ ਆਉਂਦਾ ਦਿਖਾਈ ਦਿੰਦਾ ਹੈ। ਕੈਨੇਡਾ ਦੇ ‘ਦ ਗਲੋਬ ਐਂਡ ਮੇਲ’ ਨਾਂ ਦੇ ਪੇਪਰ ਵਿਚ ਪ੍ਰਕਾਸ਼ਤ ਇੱਕ ਰੀਪੋਰਟ ਦੇ ਮੁਤਾਬਕ ਭਾਈ ਨਿੱਝਰ ਦੇ ਕਾਤਲ ਕੈਨੇਡਾ ਵਿਚ ਹੀ ਬੈਠੇ ਹੋਏ ਹਨ ਤੇ ਕੈਨੇਡਾ ਦੀ ਪੁਲਿਸ ਨੇ ਉਨ੍ਹਾਂ ਨੂੰ ਲੱਭ ਲਿਆ ਹੈ, ਜਿਸਦੇ ਚੱਲਦੇ ਹੀ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ।
ਪੰਜਾਬ ਤੇ ਹਰਿਆਣਾ ਦੀ ਜਮੀਨ ਦਾ ਆਪਸੀ ‘ਤਬਾਦਲਾ’ ਕਰਨ ਵਾਲੇ ਪਟਵਾਰੀ ‘ਧਰਮਰਾਜ’ ਤੇ ‘ਭਗਵਾਨ’ ਵਿਜੀਲੈਂਸ ਵਲੋਂ ਕਾਬੂ
ਕਥਿਤ ਕਾਤਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਵਿਚ ਕੈਨੇਡਾ ਵਲੋਂ ਲਗਾਏ ਦੋਸ਼ਾਂ ਦੀ ਸਚਾਈ ਵੀ ਸਾਹਮਣੇ ਆ ਜਾਵੇਗੀ ਕਿ ਉਨ੍ਹਾਂ ਦੋਸ਼ਾਂ ਵਿਚ ਕਿੰਨਾਂ ਸੱਚ ਸੀ। ਕਿਹਾ ਜਾ ਰਿਹਾ ਹੈ ਕੈਨੇਡਾ ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਦੋਸ਼ ਆਇਦ ਕੀਤੇ ਜਾਣਗੇ, ਉਸਦੇ ਵਿਚ ਸਾਰੀ ਗੱਲ ਸਾਹਮਣੇ ਆਵੇਗੀ। ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਪੁਲਿਸ ਉਨ੍ਹਾਂ ਨੂੰ ਕਦੋ ਗ੍ਰਿਫਤਾਰ ਕਰਦੀ ਹੈ ਤੇ ਇਸ ਮਾਮਲੇ ਵਿਚ ਅੱਗੇ ਕੀ ਸਾਹਮਣੇ ਆਉਂਦਾ ਹੈ।
Share the post "ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਕੈਨੇਡਾ ’ਚ ਬੈਠੇ ਹੋਏ ਹਨ!"