ਬਠਿੰਡਾ:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲ ਹੀ ਵਿੱਚ ਬੀ.ਕਾਮ-2 ਚੌਥੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ ਹੈ । ਇਸ ਵਾਰ ਵੀ ਐਸ.ਐਸ.ਡੀ ਗਰਲਜ਼ ਕਾਲਜ, ਬਠਿੰਡਾ ਦੇ ਪੀ.ਜੀ. ਕਾਮਰਸ ਵਿਭਾਗ ਨੇ 100% ਪਾਸ ਆਊਟ ਨਤੀਜੇ ਦਾ ਟੀਚਾ ਰੱਖਿਆ ਹੈ । 47 ਵਿਦਿਆਰਥੀਆਂ ਵਿੱਚੋਂ 37 ਲੜਕੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ।
ਸਾਬਕਾ ਮੰਤਰੀ ‘ਜੱਸੀ’ ਦੀਆਂ ਸਿਆਸੀ ਫ਼ੇਰੀਆਂ ਨੇ ਕੜਾਕੇ ਦੀ ਠੰਢ ’ਚ ਲਿਆਂਦੀ ‘ਸਿਆਸੀ’ ਗਰਮਾਹਟ
ਮੁਸਕਾਨ ਨੇ 82.20% ਅੰਕ ਪ੍ਰਾਪਤ ਕਰਕੇ ਪਹਿਲਾ, ਰਿਤਿਕਾ ਨੇ 81.40% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ 81.00% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਡਾ. ਪੋਮੀ ਬਾਂਸਲ ਮੁਖੀ ਪੀ. ਜੀ. ਵਿਭਾਗ ਕਾਮਰਸ ਅਤੇ ਉਹਨਾਂ ਦੀ ਸਮੁੱਚੀ ਅਧਿਆਪਕਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।





