ਬਠਿੰਡਾ, 08 ਜਨਵਰੀ: ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਅਤੇ ਖੇਤੀ ਦੇ ਵਿਕਾਸ ਲਈ ਯਤਨਸ਼ੀਲ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਵੱਲੋਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਅਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਮੁੱਖੀ ਡਾ. ਜ਼ੋਰਾ ਸਿੰਘ ਬਰਾੜ, ਉਨ੍ਹਾਂ ਦੀ ਟੀਮ ਡਾ. ਬਲਜਿੰਦਰ ਸਿੰਘ, ਡਾ. ਦਿਨੇਸ਼ ਕੁਮਾਰ ਅਤੇ ਡਾ. ਖੁਸ਼ਵਿੰਦਰ ਸਿੰਘ ਨੇ ਕਿਸਾਨਾਂ ਨੂੰ ਗੁਲਾਬੀ ਤਨਾ ਛੇਦਕ ਸੁੰਡੀ ਬਾਰੇ ਜਾਗਰੂਕ ਕਰਨ ਲਈ ਪਿੰਡ ਮਾਹੀਨੰਗਲ ਦਾ ਦੌਰਾ ਕੀਤਾ ਅਤੇ ਇਸ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਪਰੋ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਦੱਸਿਆ ਕਿ ਜੀ.ਕੇ.ਯੂ. ਦੇ ਖੇਤੀ ਮਾਹਿਰ ਅਤੇ ਕੀਟ ਵਿਗਿਆਨੀ ਕਿਸਾਨਾਂ ਨੂੰ ਇਸ ਸੰਬੰਧੀ ਮੁਫ਼ਤ ਸਲਾਹ ਦੇਣਗੇ।
ਨਸ਼ਾ ਤਸਕਰਾਂ ਵਿਰੁੱਧ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਇਸ ਮੌਕੇ ਵਿਭਾਗ ਮੁਖੀ ਅਤੇ ਕੀਟ ਵਿਗਿਆਨੀ ਡਾ. ਬਰਾੜ ਨੇ ਦੱਸਿਆ ਕਿ ਜੀ.ਕੇ.ਯੂ. ਦੇ ਖੇਤੀ ਮਾਹਿਰਾਂ ਵੱਲੋਂ ਕਾਫੀ ਲੰਮਾਂ ਸਮਾਂ ਖੇਤਾਂ ਵਿੱਚ ਖੋਜ ਅਤੇ ਫ਼ਸਲ ਦੀ ਜਾਂਚ ਪੜਤਾਲ ਕਰਨ ਤੋਂ ਬਾਦ ਇਹ ਵੇਖਿਆ ਹੈ ਕਿ ਝੋਨੇ ਵਾਲੀਆਂ ਕਣਕਾਂ ‘ਤੇ ਕਈ ਖੇਤਾਂ ਵਿੱਚ ਗੁਲਾਬੀ ਤਨਾ ਛੇਦਕ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ, ਜਿਸ ਕਾਰਨ ਕਣਕ ਪੀਲੀ ਪੈਣੀ ਸ਼ੁਰੂ ਹੋ ਗਈ ਹੈ। ਕਿਉਂਕਿ ਇਹ ਸੁੰਡੀ ਦਾ ਹਮਲਾ ਕਣਕ ਦੇ ਤਨੇ ‘ਤੇ ਹੋਣ ਕਾਰਨ ਫ਼ਸਲ ਨੂੰ ਕਮਜ਼ੋਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਸੁੰਡੀ ਦਾ ਹਮਲਾ ਸਿਰਫ਼ ਝੋਨੇ ਦੀ ਫ਼ਸਲ ‘ਤੇ ਹੀ ਹੁੰਦਾ ਸੀ, ਪਰ ਹੁਣ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਰਲਾਉਣ ਕਾਰਨ ਇਹ ਸੁੰਡੀ ਦਾ ਕਣਕ ਦੀ ਫ਼ਸਲ ‘ਤੇ ਵੀ ਹਮਲਾ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਕਣਕ ਦੀ ਫ਼ਸਲ ਪੀਲੀ ਪੈ ਰਹੀ ਹੈ ਅਤੇ ਕਿਸਾਨ ਫ਼ਸਲਾਂ ‘ਤੇ ਨਾਈਟ੍ਰੋਜ਼ਨ ਅਤੇ ਜ਼ਿੰਕ ਦਾ ਛਿੜਕਾਅ ਕਰਕੇ ਰੋਕਣ ਦੀ ਕੋਸ਼ਿਸ ਕਰ ਰਹੇ ਹਨ ਜੋ ਅਸਰਦਾਰ ਸਾਬਿਤ ਨਹੀਂ ਹੋ ਰਿਹਾ।
ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਲੋਂ 40 ਫਾਇਰ ਬ੍ਰਿਗੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਕੀਤੇ ਰਵਾਨਾ
ਉਨ੍ਹਾਂ ਦੱਸਿਆ ਕਿ ਜੀ.ਕੇ.ਯੂ ਦੀ ਮਾਹਿਰਾਂ ਦੀ ਟੀਮ ਵੱਲੋਂ ਕੀਤੀ ਗਈ ਖੋਜ ਅਨੁਸਾਰ ਹੁਣ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤਾਂ ਵਿੱਚ ਸਿਫਾਰਿਸ਼ ਕੀਤੀ ਸਪਰੇਅ ਨਿਸ਼ਚਿਤ ਮਾਤਰਾ ਵਿੱਚ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾ ਕੇ ਗੇੜਾ ਮਾਰਨ ਅਤੇ ਇਸ ਸੁੰਡੀ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਅਤੇ ਕੀਟ ਵਿਗਿਆਨੀ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹਨ। ਉਹ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇਂ ਤੱਕ ਸਲਾਹ ਲੈ ਸਕਦੇ ਹਨ। ਜੀ.ਕੇ.ਯੂ. ਦੇ ਇਸ ਕਾਰਜ ਦੀ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ, ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਅਤੇ ਕੀਟ ਵਿਗਿਆਨੀ ਕਿਸਾਨਾਂ ਨੂੰ ਦੇਣਗੇ ਮੁਫ਼ਤ ਸਲਾਹ"