ਚੰਡੀਗੜ੍ਹ, 1 ਜਨਵਰੀ –ਹਰਿਆਣਾ ਸਰਕਾਰ ਨੇ ਨਵੇਂ ਸਾਲ ਮੌਕੇ ਪ੍ਰਸਾਸਨ ਵਿਚ ਵੱਡੀ ਰੱਦੋਬਦਲ ਕਰਦਿਆਂ 18 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ। ਕੀਤੇ ਤਬਾਦਲਿਆਂ ਵਿਚ ਡੀ ਸੁਰੇਸ਼ ਨੂੰ ਮਾਨਵ ਸੰਸਾਧਨ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਗਿਆ ਹੈ। ਵਿਜੈ ਸਿੰਘ ਦਹਿਆ ਨੂੰ ਕਮਿਸ਼ਨਰ ਕਰਨਾਲ ਡਿਵੀਜਨ ਲਗਾਇਆ ਗਿਆ ਹੈ। ਅਮਿਤ ਕੁਮਾਰ ਅਗਰਵਾਲ ਨੂੰ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ, ਪ੍ਰੋਜੈਕਟ ਡਾਇਰੈਕਟਰ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਪ੍ਰੋਗ੍ਰਾਮ ਅਤੇ ਏਮਡੀ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਗਾਇਆ ਗਿਆ ਹੈ। ਸ੍ਰੀਮਤੀ ਆਸ਼ਿਮਾ ਬਰਾੜ ਨੂੰ ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਅਤੇ ਮਹਾਨਿਦੇਸ਼ਕ ਅਤੇ ਸਕੱਤਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਭਲਾਈ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਸ਼ਰੇਣੀਆਂ ਅਤੇ ਅੰਤੋਂਦੇਯ (ਸੇਵਾ) ਵਿਭਾਗ ਲਗਾਇਆ ਗਿਆ ਹੈ। ਜੀ ਰਜਨੀਕਾਥਨ ਨੂੰ ਮਹਾਨਿਦੇਸ਼ਕ ਉਦਯੋਗ ਅਤੇ ਵਪਾਰ ਵਿਭਾਗ , ਮਹਾਨਿਦੇਸ਼ਕ ਏਮਏਸਏਮਈ ਅਤੇ ਸਿਵਲ ਏਵੀਏਸ਼ਨ ਵਿਭਾਗ ਦਾ ਸਲਾਹਕਾਰ ਲਗਾਇਆ ਗਿਆ ਹੈ।ਪੀ ਸੀ ਮੀਣਾ ਨੂੰ ਮਹਾਨਿਦੇਸ਼ਕ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਗਾਇਆ ਗਿਆ ਹੈ।
ਸੀਨੀਅਰ ਆਈ.ਏ.ਐਸ.ਅਧਿਕਾਰੀ ਵਿਜੋਏ ਕੁਮਾਰ ਸਿੰਘ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
ਏ ਸ੍ਰੀਨਿਵਾਸ ਸੀਈਓ ਫਰੀਦਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਿਟੀ ਅਤੇ ਪ੍ਰਬੰਧ ਨਿਦੇਸ਼ਕ ਹਰਕੋ ਬੈਂਕ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਸੀਈਓ ਗੁਰੂਗ੍ਰਾਮ ਮੇਟਰੋਪੋਲੀਟਨ ਵਿਕਾਸ ਅਥਾਰਿਟੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ। ਸ਼ੇਖਰ ਵਿਦਿਆਰਥੀ ਨੂੰ ਮਹਾਨਿਦੇਸ਼ਕ ਅਤੇ ਸਕੱਤਰ ਪੁਰਾਤੱਤਵ ਵਿਭਾਗ ਅਤੇ ਮਹਾਨਿਦੇਸ਼ਕ ਅਤੇ ਸਕੱਤਰ ਰਾਜ ਟਰਾਂਸਪੋਰਟ ਲਗਾਇਆ ਗਿਆ ਹੈ।ਮਨਦੀਪ ਸਿੰਘ ਬਰਾੜ ਨੂੰ ਮਹਾਨਿਦੇਸ਼ਕ ਸੂਚਨਾ ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ, ਮਹਾਨਿਦੇਸ਼ਕ ਖਨਨ ਅਤੇ ਭੂਵਿਗਿਆਨ ਅਤੇ ਮਿਸ਼ਨ ਨਿਦੇਸ਼ਕ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦਾ ਕਾਰਜਭਾਰ ਸੋਂਪਿਆ ਗਿਆ ਹੈ। ਡਾ. ਸਾਕੇਤ ਕੁਮਾਰ ਨੂੰ ਪ੍ਰਬੰਧਕ ਨਿਦੇਸ਼ਕ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਮਹਾਨਿਦੇਸ਼ਕ ਮੈਡੀਕਲ ਏਜੂਕੇਸ਼ਨ ਅਤੇ ਰਿਸਰਚ ਵਿਭਾਗ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ। ਕੇਏਮ ਪਾਂਡੂਰੰਗ ਨੂੰ ਏਮਡੀ ਵੇਅਰ ਹਾਊਸਿੰਗ ਕਾਰਪੋਰੇਸ਼ਨ , ਸੀਈਓ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਪੰਚਕੂਲਾ ਅਤੇ ਸੀਈਓ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਸੋਨੀਪਤ ਲਗਾਇਆ ਗਿਆ ਹੈ।
ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪ੍ਰਗਤੀ ਵਿਚ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ’ਤੇ
ਜੈਯਬੀਰ ਸਿੰਘ ਆਰਿਆ ਨੂੰ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਲਗਾਇਆ ਗਿਆ ਹੈ। ਰਾਜਨਰਾਇਣ ਕੌਸ਼ਿਕ ਨੁੰ ਨਿਦੇਸ਼ਕ ਖੇਤੀਬਾੜੀ ਵਿਭਾਗ ਲਗਾਇਆ ਗਿਆ ਹੈ। ਜਿਤੇਂਦਰ ਕੁਮਾਰ-1 ਨੂੰ ਨਿਦੇਸ਼ਕ ਸੈਕੇਂਡਰੀ ਏਜੂਕੇਸ਼ਨ ਅਤੇ ਵਿਸ਼ੇਸ਼ ਸਕੱਤਰ ਸਕੂਲ ਏਜੂਕੇਸ਼ਨ ਦੇ ਨਾਲ-ਨਾਲ ਸਟੇਟ ਪ੍ਰੋਜੇਕਟ ਡਾਇਰੈਕਟਰ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਲਗਾਇਆ ਗਿਆ ਹੈ। ਆਦਿਤਅ ਦਹਿਆ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਿਹਤ ਵਿਭਾਗ ਅਤੇ ਮਿਸ਼ਨ ਨਿਦੇਸ਼ਕ ਨੈਸ਼ਨ ਹੈਲਥ ਮਿਸ਼ਨ ਅਤੇ ਸੀਈਓ ਆਯੂਸ਼ਮਾਨ ਭਾਂਰਤ ਹਰਿਆਣਾ ਹੈਲਥ ਪ੍ਰੋਟੈਕਸ਼ਨ ਅਥਾਰਿਟੀ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।ਅਮਿਤ ਖਤਰੀ ਨੂੰ ਨਿਦੇਸ਼ਕ ਅਤੇ ਸਕੱਤਰ ਟਾਊਨ ਐਂਡ ਕੰਟਰੀ ਪਲਾਨਿੰਗ, ਨਿਦੇਸ਼ਕ ਸ਼ਹਿਰੀ ਸੰਪਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਅਤੇ ਸੀਹੀਓ ਕੌਸ਼ਲ ਰੁਜਗਾਰ ਨਿਗਮ ਲਗਾਇਆ ਗਿਆ ਹੈ।ਨਰਹਰੀ ਸਿੰਘ ਬਾਂਗੜ ਨੂੰ ਜਿਲ੍ਹਾ ਨਗਰ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਗੁਰੂਗ੍ਰਾਮ ਲਗਾਇਆ ਗਿਆ ਹੈ। ਸਚਿਨ ਗੁਪਤਾ ਜਿਲ੍ਹਾ ਨਗਰ ਕਮਿਸ਼ਨਰ ਪੰਚਕੂਲਾ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ, ਪ੍ਰਸਾਸ਼ਕ ਏਚਏਸਵੀਪੀ ਮੁੱਖ ਦਫਤਰ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।