ਬਠਿੰਡਾ, 10 ਜਨਵਰੀ: ਕਹਿੰਦੇ ‘ਮਾਇਆ’ ਦੇਖ ਵੱਡਿਆਂ-ਵੱਡਿਆਂ ਦਾ ਮਨ ਡੋਲ ਜਾਂਦਾ ਹੈ। ਅਜਿਹਾ ਹੀ ਕੁੱਝ ਵਾਪਰਿਆਂ ਹੈ ਸਥਾਨਕ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੌਜਵਾਨ ਸਤਨਾਮ ਸਿੰਘ ਦੇ ਨਾਲ। ਜਿਸਦੇ ਮਨ ਵਿਚ ਲੱਖਾਂ ਰੁਪਇਆ ਦੇਖ ਕੇ ਲਾਲਚ ਆ ਗਿਆ ਤੇ ਉਸਨੇ ਅਪਣੇ ਦੋਸਤਾਂ ਨਾਲ ਮਿਲਕੇ ਮਾਲਕ ਦੇ ਇਸ ਪੈਸੇ ਨੂੰ ਲੁੱਟ ਲਿਆ।ਦੋਸਤਾਂ ਨੇ ਲੋਨ ਲਿਆ ਹੋਇਆ ਸੀ ।ਲੋਨ ਦੀ ਰਕਮ ਅਦਾ ਕਰਨ ਲਈ ਇਹਨਾ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ।ਪ੍ਰੰਤੂ ਕਾਨੂੰਨ ਦੇ ਵੀ ਹੱਥ ਲੰਮੇ ਹੁੰਦੇ ਹਨ ਤੇ 24 ਘੰਟਿਆਂ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਲਾਲਚੀ ਨੌਜਵਾਨ ਸਹਿਤ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਪੈਸੇ ਵੀ ਰਿਕਵਰ ਕਰਵਾਏ ਲਏ ਹਨ। ਇਹ ਘਟਨਾ ਸਥਾਨਕ ਕੈਨਾਲ ਕਲੌਨੀ ਥਾਣੇ ਦੇ ਅਧੀਨ ਵਾਪਰੀ ਹੈ।
ਪੰਜਾਬ ਭਰ ਦੇ ਮੈਡੀਕਲ ਸਟੋਰਾਂ ਲਈ ਨਵੇਂ ਫ਼ੁਰਮਾਨ….
ਜਿੱਥੇ ਸਤਨਾਮ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਹਨੀ ਗੁਪਤਾ ਨਾਂ ਦੇ ਸੇਠ ਦੀ ਸਪਾਇਸ ਮਨੀ ਮਾਇਕਰੋ ਫਾਇਨਾਂਸ ਕੰਪਨੀ ਵਿਚ ਕੁਲੈਕਸ਼ਨ ਮੁਲਾਜਮ ਦੇ ਤੌਰ ‘ਤੇ ਕੰਮ ਕਰਦਾ ਸੀ। ਉਸਦੇ ਨਾਲ ਹੀ ਮੁੱਦਈ ਰਾਹੁਲ ਨਾਰਕਾ ਵਾਸੀ ਸੁਰਖਪੀਰ ਰੋਡ ਬਠਿੰਡਾ ਵੀ ਮੁਲਾਜਮ ਸੀ। ਇਸ ਕੰਪਨੀ ਵਿਚੋਂ ਹਰ ਰੋਜ਼ ਲੱਖਾਂ ਰੁਪਏ ਆਉਂਦੇ ਸਨ ਤੇ ਲੱਖਾਂ ਹੀ ਜਾਂਦੇ ਸਨ। ਜਿਸਦੇ ਚੱਲਦੇ ਸਤਨਾਮ ਦੇ ਮਨ ਵਿਚ ਖੋਟ ਆ ਗਈ ਤੇ ਉਸਨੇ ਰਾਤੋ-ਰਾਤ ਲੱਖ-ਪੱਤੀ ਬਣਨ ਦੇ ਸੁਪਨੇ ਸੰਜੋਣੇ ਸ਼ੁਰੂ ਕਰ ਦਿੱਤੇ। ਬੀਤੇ ਕੱਲ ਦਫ਼ਤਰ ਦੇ ਵਿਚੋਂ ਰਾਹੁਲ 7,90,000 ਰੁਪਏ ਲੈ ਕੇ ਕਿਤੇ ਡਿਲਵਰੀ ਦੇਣ ਚੱਲਿਆ ਸੀ, ਜਿਸਦਾ ਪਤਾ ਸਤਨਾਮ ਸਿੰਘ ਨੂੰ ਵੀ ਸੀ।
ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ,ਪਿੰਡ ਡਿੱਖ ਵਿਖੇ ਨਸ਼ਾ ਤਸਕਰ ਦੀ ਪੰਜ ਏਕੜ ਜਮੀਨ ਜਬਤ
ਸਤਨਾਮ ਨੇ ਪਹਿਲਾਂ ਹੀ ਮਨ ਵਿਚ ਬਣਾਈ ਯੋਜਨਾ ਤਹਿਤ ਅਪਣੇ ਦੋਸਤਾਂ ਗੁਰਦਾਸ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਵਾਲਾ ਤੇ ਹਰਪ੍ਰੀਤ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨੂੰ ਦੱਸ ਦਿੱਤਾ ਕਿ ਰਾਹੁਲ ਮੋਟਰਸਾਈਕਲ ’ਤੇ ਕੈਸ ਵਾਲਾ ਬੈਗ ਲੈ ਕੇ ਚੱਲ ਪਿਆ ਹੈ। ਇਸ ਦੌਰਾਨ ਤੈਅਸੁਦਾ ਪਲਾਨ ਦੇ ਤਹਿਤ ਉਕਤ ਦੋਨਾਂ ਨੌਜਵਾਨਾਂ ਨੇ ਠੰਡੀ ਸੜਕ ਬਠਿੰਡਾ ਦੇ ਕੋਲ ਪਿਸਤੌਲ ਦੀ ਨੋਕ ’ਤੇ ਰਾਹੁਲ ਤੋਂ ਇਹ ਪੈਸਿਆ ਵਾਲਾ ਬੈਗ ਖੋਹ ਲਿਆ। ਰਾਹੁਲ ਨੇ ਇਸਦੀ ਸੂਚਨਾ ਅਪਣੇ ਮਾਲਕ ਨੂੰ ਦਿਤੀ ਤੇ ਮਾਲਕ ਨੇ ਪੁਲਿਸ ਨੂੰ। ਪੁਲਿਸ ਵਲੋਂ ਇਸ ਮਾਮਲੇ ਵਿਚ ਮੁਕੱਦਮਾ ਨੰਬਰ- 06, ਮਿਤੀ- 09.01.2024, ਅ/ਧ- 394,120-ਬੀ ਹਿੰ.ਦੰ., 25/54/59 ਅਸਲਾ ਐਕਟ ਥਾਣਾ ਕੈਨਾਲ ਕਲੋਨੀ ਦਰਜ ਕੀਤਾ ਗਿਆ।
ਲੋਹੜੀ ਤੋਂ ਪਹਿਲਾਂ ਵਿਜੀਲੈਂਸ ਦੀ ਕਾਂਗੜ ਵਿਰੁੱਧ ਵੱਡੀ ਕਾਰਵਾਈ
ਇਸ ਮਾਮਲੇ ਦੀ ਤਫ਼ਤੀਸ ਲਈ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਅਜੈ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾ ਤਿਆਰ ਕੀਤੀਆ ਗਈਆ। ਇੰਸ: ਜਸਵਿੰਦਰ ਸਿੰਘ ਇੰਚ:ਸੀ.ਆਈ.ਏ. ਦੀ ਪੁਲਿਸ ਪਾਰਟੀ ਨੇ ਬਠਿੰਡਾ- ਡੱਬਵਾਲੀ ਮੇਨ ਰੋਡ ਤੋਂ ਲਿੰਕ ਸੜਕ ਫੋਕਲ ਪੁਆਇੰਟ ਨੇੜਿਓਂ ਸਤਨਾਮ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਾਸ ਸਿੰਘ ਨੂੰ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਪੀ.ਬੀ 03 ਏ.ਕਿਊ 0587 ਸਮੇਤ ਕਰਕੇ ਖੋਹ ਕੀਤੇ 7,50,000/- ਰੁਪਏ ਅਤੇ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਇੱਕ ਜਿੰਦਾ ਰੌਂਦ ਬਰਾਮਦ ਕੀਤਾ ।ਪੁੱਛ ਗਿੱਛ ਦੌਰਾਨ ਦੋਸ਼ੀਆਨ ਨੇ ਮੰਨਿਆ ਹੈ ਕਿ ਹਰਪ੍ਰੀਤ ਸਿੰਘ ਨੇ ਕੈਫੇ ਚਲਾਇਆ ਸੀ ਅਤੇ ਸਤਨਾਮ ਸਿੰਘ ਨੇ ਘਰ ਪਾਇਆ ਸੀ, ਜਿਹਨਾ ਨੇ ਲੋਨ ਲਿਆ ਹੋਇਆ ਸੀ ।ਲੋਨ ਦੀ ਰਕਮ ਅਦਾ ਕਰਨ ਲਈ ਇਹਨਾ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
Share the post "…’ਤੇ ਇੰਨਾਂ ਪੈਸਾ ਦੇਖ ਕੇ ‘ਮੁਲਾਜਮ’ ਦੇ ਮਨ ਵਿਚ ਆਈ ਖੋਟ, ਦੋ ਸਾਥੀਆਂ ਸਹਿਤ ਕਾਬੂ"