Friday, April 17, 2026
spot_img
spot_img

10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਜਗਜੀਤ ਗ੍ਰਿਫਤਾਰ, ਸਹਾਇਕ ਫਰਾਰ

Date:

spot_img
ਬਠਿੰਡਾ 12 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਾਲ ਪਟਵਾਰੀ ਜਗਜੀਤ ਸਿੰਘ  ਨੂੰ 10,000 ਰੁਪਏ ਰਿਸ਼ਵਤ ਲੈਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਪਟਵਾਰੀ ਹਲਕਾ ਕਲਿਆਣ ਸੁੱਖਾ ਵਿਖੇ ਤੈਨਾਤ ਸੀ, ਜਿੱਥੇ ਉਹ ਤਬਾਦਲੇ ਦੀ ਰਪਟ ਪਾਉਣ ਬਦਲੇ ਇਹ ਰਿਸ਼ਵਤ ਲੈਣ ਰਿਹਾ ਸੀ। ਪਟਵਾਰੀ ਦੇ ਵਿਰੁੱਧ ਵਿਜੀਲੈਂਸ ਬਿਊਰੋ ਬਠਿੰਡਾ ਦੇ ਕੋਲ ਕੁਲਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਕਲਿਆਣ ਸੁੱਖਾ  ਨੇ ਹੀ ਸ਼ਿਕਾਇਤ ਕੀਤੀ ਸੀ। ਪਤਾ ਲੱਗਿਆ ਹੈ ਕਿ ਉਕਤ ਪਟਵਾਰੀ ਸਾਲ 2017 ਵਿੱਚ ਹੀ ਭਰਤੀ ਹੋਇਆ ਸੀ। ਵਿਜੀਲੈਂਸ ਦੇ ਇਕ ਬੁਲਾਰੇ ਨੇ ਇੱਥੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਪਾਸ ਕਲਿਆਣ ਸੁੱਖਾ ਵਿਖੇ ਕਰੀਬ 6 ਏਕੜ ਵਾਹੀਯੋਗ ਜਮੀਨ ਹੈ,ਜਿਸ ਵਿੱਚ ਉਸਦੇ ਭਰਾ ਪਿਤਾ ਅਤੇ ਸਕਿਆ ਦਾ ਸਾਂਝਾ ਖਾਤਾ ਹੈ।
ਮਦੁਈ ਨੇ ਆਪਣੇ ਹਿੱਸੇ ਆਉਂਦੀ ਜਮੀਨ ਵਿੱਚੋ 2 ਕੁਨਾਲਾਂ ਜਮੀਨ ਦਾ ਤਬਾਦਲਾ ਦੂਸਰੀ ਧਿਰ ਨਾਲ ਕਰਵਾਉਣਾ ਸੀ।ਜਿਸ ਸੰਬੰਧੀ ਉਸਨੇ ਆਪਣੀ ਦਰਖਾਸਤ ਅਤੇ ਹਲਫੀਆ ਬਿਆਨ ਪਟਵਾਰੀ ਜਗਜੀਤ ਸਿੰਘ ਦੇ ਸਹਾਇਕ ਬੇਅੰਤ ਸਿੰਘ ਨੂੰ ਦੇ ਦਿੱਤੇ ਸਨ।ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਪਟਵਾਰੀ ਵੱਲੋ ਜਮੀਨ ਦਾ ਤਬਾਦਲਾ ਨਹੀਂ ਕੀਤਾ ਗਿਆ ਜਿਸ ਪਰ ਮੁਦਈ ਕੁਲਦੀਪ ਸਿੰਘ ਪਟਵਾਰਖਾਨੇ ਜਾਕਰ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਨੂੰ ਮਿਲਿਆ ਬੇਅੰਤ ਸਿੰਘ ਨੇ ਇਸ ਜਮੀਨ ਦੇ ਤਬਾਦਲੇ ਸਬੰਧੀ ਮੁਦਈ ਦੀ ਗੱਲਬਾਤ ਪਟਵਾਰੀ ਜਗਜੀਤ ਸਿੰਘ ਨਾਲ ਕਰਵਾਈ। ਪਟਵਾਰੀ ਜਗਜੀਤ ਸਿੰਘ ਅਤੇ ਉਸਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਨੇ ਮੁਦਈ ਦਾ ਕੰਮ ਕਰਨ ਬਦਲੇ ਮੁਦਈ ਕੁਲਦੀਪ ਸਿੰਘ ਪਾਸੋਂ 12,000/—ਰੂਪੈ ਰਿਸ਼ਵਤ ਦੀ ਮੰਗ ਕੀਤੀ ਜਿਸਤੇ ਮੁਦਈ ਵੱਲੋ ਪਟਵਾਰੀ ਦੀਆ ਮਿੰਨਤਾ ਤਰਲਾ ਕਰਨ ਪਰ ਪਟਵਾਰੀ ਜਗਜੀਤ ਸਿੰਘ  10,000/—ਰੂਪੈ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ।
ਵੱਡੀ ਗੱਲ ਇਹ ਵੀ ਪਤਾ ਚੱਲਿਆ ਹੈ ਕਿ ਇਸਤੋਂ ਕੁਝ ਦਿਨ ਪਹਿਲਾ ਇਸੇ ਹੀ ਪਟਵਾਰੀ ਨੇ ਮੁਦਈ ਕੁਲਦੀਪ ਸਿੰਘ ਦੀ ਇਸੇ ਜਮੀਨ ਤੇ ਬੈਂਕ ਲਿਮਟ ਨੂੰ ਫੱਕ ਕਰਨ ਬਦਲੇ 10,000/—ਰੁਪਏ ਰਿਸ਼ਵਤ ਹਾਸਲ ਕਰ ਚੁੱਕਾ ਹੈ।  ਬੁਲਾਰੇ ਨੇ ਦੱਸਿਆ ਮੁਦਈ ਕੁਲਦੀਪ ਸਿੰਘ ਦੀ ਸਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਯੁਨਿਟ ਬਠਿੰਡਾ ਨੇ ਜਾਲ ਵਿਛਾਇਆ ਤੇ ਪਟਵਾਰੀ ਜਗਜੀਤ ਸਿੰਘ ਨੂੰ ਸਿਕਾਇਤਕਰ਼ਤਾ ਪਾਸੋਂ ਉਸਦੀ ਜਮੀਨ ਦਾ ਤਬਾਦਲਾ ਕਰਨ ਬਦਲੇ 10,000/—ਰੂਪੈ ਰਿਸ਼ਵਤ ਹਾਸਲ ਕਰਦਿਆ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਮੌਕੇ ਤੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਤੇ ਪਟਵਾਰੀ ਉਕਤ ਦੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਦੀ ਗ੍ਰਿਫਤਾਰੀ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸਦੇ ਸਬੰਧ ਵਿੱਚ ਉੱਕਤ ਮੁਲਜਮਾਂ ਜਗਜੀਤ ਸਿੰਘ ਮਾਲ ਪਟਵਾਰੀ ਅਤੇ ਪ੍ਰਾਈਵੇਟ ਸਹਾਇਕ ਬੇਅੰਤ ਸਿੰਘ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਪ੍ਰੇਮੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਔਰਤ ਨੇ ਖਾਧਾ ਜ਼ਹਿਰ

Kapurthala News: Kapurthala ਜ਼ਿਲ੍ਹੇ ਦੇ ਫਗਵਾੜਾ ਵਿੱਚ ਇੱਕ ਔਰਤ...

Sangrur ‘ਚ ਬੱਸ ਦੀ ਚਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌ/ਤ

Sangrur News: ਜਿਲਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਇੱਕ ਮੋਟਰਸਾਈਕਲ...

AAP MP ਤੋਂ ਬਾਅਦ ਹੁਣ AAP Minister ਦੇ ਘਰ ED ਦੀ Raid

Ludhiana News: Raid on Sanjiv Arora House; ਦੋ ਦਿਨ...