ਨਵਾਂ ਕਾਨੂੰਨ ਲੋਕ ਵਿਰੋਧੀ ਹੈ, ਇਸਨੂੰ ਤੁਰੰਤ ਵਾਪਸ ਲਿਆ ਜਾਵੇ- ਕਾ: ਸੇਖੋਂ
ਚੰਡੀਗੜ੍ਹ, 2 ਜਨਵਰੀ: ‘ਹਿੱਟ ਐਂਡ ਰਨ’ ਦੇ ਨਾਂ ਹੇਠ ਬਣਾਇਆ ਨਵਾਂ ਕਾਨੂੰਨ ਕੇਵਲ ਡਰਾਈਵਰਾਂ ਦੇ ਹੀ ਨਹੀਂ ਆਮ ਲੋਕਾਂ ਦੇ ਵੀ ਵਿਰੁੱਧ ਹੈ, ਜਿਸਦੇ ਚੱਲਦੇ ਸੀ ਪੀ ਆਈ ਐੱਮ ਪੰਜਾਬ ਵੱਲੋਂ ਇਸ ਲੋਕ ਵਿਰੋਧੀ ਕਾਨੂੰਨ ਦਾ ਵਿਰੋਧ ਕਰਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਾਡੀ ਪਾਰਟੀ ਟਰੱਕ ਡਰਾਈਵਰਾਂ ਵੱਲੋਂ ਇਸ ਕਾਨੂੰਨ ਦੇ ਵਿਰੁੱਧ ਕੀਤੀ ਹੜਤਾਲ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਦੁਰਘਟਨਾਵਾਂ ਹੋਣ ’ਤੇ ਡਰਾਇਵਰ ਨੂੰ ਸਜ਼ਾ ਦੇਣ ਦੀ ਬਜਾਏ ਐਕਸੀਡੈਂਟਾਂ ਦੇ ਕਾਰਨਾਂ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੇ ਫੈਸਲੇ ਦੀ ਥਰਮਲ ਮੁਲਾਜਮ ਆਗੂਆਂ ਨੇ ਕੀਤੀ ਸ਼ਲਾਘਾ
ਡਰਾਇਵਰ ਲਾਇਸੰਸ ਬਣਾਉਣ ਵਿੱਚ ਵੱਡੇ ਘਪਲੇ ਹੁੰਦੇ ਹਨ, ਬਗੈਰ ਟ੍ਰੇਨਿੰਗ ਤੋਂ ਲਾਇਸੰਸ ਬਣਾਏ ਜਾਂਦੇ ਹਨ। ਇਸਤੋਂ ਇਲਾਵਾ ਸੜਕਾਂ ਦੀ ਹਾਲਤ ਬਹੁਤ ਖਸਤਾ ਹੈ, ਜਿਸ ਕਾਰਨ ਨਿੱਤ ਦਿਨ ਦੁਰਘਟਨਾਵਾਂ ਹੁੰਦੀਆਂ ਹਨ। ਸੜਕਾਂ ’ਤੇ ਆਵਾਰਾ ਪਸ਼ੂਆਂ ਦੀਆਂ ਹੇੜਾਂ ਫਿਰਦੀਆਂ ਹਨ, ਜੋ ਐਕਸੀਡੈਂਟ ਦਾ ਕਾਰਨ ਬਣਦੀਆਂ ਹਨ। ਦੁਰਘਟਨਾਵਾਂ ਦੇ ਕਾਰਨ ਲੱਭ ਕੇ ਉਹਨਾਂ ਦਾ ਹੱਲ ਕਰਨ ਦੀ ਜੁਮੇਵਾਰੀ ਸਰਕਾਰ ਦੀ ਹੈ। ਸਰਕਾਰ ਆਪਣੀ ਜੁਮੇਵਾਰੀ ਨਿਭਾਉਣ ਦੀ ਬਜਾਏ ਡਰਾਈਵਰਾਂ ਸਿਰ ਦੋਸ਼ ਮੜ੍ਹ ਕੇ ਆਪਣਾ ਖਹਿੜਾ ਛੁਡਾਉਣ ਦਾ ਕੰਮ ਕਰ ਰਹੀ ਹੈ।ਸੂਬਾ ਸਕੱਤਰ ਨੇ ਕਿਹਾ ਕਿ ਕੇਂਦਰ ਦੇ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਨੇ ਸੰਸਦ ਵਿੱਚ ਇਹ ਕਾਨੂੰਨ ਲਿਆ ਕੇ ਡਰਾਇਵਰਾਂ ਦੇ ਸਿਰਾਂ ਤੇ ਤਲਵਾਰ ਲਟਕਾ ਦਿੱਤੀ ਹੈ।
DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ‘ਚ SIT ਕਰੇਗੀ ਮਜੀਠੀਆ ਕੇਸ ਦੀ ਜਾਂਚ ਪੜਤਾਲ
ਡਰਾਇਵਰਾਂ ਦੀ ਸੜਕਾਂ ਤੇ ਜਾਂਦੇ ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ, ਡਰਾਇਵਰ ਇਨਸਾਨ ਹੀ ਨਹੀਂ ਸੜਕ ਤੇ ਜਾਂਦਿਆਂ ਕਿਸੇ ਪਸ਼ੂ ਨੂੰ ਵੀ ਬਚਾਉਣ ਦਾ ਯਤਨ ਕਰਦੇ ਹਨ, ਪਰ ਅਚਾਨਕ ਵਾਪਰੀ ਦੁਰਘਟਨਾ ਨਾਲ ਕਿਸੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਮੌਕੇ ਜੇਕਰ ਵੱਡੀ ਗੱਡੀ ਦਾ ਡਰਾਈਵਰ ਉੱਥੇ ਖੜਾ ਰਹੇ ਤਾਂ ਇਕੱਠੇ ਲੋਕ ਇਕੱਠੇ ਹੋ ਕੇ ਉਸਤੇ ਕੁਟਾਪਾ ਚਾੜ੍ਹ ਦਿੰਦੇ ਹਨ ਤੇ ਕਈ ਵਾਰ ਕੁੱਟ ਨਾ ਝਲਦੇ ਹੋਏ ਡਰਾਇਵਰ ਵੀ ਮੌਤ ਹੋ ਜਾਂਦੀ ਹੈ। ਜੇ ਡਰਾਈਵਰ ਤੇ ਮੁਕੱਦਮਾ ਦਰਜ ਹੋ ਜਾਵੇ ਤਾਂ ਟਰੱਕ ਬੱਸ ਦੇ ਮਾਲਕ ਵੀ ਉਸਦਾ ਸਾਥ ਨਹੀਂ ਦਿੰਦੇ। ਅਜਿਹੀ ਸਥਿਤੀ ਵਿੱਚ ਡਰਾਈਵਰ ਜਿਸਦਾ ਖ਼ਰਚ ਇਸ ਕਿੱਤੇ ਨਾਲ ਚਲਦਾ ਹੈ, ਉਸਦਾ ਪਰਿਵਾਰ ਵੀ ਮੁਸਕਿਲ ਵਿੱਚ ਫਸ ਜਾਂਦਾ ਹੈ।