ਬਠਿੰਡਾ, 1 ਜਨਵਰੀ: ਬਠਿੰਡਾ ਏਮਜ਼ ਦੇ ਕਾਰਜ਼ਕਾਰੀ ਡਾਇਰੈਕਟਰ ਪ੍ਰੋ. ਡਾ. ਡੀ. ਕੇ. ਸਿੰਘ ਦੀ ਅਗਵਾਈ ਹੇਠ ਹਸਪਤਾਲ ਦੇ ਨੇਤਰ ਵਿਗਿਆਨ ਵਿਭਾਗ ਵਲੋਂ ਰੈਟਿਨਲ ਡਿਟੈਚਮੈਂਟ ਸਰਜਰੀਆਂ (ਸਕਲੇਰਲ ਬਕਲਿੰਗ) ਸ਼ੁਰੂ ਕਰਨ ਦਾ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਡੀਨ ਅਕਾਦਮਿਕ ਪ੍ਰੋਫੈਸਰ ਡਾ: ਅਖਿਲੇਸ਼ ਪਾਠਕ ਨੇ ਦਸਿਆ ਕਿ ਇਹ ਏਮਜ਼ ਬਠਿੰਡਾ ਵਿਖੇ ਵਿਟਰੀਓ-ਰੇਟੀਨਾ ਦੇ ਖੇਤਰ ਵਿੱਚ ਸਰਜੀਕਲ ਸੇਵਾਵਾਂ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦਾ ਹੈ।ਡੀਨ ਰਿਸਰਚ ਡਾ. ਲੱਜਿਆ ਦੇਵੀ ਗੋਇਲ ਨੇ ਵਿਭਾਗ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਖੇਤਰ ਦਾ ਵਿਸਥਾਰ ਕਰਨ ਲਈ ਪ੍ਰੇਰਿਤ ਕੀਤਾ।
ਦੁਖਦਾਇਕ ਖ਼ਬਰ: ਕੈਨੇਡਾ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਮੈਡੀਕਲ ਸੁਪਰਡੈਂਟ ਡਾ: ਰਾਜੀਵ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਵਿਸਤ੍ਰਿਤ ਯੋਜਨਾਵਾਂ ਦੇ ਨਾਲ, ਵਿਟਰੋਰੇਟੀਨਾ ਸੇਵਾ ਪ੍ਰੋਗਰਾਮ ਇਸ ਖੇਤਰ ਦੇ ਮਰੀਜ਼ਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ। ਡਾ: ਅਨੁਰਾਧਾ ਰਾਜ ਵਧੀਕ ਪ੍ਰੋਫ਼ੈਸਰ ਅਤੇ ਨੇਤਰ ਵਿਗਿਆਨ ਵਿਭਾਗ ਦੇ ਮੁਖੀ ਨੇ ਕਿਹਾ ਕਿ ਵਿਭਾਗ ਵਿੱਚ ਰੈਟੀਨੋਪੈਥੀ ਆਫ਼ ਪ੍ਰੀਮੈਚਿਓਰਿਟੀ (ਆਰ.ਓ.ਪੀ.) ਸਕ੍ਰੀਨਿੰਗ ਅਤੇ ਇਲਾਜ ਸੇਵਾਵਾਂ ਵੀ ਉਪਲਬਧ ਹਨ ਜੋ ਕਿ ਬਠਿੰਡਾ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਖੇਤਰਾਂ ਨੂੰ ਪੂਰਾ ਕਰ ਸਕਦੀਆਂ ਹਨ। ਉਸਨੇ ਅੱਗੇ ਕਿਹਾ ਕਿ ਜਲਦੀ ਹੀ ਏਮਜ਼ ਵਿਖੇ ਵਿਟਰੀਓ-ਰੇਟਿਨਲ ਸਰਜਰੀਆਂ ਦੀ ਪੂਰੀ ਸ਼੍ਰੇਣੀ ਕੀਤੀ ਜਾਵੇਗੀ।
Share the post "ਬਠਿੰਡਾ ਏਮਜ਼ ’ਚ ਵਿਟਰੀਓ-ਰੇਟੀਨਾ ਦੇ ਖੇਤਰ ਵਿੱਚ ਸਰਜੀਕਲ ਸੇਵਾਵਾਂ ਦੀ ਹੋਈ ਸ਼ੁਰੂਆਤ"