ਟੈਕਸੀ ਡਰਾਈਵਰ ਨੇ ਹੀ ਪੁਲਿਸ ਅਧਿਕਾਰੀ ਪਿਸਤੌਲ ਨਾਲ ਮਾਰੀ ਸੀ ਗੋਲੀ!
ਜਲੰਧਰ, 4 ਜਨਵਰੀ: ਨਵੇਂ ਸਾਲ ਮੌਕੇ ਪੰਜਾਬ ਪੁਲਿਸ ਦੇ ਡੀਐਸਪੀ ਦਲਬੀਰ ਸਿੰਘ ਦਿਓਲ ਦੇ ਹੋਏ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਹਾਲਾਂਕਿ ਇਸ ਸਬੰਧ ਵਿਚ ਅਧਿਕਾਰਤ ਤੌਰ ’ਤੇ ਹਾਲੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਰਾਬ ਦੀ ਲੋਰ ’ਚ ਹੋਇਆ ਵਿਵਾਦ ਪੁਲਿਸ ਅਧਿਕਾਰੀ ਦੇ ਕਤਲ ਦਾ ਮੁੱਖ ਕਾਰਨ ਬਣਿਆ ਹੈ। ਪੁਲਿਸ ਨੇ ਮੁਢਲੀ ਪੜਤਾਲ ਤੋਂ ਬਾਅਦ ਕਥਿਤ ਕਾਤਲ ਆਟੋ-ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੇ ਕੋਲੋਂ ਮਹਰੂਮ ਪੁਲਿਸ ਅਧਿਕਾਰੀ ਦਾ ਪਿਸਤੌਲ ਬਰਾਮਦ ਕਰਵਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਨਵੇਂ ਸਾਲ ਦੀ ਰਾਤ ਮੌਕੇ ਡੀਐਸਪੀ ਦਿਉਲ ਇੱਕ ਅਹਾਤੇ ਵਿਚ ਸਰਾਬ ਪੀਣ ਗਿਆ ਸੀ, ਜਿੱਥੇ ਸਰਾਬ ਪੀਣ ਤੋਂ ਬਾਅਦ ਇੱਕ ਆਟੋ ਵਿਚ ਵਾਪਸੀ ਲਈ ਬੈਠ ਗਿਆ। ਇਸ ਦੌਰਾਨ ਸਰਾਬ ਦਾ ਕਾਫ਼ੀ ਨਸ਼ਾ ਹੋਣ ਕਾਰਨ ਉਹ ਆਟੋ-ਚਾਲਕ ਨੂੰ ਜਲੰਧਰ ਸ਼ਹਿਰ ਦੇ ਕੁਆਟਰ ਦੀ ਬਜਾਏ ਪਿੰਡ ਛੱਡ ਕੇ ਆਉਣ ਲਈ ਦਬਾਅ ਬਣਾਉਣ ਲੱਗਿਆ ਪ੍ਰੰਤੂ ਆਟੋ ਚਾਲਕ ਨੇ ਤੇਲ ਘੱਟ ਹੋਣ ਦਾ ਬਹਾਨਾਂ ਲਗਾਉਦਿਆਂ ਜਵਾਬ ਦੇ ਦਿੱਤਾ। ਇਹ ਵੀ ਪਤਾ ਲੱਗਿਆ ਹੈ ਕਿ ਘਟਨਾ ਸਮੇਂ ਆਟੋ ਚਾਲਕ ਦਾ ਵੀ ਪੈਗ ਲੱਗਿਆ ਹੋਇਆ ਸੀ।
ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਹੁਣ ਧਨਾਢ ਸਿੱਖ ਹੀ ਬਣਨਗੇ ਵੋਟਰ!
ਜਿਸ ਕਾਰਨ ਦੋਨਾਂ ਵਿਚਕਾਰ ਤਕਰਾਰਬਾਜੀ ਹੋ ਗਈ ਅਤੇ ਡੀਐਸਪੀ ਨੇ ਪਿਸਤੌਲ ਕੱਢ ਕੇ ਉਸਨੂੰ ਗੋਲੀ ਮਾਰਨ ਦੀ ਧਮਕੀ ਦੇਣ ਲੱਗਿਆ ਪਰ ਆਟੋ ਚਾਲਕ ਨੇ ਉਸਦਾ ਹੀ ਪਿਸਤੌਲ ਖੋਹ ਕੇ ਮੱਥੇ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸਤੋਂ ਬਾਅਦ ਆਟੋ ਚਾਲਕ ਨੇ ਡੀਐਸਪੀ ਦੀ ਲਾਸ ਨੂੰ ਨਹਿਰ ਨੇੜੇ ਸੁੱਟ ਦਿੱਤਾ। ਦਸਣਾ ਬਣਦਾ ਹੈ ਕਿ ਅਰਜਨਾ ਅਵਾਰਡੀ ਰਹੇ ਇਸ ਡੀਐਸਪੀ ਦੀ ਇੱਕ ਲੱਤ ਵੀ ਸੂਗਰ ਕਾਰਨ ਕੱਟਣੀ ਪਈ ਸੀ ਪ੍ਰੰਤੂ ਇਸਦੇ ਬਾਵਜੂਦ ਉਹ ਸਰਾਬ ਦੀ ਲੱਤ ਨਹੀਂ ਛੱਡ ਰਿਹਾ ਸੀ ਤੇ ਘਟਨਾ ਸਮੇਂ ਵੀ ਉਸਨੇ ਸਰਾਬ ਪੀਤੀ ਹੋਈ ਸੀ।