spot_img
spot_img

ਪੰਜਾਬ ਪੁਲਿਸ ਦੇ ਥਾਣੇਦਾਰ ਦੀ ਛੱਪੜ ਵਿਚ ਡੁੱਬਣ ਕਾਰਨ ਹੋਈ ਮੌਤ

Date:

spot_img

ਮੋਹਾਲੀ, 14 ਜਨਵਰੀ: ਬੀਤੀ ਦੇਰ ਰਾਤ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਹਾਦਸੇ ਵਿਚ ਥਾਣੇਦਾਰ ਦੀ ਕਾਰ ਛੱਪੜ ਵਿਚ ਡਿੱਗਣ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਵਾਲਾ ਖ਼ੁਰਦ ਦੇ ਤੌਰ ‘ਤੇ ਹੋਈ ਹੈ। ਘਟਨਾ ਸਮੇਂ ਥਾਣੇਦਾਰ ਗੁਰਮੀਤ ਸਿੰਘ ਅਪਣੀ ਡਿਊਟੀ ਤੋਂ ਵਾਪਸ ਘਰ ਵੱਲ ਜਾ ਰਿਹਾ ਸੀ।

ਵੱਡੀ ਖਬਰ: ਤਰਨਤਾਰਨ ਵਿਚ ਮੌਜੂਦਾ ਸਰਪੰਚ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ

ਇਸ ਦੌਰਾਨ ਜਿਆਦਾ ਧੁੰਦ ਤੇ ਹਨੇਰਾ ਹੋਣ ਕਾਰਨ ਅਚਾਨਕ ਕਾਰ ਬਿਨ੍ਹਾਂ ਰੈÇਲੰਗ ਵਾਲਾ ਇੱਕ ਪੁਲ ਕਰਾਸ ਕਰਦੀ ਹੋਈ ਛੱਪੜ ਵਿਚ ਜਾ ਡਿੱਗੀ। ਛੱਪੜ ਵਿਚ ਜਿਆਦਾ ਗਾਰ ਅਤੇ ਹਨੈਰਾ ਹੋਣ ਕਾਰਨ ਥਾਣੇਦਾਰ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਮਾਮਲੇ ਦੀ ਥਾਣਾ ਲਾਲੜੂ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related