ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਲੋਕ ਸਭਾ ਹਲਕੇ ’ਚ ਵਿੱਢੀਆਂ ਸਰਗਰਮੀਆਂ
ਸੁਖਜਿੰਦਰ ਮਾਨ
ਬਠਿੰਡਾ, 13 ਜਨਵਰੀ: ਕਿਸੇ ਸਮੇਂ ਕਾਂਗਰਸ ਦੇ ਟਕਸਾਲੀ ‘ਆਗੂਆਂ’ ਵਿਚੋਂ ਇਕ ਜਾਣੇ ਜਾਂਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਕਾਂਗਰਸ ਚੋਂ ਬਾਹਰ ਹੋਣ ਤੋਂ ਬਾਅਦ ਮੁੜ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ਨਾ ਮਿਲਣ ਕਾਰਨ ਅਜਾਦ ਉਮੀਦਵਾਰ ਵਜੋਂ ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜਣ ਵਾਲੇ ਇਸ ਆਗੂ ਦੀਆਂ ਹੁਣ ਸਿਆਸੀ ਗਤੀਵਿਧੀਆਂ ਦਾ ਧੁਰਾ ਪੂਰਾ ਬਠਿੰਡਾ ਲੋਕ ਸਭਾ ਹਲਕਾ ਬਣਿਆ ਹੋਇਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਖ਼ੁਦ ਮੁੜ ਅਜਾਦ ਉਮੀਦਵਾਰ ਵਜੋਂ ਚੋਣ ਲੜਣਾ ਚਾਹੁੰਦੇ ਹਨ ਜਾਂ ਫ਼ਿਰ ਕਿਸੇ ਹੋਰ ‘ਆਗੂ’ ਦੀ ਸਿਆਸੀ ਬੇੜੇ ’ਚ ਵੱਟੇ ਪਾਉਣ ਲਈ ਕੋਈ ‘ਚੱਕਰਵਿਉ’ ਰਚ ਰਹੇ ਹਨ।
ਹਿਮਾਚਲ ’ਚ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ!
ਪ੍ਰੰਤੂ ਉਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਿੰਦੂ ਇਸ ਲੋਕ ਸਭਾ ਹਲਕੇ ਵਿਚ ਰਹਿਣ ਵਾਲੇ ਟਕਸਾਲੀ ਤੇ ਨੂਕਰੇ ਲਗਾਏ ਹੋਏ ਆਗੂ ਤੇ ਵਰਕਰ ਬਣੇ ਹੋਏ ਹਨ। ਚਰਚਾ ਦੇ ਮੁਤਾਬਕ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਹੋਏ ਹਰਮਿੰਦਰ ਸਿੰਘ ਜੱਸੀ ਮੁੜ ਕਿਸੇ ਸਿਆਸੀ ਪਾਰਟੀ ਵਿਚ ਸਮੂਲੀਅਤ ਕਰਕੇ ਅਪਣੀ ਸਿਆਸਤ ਦੀ ‘ਨਵੀਂ’ ਪਾਰੀ ਸ਼ੁਰੂ ਕਰ ਸਕਦੇ ਹਨ। ਤਲਵੰਡੀ ਸਾਬੋ ਹਲਕੇ ਵਿਚੋਂ ਅਜਾਦ ਉਮੀਦਵਾਰ ਵਜੋਂ ਹਾਰਨ ਤੋਂ ਬਾਅਦ ਜੱਸੀ ਨੇ ਹੁਣ ਮੁੜ ਸਰਗਰਮੀ ਦਿਖ਼ਾਈ ਹੈ। ਪਤਾ ਲੱਗਿਆ ਹੈ ਕਿ ਸਾਬਕਾ ਮੰਤਰੀ ਵਲੋਂ ਤਲਵੰਡੀ ਸਾਬੋ ਹਲਕੇ ਤੋਂ ਇਲਾਵਾ ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ ਅਤੇ ਮੋੜ ਹਲਕੇ ਵਿਚ ਪਿਛਲੇ ਦਿਨਾਂ ਦੌਰਾਨ ਕਈ ਸਮਾਗਮ ਕੀਤੇ ਹਨ।
ਕੇਜਰੀਵਾਲ ਦੀਆਂ ਵਧੀਆਂ ਮੁਸ਼ਕਿਲਾਂ, ਈ.ਡੀ. ਵਲੋਂ ਚੌਥੀ ਵਾਰ ਸੰਮਨ ਜਾਰੀ
ਇੰਨ੍ਹਾਂ ਸਮਾਗਮਾਂ ਵਿਚ ਨੁੱਕੜ ਮੀਟਿੰਗਾਂ ਦੀ ਬਜਾਏ ਅਪਣੇ ਕਿਸੇ ਸਮਰਥਕਾਂ ਦੇ ਘਰ ਹੀ ਦੂਜੇ ਸਮਰਥਕਾਂ ਨੂੰ ਇਕੱਠੇ ਕਰਕੇ ਮੁੜ ਸਾਥ ਦੇਣ ਲਈ ਕਿਹਾ ਜਾ ਰਿਹਾ ਹੈ। ਜਿਸ ਕਾਰਨ ਸਿਆਸੀ ਗਲਿਆਰਿਆਂ ਵਿਚ ਚਰਚਾ ਜਰੂਰ ਚੱਲੀ ਹੈ। ਜੱਸੀ ਦੇ ਨੇੜਲਿਆਂ ਨੇ ਇਸ਼ਾਰਾ ਕੀਤਾ ਕਿ ‘‘ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਆਗੂ ਸਰਗਰਮ ਭੂਮਿਕਾ ਨਿਭਾਉਣਗੇ। ’’ ਹਾਲਾਕਿ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਜਾਦ ਉਮੀਦਵਾਰ ਵਜੋਂ ਵਿਚਰਨਗੇ ਜਾਂ ਕਿਸੇ ਸਿਆਸੀ ਧਿਰ ਦੇ ਹਮਰਾਹ ਹੋਣਗੇ, ਬਾਰੇ ਇੰਨ੍ਹਾਂ ਸਮਰਥਕਾਂ ਦਾ ਦਾਅਵਾ ਹੈ ਕਿ ਇਸਦਾ ਫੈਸਲਾ ਜਲਦੀ ਹੀ ਲਿਆ ਜਾਵੇਗਾ।
ਦੁਬਈ ’ਚ ਹਫ਼ਤਾ ਪਹਿਲਾਂ ਮ੍ਰਿਤਕ ਪਾਏ ਗਏ ਨੌਜਵਾਨ ਦੀ ਲਾਸ਼ ਪਿੰਡ ਪੁੱਜੀ
ਹਰਮਿੰਦਰ ਸਿੰਘ ਜੱਸੀ ਦਾ ਸਿਆਸੀ ਸਫ਼ਰ
ਬਠਿੰਡਾ: ਗੌਰਤਲਬ ਹੈ ਕਿ 1992 ਵਿਚ ਪਹਿਲੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਚੋਣ ਜਿੱਤ ਕੇ ਪਹਿਲਾਂ ਹਰਚਰਨ ਸਿੰਘ ਬਰਾੜ ਤੇ ਮੁੜ ਬੀਬੀ ਰਜਿੰਦਰ ਕੌਰ ਭੱਠਲ ਦੀ ਵਜ਼ਾਰਤ ਵਿਚ ਸ਼ਾਮਲ ਹੋਣ ਵਾਲੇ ਸ਼੍ਰੀ ਜੱਸੀ ਨੇ 1997 ਵਿਚ ਮੁੜ ਇਸੇ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ। ਪ੍ਰੰਤੂ ਸਾਲ 2002 ਵਿਚ ਅਕਾਲੀ ਦਲ ਤੋਂ ਬਾਗੀ ਹੋ ਕੇ ਅਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰਨ ਵਾਲੇ ਜੀਤਮਹਿੰਦਰ ਸਿੱਧੂ ਤੋਂ ਮਹਿਜ਼ ਸਵਾ ਦੋ ਵੋਟਾਂ ਦੇ ਅੰਤਰ ਨਾਲ ਹਾਰਨ ਵਾਲੇ ‘ਜੱਸੀ’ ਦੀ ਸਿਆਸੀ ‘ਗੱਡੀ’ ਪਟੜੀ ’ਤੇ ਸਹੀ ਤਰੀਕੇ ਨਾਲ ਮੁੜ ਚੜ ਨਹੀਂ ਸਕੀ।
ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਬੀ.ਡੀ.ਪੀ.ਓ. ਗ੍ਰਿਫ਼ਤਾਰ
ਹਾਲਾਕਿ ਡੇਰਾ ਸਿਰਸਾ ਦੇ ਮੁਖੀ ਦੇ ਰਿਸਤੇਵਾਰ ਦੇ ਨਾਤੇ ਉਨ੍ਹਾਂ ਨੂੰ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਾਰਕਫ਼ੈਡ ਦਾ ਚੇਅਰਮੈਨ ਵੀ ਬਣਾਇਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੀ ਅਜਾਦ ਵਿਧਾਇਕ ਜੀਤ ਮਹਿੰਦਰ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਕਾਰਨ ਇਸ ਆਗੂ ਨੂੰ ਹਲਕਾ ਛੱਡਣਾ ਪਿਆ ਤੇ ਸਾਲ 2007 ਦੀਆਂ ਚੋਣਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਜਿੱਤੀ, ਪ੍ਰੰਤੂ ਸਾਲ 2012 ਵਿਚ ਉਹ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਹੱਥੋਂ ਹਾਰ ਗਏ। ਇਸ ਦੌਰਾਨ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਹੱਥ ਪੰਜੇ ’ਤੇ ਚੋਣ ਲੜਣ ਵਾਲੇ ਪੀਪਲਜ਼ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਹਰਮਿੰਦਰ ਸਿੰਘ ਜੱਸੀ ਨੇ ਹੀ ਸਭ ਤੋਂ ਵੱਧ ਮੱਦਦ ਕੀਤੀ।
ਸੁਖਪਾਲ ਖਹਿਰਾ ਨਾਲ ਮੁਲਾਕਾਤ ਲਈ ਨਾਭਾ ਜੇਲ੍ਹ ਪਹੁੰਚੀ ਕਾਂਗਰਸ ਦੀ ਵੱਡੀ ਲੀਡਰਸ਼ਿਪ
ਪ੍ਰੰਤੂ 2017 ਵਿਚ ਸ: ਬਾਦਲ ਨੇ ਉਨ੍ਹਾਂ ਨੂੰ ਇਸ ਹਲਕੇ ਤੋਂ ਬੇਦਖ਼ਲ ਕਰ ਦਿੱਤਾ। ਇਸ ਦੌਰਾਨ ਤਲਵੰਡੀ ਸਾਬੋ ਤਂੋ ਕਾਂਗਰਸ ਦੇ ਸਿੰਟਿਗ ਐਮਐਲਏ ਜੀਤਮਹਿੰਦਰ ਸਿੱਧੂ ਦੇ ਮੁੜ ਪਾਲਾ ਬਦਲ ਕੇ ਅਕਾਲੀ ਦਲ ਵਿਚ ਚਲੇ ਜਾਣ ਕਾਰਨ ਹੋਈ ਉਪ ਚੋਣ ਵਿਚ ਕਾਂਗਰਸ ਨੇ ਉਮੀਦਵਾਰ ਬਣਾਇਆ ਪਰ ਮੁੜ ਚੋਣ ਹਾਰ ਗਏ। ਇਸਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੋੜ ਹਲਕੇ ਤੋਂ ਚੋਣ ਲੜਣੀ ਪਈ ਤੇ ਉਥੋਂ ਵੀ ਹਾਰ ਗਏ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਤਲਵੰਡੀ ਸਾਬੋ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪ੍ਰੰਤੂ ਪੱਲੇ ਹਾਰ ਪਈ।
Share the post "ਸਾਬਕਾ ਮੰਤਰੀ ‘ਜੱਸੀ’ ਦੀਆਂ ਸਿਆਸੀ ਫ਼ੇਰੀਆਂ ਨੇ ਕੜਾਕੇ ਦੀ ਠੰਢ ’ਚ ਲਿਆਂਦੀ ‘ਸਿਆਸੀ’ ਗਰਮਾਹਟ"